
ਅੰਡੇ ਦੇ ਛਿਲਕੇ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਚਮੜੀ ਨੂੰ ਸੁੰਦਰ ਬਣਾਉਂਦੇ ਹਨ।
Beauty Tips: ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਤੁਸੀਂ ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਜ਼ਿਆਦਾਤਰ ਲੋਕ ਆਂਡੇ ਦੇ ਛਿਲਕਿਆਂ ਨੂੰ ਕੂੜੇ ਵਿਚ ਸੁੱਟ ਦਿੰਦੇ ਹਨ। ਪਰ ਹੁਣ ਤੁਸੀਂ ਇਸ ਦੀ ਵਰਤੋਂ ਅਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ। ਅੰਡੇ ਦੇ ਛਿਲਕੇ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਚਮੜੀ ਨੂੰ ਸੁੰਦਰ ਬਣਾਉਂਦੇ ਹਨ।
ਤੁਸੀਂ ਆਂਡੇ ਦੇ ਛਿਲਕਿਆਂ ਤੋਂ ਫ਼ੇਸ ਪਾਊਡਰ ਬਣਾ ਸਕਦੇ ਹੋ। ਸੱਭ ਤੋਂ ਪਹਿਲਾਂ ਆਂਡੇ ਦੇ ਛਿਲਕਿਆਂ ਨੂੰ ਧੋ ਲਵੋ ਅਤੇ ਫਿਰ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ। ਇਸ ਪਾਊਡਰ ਵਿਚ ਸ਼ਹਿਦ ਜਾਂ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ, ਫਿਰ 15-20 ਮਿੰਟਾਂ ਬਾਅਦ ਅਪਣਾ ਚਿਹਰਾ ਧੋ ਲਵੋ।
ਆਂਡੇ ਦੇ ਛਿਲਕੇ ਦਾ ਪਾਊਡਰ ਬਣਾ ਲਵੋ, ਫਿਰ ਇਸ ਵਿਚ ਦਹੀਂ ਜਾਂ ਐਲੋਵੇਰਾ ਜੈਲ ਮਿਲਾਉ, ਇਸ ਨਾਲ ਤੁਹਾਡਾ ਫ਼ੇਸ ਸਕਰਬ ਤਿਆਰ ਹੋ ਜਾਵੇਗਾ। ਇਸ ਸਕਰਬ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ 10 ਮਿੰਟ ਬਾਅਦ ਅਪਣਾ ਚਿਹਰਾ ਧੋ ਲਵੋ। ਤੁਸੀਂ ਆਂਡੇ ਦੇ ਛਿਲਕਿਆਂ ਨਾਲ ਫ਼ੇਸ ਮਾਸਕ ਵੀ ਬਣਾ ਸਕਦੇ ਹੋ। ਇਸ ਲਈ ਆਂਡੇ ਦੇ ਛਿਲਕੇ ਦੇ ਪਾਊਡਰ ਵਿਚ 1 ਚਮਚ ਸ਼ਹਿਦ, 1 ਚਮਚ ਦਹੀਂ ਅਤੇ 1/2 ਚਮਚ ਨਿੰਬੂ ਦਾ ਰਸ ਮਿਲਾ ਕੇ ਫ਼ੇਸ ਮਾਸਕ ਬਣਾਉ।
ਇਸ ਮਾਸਕ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ 20 ਮਿੰਟ ਬਾਅਦ ਧੋ ਲਉ। ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ, ਇਕ ਵਾਰ ਪੈਚ ਟੈਸਟ ਜ਼ਰੂਰ ਕਰੋ ਕਿਉਂਕਿ ਕੁੱਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲਾਲ ਮੁਹਾਸੇ ਵਰਗੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਧਿਆਨ ਰਹੇ ਕਿ ਆਂਡੇ ਦੇ ਛਿਲਕੇ ਦੇ ਪਾਊਡਰ ਨੂੰ ਬਹੁਤ ਬਾਰੀਕ ਪੀਸ ਲਵੋ ਤਾਕਿ ਚਮੜੀ ’ਤੇ ਖਰੋਚ ਨਾ ਲੱਗੇ।