
ਆਉ ਜਾਣਦੇ ਹਾਂ ਕਿ ਤੁਸੀਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰ ਕੇ ਚਮੜੀ ਨੂੰ ਸਾਫ਼ ਕਿਵੇਂ ਰੱਖ ਸਕਦੇ ਹੋ:
ਕੇਲਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਕਰ ਕੇ ਹੀ ਕਈ ਲੋਕ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਦੇ ਹਨ। ਜਿੰਨੇ ਖਣਿਜ ਕੇਲੇ ਵਿਚ ਮਿਲ ਜਾਂਦੇ ਹਨ, ਓਨੇ ਹੀ ਫ਼ਾਇਦੇਮੰਦ ਇਸ ਦੇ ਛਿਲਕੇ ਹੁੰਦੇ ਹਨ। ਕੇਲੇ ਦੇ ਛਿਲਕੇ ਵਿਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਖਣਿਜ ਮਿਲ ਜਾਂਦੇ ਹਨ। ਪਰ ਅਸੀਂ ਇਨ੍ਹਾਂ ਛਿਲਕਿਆਂ ਦੀ ਵਰਤੋਂ ਭੋਜਨ ਲਈ ਨਹੀਂ ਕਰ ਸਕਦੇ। ਹਾਲਾਂਕਿ ਇਨ੍ਹਾਂ ਦੀ ਵਰਤੋਂ ਹੋਰ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਚਮੜੀ ਨੂੰ ਚਮਕਦਾਰ ਬਣਾਉਣ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ।
ਆਉ ਜਾਣਦੇ ਹਾਂ ਕਿ ਤੁਸੀਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰ ਕੇ ਚਮੜੀ ਨੂੰ ਸਾਫ਼ ਕਿਵੇਂ ਰੱਖ ਸਕਦੇ ਹੋ:
ਕੇਲੇ ਦੇ ਛਿਲਕਿਆਂ ਦੀ ਵਰਤੋਂ ਚਮੜੀ ਨੂੰ ਹਾਈਡ੍ਰੇਟ ਕਰਨ, ਮੁਹਾਂਸਿਆਂ ਦੇ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਇਸ ਦੇ ਛਿਲਕਿਆਂ ਨੂੰ ਅਪਣੀ ਚਮੜੀ ’ਤੇ ਰਗੜਦੇ ਹੋ, ਤਾਂ ਚਮੜੀ ਚਮਕਦਾਰ ਬਣ ਜਾਂਦੀ ਹੈ। ਇਸ ਤੋਂ ਇਲਾਵਾ ਕੇਲੇ ਦੇ ਛਿਲਕਿਆਂ ਦੀ ਮਦਦ ਨਾਲ ਤੁਸੀਂ ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਜੇਕਰ ਅੱਖਾਂ ਦੇ ਆਲੇ-ਦੁਆਲੇ ਸੋਜ ਹੈ ਤਾਂ ਇਸ ਨੂੰ ਅੱਖਾਂ ਦੇ ਆਲੇ ਦੁਆਲੇ ਲਗਾ ਕੇ ਰੱਖਣ ਉਤੇ ਸੋਜ ਵੀ ਘੱਟ ਹੋ ਸਕਦੀ ਹੈ।
ਆਉ ਜਾਣਦੇ ਹਾਂ ਕੇਲੇ ਦੇ ਛਿਲਕੇ ਤੋਂ ਫ਼ੇਸਮਾਸਕ ਬਣਾਉਣ ਦੀ ਵਿਧੀ: ਕੇਲੇ ਦੇ ਛਿਲਕੇ ਦਾ ਫ਼ੇਸ ਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ ਕੇਲੇ ਦੇ ਛਿਲਕੇ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ। ਇਸ ਵਿਚ ਇਕ ਚਮਚ ਸ਼ਹਿਦ, ਇਕ ਚਮਚ ਦਹੀਂ ਅਤੇ ਕੇਲੇ ਦੇ 2 ਟੁਕੜੇ ਮਿਲਾ ਕੇ ਮਿਕਸੀ ਵਿਚ ਚੰਗੀ ਤਰ੍ਹਾਂ ਨਾਲ ਪੀਸ ਲਵੋ। ਤੁਹਾਡਾ ਕੇਲੇ ਦੇ ਛਿਲਕਿਆਂ ਦਾ ਫ਼ੇਸ ਮਾਸਕ ਤਿਆਰ ਹੈ। ਇਸ ਫ਼ੇਸਮਾਸਕ ਨੂੰ ਲਗਾਉਣ ਦੇ ਦੋ ਤਰੀਕੇ ਹਨ। ਪਹਿਲਾ ਤਰੀਕਾ ਇਸ ਮਾਸਕ ਨੂੰ ਇਕ ਕਟੋਰੇ ਵਿਚ ਪਾ ਲਵੋ ਅਤੇ ਗਰਦਨ ਅਤੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਪੂੰਝ ਲਵੋ। ਹੁਣ ਇਸ ਨੂੰ ਪੂਰੇ ਚਿਹਰੇ ’ਤੇ ਲਗਾਉ। ਇਸ ਨੂੰ 15 ਮਿੰਟ ਤਕ ਲੱਗਾ ਰਹਿਣ ਦਿਉ ਤੇ ਫਿਰ ਚਿਹਰਾ ਧੋ ਲਵੋ।
ਜੇਕਰ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਨੂੰ ਸਿੱਧੇ ਅਪਣੀ ਚਮੜੀ ’ਤੇ ਰਗੜ ਵੀ ਕਰ ਸਕਦੇ ਹੋ। ਇਸ ਲਈ ਚਿਹਰੇ ਨੂੰ ਧੋ ਲਵੋ ਅਤੇ ਸਾਫ਼ ਕਰਨ ਤੋਂ ਬਾਅਦ ਇਨ੍ਹਾਂ ਛਿਲਕਿਆਂ ਨੂੰ ਹਲਕੇ ਹੱਥਾਂ ਨਾਲ ਚਮੜੀ ’ਤੇ ਰਗੜੋ। ਫਿਰ 15 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਸਾਫ਼ ਕਰ ਲਵੋ। ਤੁਹਾਨੂੰ ਚਮੜੀ ਉਤੇ ਅਸਰ ਸਾਫ਼ ਦਿਖਾਈ ਦੇਵੇਗਾ।