
ਦੂਜਿਆਂ ਤੋਂ ਮਦਦ ਦੀ ਉਮੀਦ ਹੀ ਹਰ ਬੁਰਾਈ ਦੀ ਜੜ੍ਹ ਹੈ।
ਦੂਜਿਆਂ ਤੋਂ ਮਦਦ ਦੀ ਉਮੀਦ ਹੀ ਹਰ ਬੁਰਾਈ ਦੀ ਜੜ੍ਹ ਹੈ।
ਮੇਰੀ ਜੇਬ ਵਿਚ ਜ਼ਰਾ ਜਿਹੀ ਮੋਰੀ ਕੀ ਹੋ ਗਈ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ।
ਜ਼ਿੰਦਗੀ ਵਿਚ ਕੁੱਝ ਨੇਕ ਕੰਮ ਇਸ ਤਰ੍ਹਾਂ ਦੇ ਵੀ ਕਰਨੇ ਚਾਹੀਦੇ ਹਨ, ਜਿਨ੍ਹਾਂ ਦਾ ਪ੍ਰਮਾਤਮਾ ਤੋਂ ਬਗ਼ੈਰ ਕੋਈ ਦੂਜਾ ਗਵਾਹ ਨਾ ਹੋਵੇ।
ਦੋ ਪਹਾੜੀਆਂ ਨੂੰ ਸਿਰਫ਼ ਪੁਲ ਨਹੀਂ ਜੋੜਦੇ ਖਾਈ (ਖੱਡ) ਵੀ ਜੋੜਦੀ ਹੈ।
ਸਬਰ ਕਰੋ ਬੁਰੇ ਦਿਨ ਦਾ ਵੀ ਇਕ ਦਿਨ ਬੁਰਾ ਵਕਤ ਆਉਂਦਾ ਹੈ।
ਜੇ ਅਪਣੇ ਆਪ ਤੇ ਯਕੀਨ ਹੋਵੇ ਤਾਂ ਹਨੇਰੇ ਵਿਚ ਵੀ ਰਸਤੇ ਮਿਲ ਜਾਂਦੇ ਹਨ।
ਕੂੜੇ ਦੀ ਵੀ ਥਾਂ ਬਦਲਦੀ ਹੈ। ਤੁਸੀਂ ਤਾਂ ਫਿਰ ਵੀ ਇਨਸਾਨ ਹੋ। ਤੁਹਾਡੇ ਵੀ ਦਿਨ ਆਉਣਗੇ, ਮਿਹਨਤ ਜਾਰੀ ਰੱਖੋ।
-ਜਗਜੀਤ ਸਿੰਘ ਭਾਟੀਆ, ਸੰਪਰਕ : 80-5454-9898