
ਕੇਲੇ ਵਿਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ।
ਚੰਡੀਗੜ੍ਹ : ਕੇਲੇ ਵਿਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ। ਕੇਲੇ ਨਾਲ ਸਰੀਰ ਨੂੰ ਕਾਫ਼ੀ ਫਾਇਦਾ ਹੁੰਦਾ ਹੈ। ਪਰ ਲੋਕ ਇਸਨੂੰ ਖਾਣ ਤੋਂ ਬਾਅਦ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਇਹ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਛਿਲਕ ਦੇ ਬਣੇ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ, ਝੁਰੜੀਆਂ, ਕਾਲੇ ਘੇਰੇ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਨਾਲ ਤੁਸੀਂ ਚਮੜੀ ਦੀਆਂ ਸਮੱਸਿਆਵਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ।
photo
ਕਾਲੇ ਘੇਰੇ
ਅੱਖਾਂ ਦੇ ਹੇਠਾਂ ਕਾਲੇ ਘੇਰੇ ਹਟਾਉਣ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ 1 ਕੇਲੇ ਦਾ ਛਿਲਕਾ ਲਵੋ ਅਤੇ ਇਸ ਨੂੰ ਬਲੇਂਡਰ 'ਚ ਪੀਸ ਕੇ ਇਕ ਮੁਲਾਇਮ ਪੇਸਟ ਬਣਾ ਲਓ ਅਤੇ ਇੱਕ ਬਾਊਲ 'ਚ ਬਾਹਰ ਕੱਢ ਲਓ। ਹੁਣ ਇਸ ਵਿਚ 2 ਚਮਚ ਐਲੋਵੇਰਾ ਮਿਲਾਓ। ਅੱਖਾਂ ਦੇ ਹੇਠਾਂ ਤਿਆਰ ਪੇਸਟ ਲਗਾਓ। 5 ਤੋਂ 10 ਮਿੰਟ ਲਈ ਜਾਂ ਜਦੋਂ ਤਕ ਇਹ ਸੁੱਕ ਨਾ ਜਾਵੇ ਉਦੋਂ ਤੱਕ ਲੱਗਾ ਰਹਿਣ ਦਿਉ ਅਤੇ ਸੁੱਕਣ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
photo
ਝੁਰੜੀਆਂ ਤੋਂ ਛੁਟਕਾਰਾ ਪਾਓ
ਕੇਲੇ ਵਿਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਚਿਹਰੇ 'ਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੇ ਲਈ, 2 ਕੇਲੇ ਦੇ ਛਿਲਕਿਆਂ ਨੂੰ ਇੱਕ ਬਲੈਡਰ ਵਿੱਚ ਪੀਸੋ। ਹੁਣ ਇਸ ਨੂੰ ਇਕ ਕਟੋਰੇ ਵਿਚ ਬਾਹਰ ਕੱਢ ਲਓ ਅਤੇ ਇਸ ਵਿਚ 2 ਚੱਮਚ ਬਦਾਮ ਦਾ ਤੇਲ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ 'ਤੇ 15-20 ਮਿੰਟ ਲਈ ਲਗਾਓ। ਇਕ ਨਿਸ਼ਚਤ ਸਮੇਂ ਬਾਅਦ ਸਾਫ਼ ਪਾਣੀ ਨਾਲ ਚਿਹਰੇ ਨੂੰ ਧੋ ਲਉ।
photo
ਦੰਦਾਂ ਦਾ ਪੀਲਾਪਣ ਕਰੋ ਦੂਰ
ਪੀਲੇ ਦੰਦਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਕੇਲੇ ਦੇ ਛਿਲਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸਦੇ ਲਈ 1 ਹਫ਼ਤੇ ਤੱਕ ਹਰ ਰੋਜ਼ ਸਵੇਰੇ ਇਸਨੂੰ ਥੋੜ੍ਹੀ ਦੇਰ ਲਈ ਦੰਦਾਂ 'ਤੇ ਰਗੜੋ। ਇਸ ਤੋਂ ਬਾਅਦ ਆਪਣੇ ਮੂੰਹ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਦੰਦਾਂ ਵਿਚਲੇ ਪੀਲੇਪਣ ਦੀ ਸਮੱਸਿਆਂ ਜਲਦੀ ਦੂਰ ਹੋ ਜਾਵੇਗੀ।
photo
ਮੁਹਾਸੇ ਦੂਰ ਕਰੋ
ਕੇਲੇ ਦੇ ਛਿਲਕੇ ਚਿਹਰੇ 'ਤੇ ਮੁਹਾਸੇ, ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ 1 ਕੇਲੇ ਦੇ ਛਿਲਕੇ ਨੂੰ ਪੀਸੋ ਅਤੇ ਤਿਆਰ ਪੇਸਟ ਵਿੱਚ 1 ਚਮਚ ਸ਼ਹਿਦ ਮਿਲਾਓ। ਤਿਆਰ ਪੈਕ ਨੂੰ ਪੂਰੇ ਚਿਹਰੇ 'ਤੇ ਲਗਾਓ ਅਤੇ ਹੱਥਾਂ ਨਾਲ ਮਸਾਜ ਕਰੋ । ਕੁਝ ਦਿਨਾਂ ਤਕ ਇਸ ਤਰ੍ਹਾਂ ਕਰਨ ਨਾਲ ਮੁਹਾਸੇ ਅਤੇ ਧੱਬੇ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਚਿਹਰਾ ਨਰਮ ਅਤੇ ਚਮਕਦਾਰ ਹੋ ਜਾਂਦਾ ਹੈ।
photo
ਬਲੈਕਹੈੱਡਸ ਹਟਾਓ
ਬਲੈਕਹੈੱਡਸ ਨੱਕ ਦੇ ਉੱਤੇ ਕਾਲੇ ਅਤੇ ਚਿੱਟੇ ਧੱਫੜ ਹੁੰਦੇ ਹਨ। ਉਹ ਚਿਹਰੇ ਦੀ ਸੁੰਦਰਤਾ ਨੂੰ ਵਿਗਾੜਨ ਦਾ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿਚ ਇਸ ਤੋਂ ਰਾਹਤ ਪਾਉਣ ਲਈ ਕੇਲੇ ਦੇ ਛਿਲਕੇ ਲਓ ਅਤੇ ਇੱਕ ਬਲੈਡਰ ਵਿੱਚ ਪੀਸੋ ਅਤੇ ਪੇਸਟ ਤਿਆਰ ਕਰੋ। ਫਿਰ ਇਸ ਨੂੰ ਇਕ ਕਟੋਰੇ ਵਿਚ ਬਾਹਰ ਕੱਢ ਲਓ ਅਤੇ 1/2 ਚੱਮਚ ਨਿੰਬੂ ਦਾ ਰਸ ,ਚੁਟਕੀ ਬੇਕਿੰਗ ਪਾਊਡਰ ਮਿਲਾਓ ਅਤੇ ਇਸ ਨੂੰ ਮਿਕਸ ਕਰੋ। ਇਸ ਪੇਸਟ ਨੂੰ ਬਲੈਕਹੈੱਡ ਵਾਲੇ ਖੇਤਰ 'ਤੇ ਲਗਾਓ। ਇਸ ਨੂੰ 5-10 ਮਿੰਟ ਬਾਅਦ ਧੋ ਲਓ। 1 ਹਫ਼ਤੇ ਲਈ ਇਹ ਲਗਾਤਾਰ ਕਰੋ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।