Beauty Tips: ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਚਮੜੀ ਨੂੰ ਹੁੰਦੇ ਹਨ ਕਈ ਫ਼ਾਇਦੇ
Published : Mar 3, 2025, 9:01 am IST
Updated : Mar 3, 2025, 9:09 am IST
SHARE ARTICLE
Rubbing potatoes on the face has many benefits for the skin Beauty Tips
Rubbing potatoes on the face has many benefits for the skin Beauty Tips

Beauty Tips: ਆਲੂ ਚਮੜੀ ਤੋਂ ਵਾਧੂ ਤੇਲ ਨੂੰ ਘੱਟ ਕਰਨ ਦੇ ਨਾਲ-ਨਾਲ ਮੁਹਾਂਸਿਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ

ਅਕਸਰ ਲੋਕ ਚਮੜੀ ਦੀ ਦੇਖਭਾਲ ਲਈ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਨ, ਜੋ ਮਹਿੰਗੀਆਂ ਹੋਣ ਦੇ ਨਾਲ-ਨਾਲ ਕਈ ਵਾਰ ਚਮੜੀ ਨੂੰ ਲੋੜੀਂਦੇ ਨਤੀਜੇ ਨਹੀਂ ਦਿੰਦੀਆਂ। ਅਜਿਹੀ ਸਥਿਤੀ ’ਚ ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਚਮੜੀ ਦੀ ਸੋਜ ਘੱਟ ਹੁੰਦੀ ਹੈ ਅਤੇ ਮੁਹਾਂਸੇ ਵੀ ਘੱਟ ਹੁੰਦੇ ਹਨ। ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਚਮੜੀ ਦੀ ਚਮਕ ਵਧਦੀ ਹੈ। ਜ਼ਿਆਦਾ ਦੇਰ ਤਕ ਬਾਹਰ ਰਹਿਣ ਨਾਲ ਚਮੜੀ ਦੀ ਚਮਕ ਘੱਟ ਹੋ ਸਕਦੀ ਹੈ।

ਅਜਿਹੀ ਸਥਿਤੀ ’ਚ ਆਲੂ ਨੂੰ ਰਗੜਨ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਇਹ ਚਮਕਦਾਰ ਬਣ ਜਾਂਦੀ ਹੈ। ਆਲੂ ਵਿਚ ਮੌਜੂਦ ਵਿਟਾਮਿਨ ਬੀ, ਸੀ ਅਤੇ ਕੇ ਚਮੜੀ ਨੂੰ ਫ਼ਰੀ ਰੈਡੀਕਲਜ਼ ਤੋਂ ਬਚਾਉਂਦਾ ਹੈ ਅਤੇ ਇਸ ਨੂੰ ਹਾਈਡਰੇਟ ਰਖਦਾ ਹੈ। ਆਲੂ ਨੂੰ ਚਮੜੀ ’ਤੇ ਰਗੜਨ ਨਾਲ ਕਾਲੇ ਘੇਰਿਆਂ ਨੂੰ ਦੂਰ ਕਰਨ ’ਚ ਮਦਦ ਮਿਲਦੀ ਹੈ। ਆਲੂ ’ਚ ਮੌਜੂਦ ਐਨਜ਼ਾਈਮ ਚਮੜੀ ਨੂੰ ਠੰਢਾ ਕਰ ਕੇ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਮੋਬਾਈਲ ਅਤੇ ਲੈਪਟਾਪ ’ਤੇ ਜ਼ਿਆਦਾ ਦੇਰ ਤਕ ਕੰਮ ਕਰਨ ਨਾਲ ਕਾਲੇ ਘੇਰਿਆਂ ਦੀ ਸਮੱਸਿਆ ਹੋ ਸਕਦੀ ਹੈ।

ਅਜਿਹੀ ਸਥਿਤੀ ’ਚ ਆਲੂ ਨੂੰ ਰਗੜਨ ਨਾਲ ਕਾਲੇ ਘੇਰੇ ਦੂਰ ਹੁੰਦੇ ਹਨ ਅਤੇ ਚਮੜੀ ’ਚ ਨਿਖਾਰ ਆਉਂਦਾ ਹੈ। ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਤਾਂ ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਆਲੂਆਂ ਵਿਚ ਮੌਜੂਦ ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਜਿਸ ਨਾਲ ਝੁਰੜੀਆਂ ਅਤੇ ਫ਼ਾਈਨ ਲਾਈਨਾਂ ਘੱਟ ਹੁੰਦੀਆਂ ਹਨ।

ਆਲੂ ਚਮੜੀ ਤੋਂ ਵਾਧੂ ਤੇਲ ਨੂੰ ਘੱਟ ਕਰਨ ਦੇ ਨਾਲ-ਨਾਲ ਮੁਹਾਂਸਿਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਆਲੂਆਂ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਪੋਰਸ ਨੂੰ ਸਾਫ਼ ਕਰਦੇ ਹਨ ਅਤੇ ਚਮੜੀ ਉਤੇ ਮੁਹਾਂਸੇ ਹੋਣ ਤੋਂ ਰੋਕਦੇ ਹਨ। ਆਲੂ ਨੂੰ ਰਗੜਨ ਨਾਲ ਚਿਹਰਾ ਅੰਦਰੂਨੀ ਤੌਰ ’ਤੇ ਸਾਫ਼ ਹੋ ਜਾਂਦਾ ਹੈ। ਆਲੂਆਂ ਨੂੰ ਧੋਵੋ ਅਤੇ ਪਤਲੇ ਟੁਕੜਿਆਂ ਵਿਚ ਕੱਟੋ। ਟੁਕੜਿਆਂ ਨੂੰ 5 ਮਿੰਟ ਲਈ ਚਿਹਰੇ ’ਤੇ ਗੋਲਾਕਾਰ ਮੋਸ਼ਨਾਂ ਵਿਚ ਹੌਲੀ-ਹੌਲੀ ਘੁੰਮਾਉਂਦੇ ਰਹੋ।

ਇਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋਵੋ। ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਚਮੜੀ ਨੂੰ ਕਈ ਫ਼ਾਇਦੇ ਹੁੰਦੇ ਹਨ। ਹਾਲਾਂਕਿ ਆਲੂ ਨੂੰ ਚਿਹਰੇ ’ਤੇ ਰਗੜਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾ ਲਵੋ। ਜੇਕਰ ਤੁਹਾਡੇ ਚਿਹਰੇ ’ਤੇ ਐਲਰਜੀ ਦੀ ਸਮੱਸਿਆ ਹੈ ਤਾਂ ਆਲੂ ਨੂੰ ਚਿਹਰੇ ’ਤੇ ਰਗੜਨ ਤੋਂ ਬਚੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement