ਘਰ 'ਚ ਬਣਾਓ ਖੁੰਬਾਂ ਵਾਲੇ ਚੌਲ
Published : Sep 2, 2022, 1:17 pm IST
Updated : Sep 2, 2022, 1:17 pm IST
SHARE ARTICLE
Rice with mushrooms
Rice with mushrooms

ਬੱਚਿਆਂ ਨੂੰ ਆਉਂਦੇ ਹਨ ਬੇਹੱਦ ਪਸੰਦ

 

ਖੁੰਬਾਂ ਵਾਲੇ ਚੌਲ
ਸਮੱਗਰੀ : 3 ਕੱਪ ਉਬਲੇ ਹੋਏ ਚੌਲ, 200 ਗ੍ਰਾਮ ਖੁੰਬਾਂ, ਅੱਧਾ ਨਿੰਬੂ ਦਾ ਰਸ, 3 ਚੱਮਚ ਜ਼ੀਰਾ, ਲੱਸਣ ਸੁਆਦ ਅਨੁਸਾਰ, 2 ਹਰੇ ਪਿਆਜ਼, 2-3 ਲੌਂਗ, 2 ਮੋਟੀ ਇਲਾਇਚੀ ਦੇ ਬੀਜ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ, ਲੂਣ ਸੁਆਦ ਅਨੁਸਾਰ।

ਬਣਾਉਣ ਦਾ ਢੰਗ : ਖੁੰਬਾਂ ਨੂੰ ਟੁਕੜਿਆਂ ’ਚ ਕੱਟ ਲਉ। ਇਕ ਕੱਪ ਪਾਣੀ ਵਿਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਲੂਣ ਪਾ ਕੇ ਉਬਾਲੋ। ਜਦ ਪਾਣੀ ਉਬਲ ਜਾਏ ਤਾਂ ਅੱਗ ਤੋਂ ਉਤਾਰ ਕੇ ਉਸ ਵਿਚ ਖੁੰਬਾਂ ਪਾ ਕੇ ਰੱਖ ਦਿਉ। ਇਕ ਕੜਾਹੀ ਵਿਚ ਤੇਲ ਗਰਮ ਕਰੋ। ਜਦ ਤੇਲ ਗਰਮ ਹੋ ਜਾਏ ਤਾਂ ਉਸ ਵਿਚ ਜ਼ੀਰਾ ਪਾ ਦਿਉ। ਉਸ ਤੋਂ ਬਾਅਦ ਲੱਸਣ ਭੁੰਨ ਲਉ। ਉਸ ਤੋਂ ਬਾਅਦ ਪਿਆਜ਼ਾਂ ਦਾ ਚਿੱਟਾ ਅਤੇ ਹਲਕਾ ਹਰਾ ਭਾਗ ਪਾ ਦਿਉ ਅਤੇ ਨਰਮ ਹੋਣ ਤਕ ਪਕਾਉ।

ਖੁੰਬਾਂ ਨੂੰ ਪਾਣੀ ’ਚੋਂ ਕੱਢ ਕੇ ਪਿਆਜ਼ ਵਿਚ ਪਾ ਦਿਉ। 4-5 ਮਿੰਟ ਤਕ ਤਲੋ, ਜਦ ਤਕ ਕਿ ਇਹ ਭੂਰੇ ਰੰਗ ਦਾ ਨਾ ਹੋ ਜਾਏ। ਹੁਣ ਇਸ ਵਿਚ ਲੱਸਣ, ਇਲਾਇਚੀ ਪਾਊਡਰ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਉਬਲੇ ਹੋਏ ਚੌਲ ਪਾ ਕੇ ਸੁਆਦ ਅਨੁਸਾਰ ਲੂਣ ਛਿੜਕ ਕੇ 2-3 ਮਿੰਟ ਤਕ ਭੁੰਨੋ। ਹੁਣ ਪਿਆਜ਼ਾਂ ਦਾ ਜ਼ਿਆਦਾ ਹਰਾ ਭਾਗ ਇਸ ਵਿਚ ਪਾ ਕੇ ਮਿਲਾਉ। ਨਿੰਬੂ ਦਾ ਰਸ ਪਾ ਕੇ ਥੋੜੀ ਦੇਰ ਹੋਰ ਤਲੋ। ਤੁਹਾਡੇ ਖੁੰਬਾਂ ਦੇ ਚੌਲ ਬਣ ਕੇ ਤਿਆਰ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement