ਪੌਦਿਆਂ ’ਤੇ ਅਧਾਰਤ ਖ਼ੁਰਾਕ ਦਿਮਾਗ਼ ਦੀ ਸਿਹਤ ਲਈ ਬਹੁਤੀ ਚੰਗੀ ਨਹੀਂ
Published : Sep 3, 2019, 9:17 am IST
Updated : Sep 3, 2019, 9:17 am IST
SHARE ARTICLE
Diet based on plants is not very good for brain health
Diet based on plants is not very good for brain health

ਚੋਲਿਨ ਦਿਮਾਗ਼ੀ ਸਿਹਤ ਨੂੰ ਬਰਕਰਾਰ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਵਿਸ਼ੇਸ਼ ਕਰ ਕੇ ਕਿਸੇ ਹਾਦਸੇ ਤੋਂ ਬਾਅਦ

ਲੰਦਨ - ਪੌਦਿਆਂ ’ਤੇ ਅਧਾਰਤ ਖੁਰਾਕ ਪਹਿਲਾਂ ਹੀ ਦਿਮਾਗ਼ ਦੀ ਸਿਹਤ ਲਈ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਕਮੀ ਦੀ ਸਥਿਤੀ ਨੂੰ ਹੋਰ ਬਦਤਰ ਕਰ ਸਕਦਾ ਹੈ। ਬੀ.ਐਮ.ਜੇ. ਰਸਾਲੇ ’ਚ ਛਪੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਚੋਲਿਨ ਇਕ ਜ਼ਰੂਰੀ ਖੁਰਾਕੀ ਤੱਤ ਹੈ, ਪਰ ਲਿਵਰ ਵਲੋਂ ਇਸ ਦੀ ਪੈਦਾ ਕੀਤੀ ਜਾਂਦੀ ਮਾਤਰਾ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਲਈ ਕਾਫ਼ੀ ਨਹੀਂ, ਜਿਸ ਕਰ ਕੇ ਤੁਹਾਨੂੰ ਇਸ ਦੀ ਪੂਰਤੀ ਖੁਰਾਕ ਰਾਹੀਂ ਕਰਨੀ ਪੈਂਦੀ ਹੈ।

Dairy products, fish and poultryDairy products, fish and poultry

ਚੋਲਿਨ ਦਿਮਾਗ਼ੀ ਸਿਹਤ ਨੂੰ ਬਰਕਰਾਰ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਵਿਸ਼ੇਸ਼ ਕਰ ਕੇ ਕਿਸੇ ਹਾਦਸੇ ਤੋਂ ਬਾਅਦ। ਇਹ ਲਿਵਰ ਦੇ ਕੁੱਝ ਕੰਮਾਂ ’ਚ ਵੀ ਮਦਦ ਕਰਦਾ ਹੈ। ਚੋਲਿਨ ਦੀ ਕਮੀ ਨਾਲ ਖ਼ੂਨ ’ਚ ਚਰਬੀ ਦੀ ਮਾਤਰਾ ਬੇਨਿਯਮਤ ਹੋ ਸਕਦੀ ਹੈ ਅਤੇ ਇਹ ਫ਼ਰੀ ਰੈਡੀਕਲ ਸੈੱਲਾਂ ਦੇ ਟੁੱਟਣ ਦਾ ਕਾਰਨ ਵੀ ਬਣ ਸਕਦੀ ਹੈ। ਚੋਲਿਨ ਦੇ ਸੱਭ ਤੋਂ ਵਧੀਆ ਖੁਰਾਕੀ ਸਰੋਤ ਅੰਡੇ, ਡੇਅਰੀ ਉਤਪਾਦ, ਮੱਛੀ ਅਤੇ ਪੋਲਟਰੀ ਹਨ। ਜਦਕਿ ਮੇਵਿਆਂ, ਬੀਨਸ ਅਤੇ ਗੋਭੀ ਤੇ ਬਰੋਕਲੀ ਵਰਗੀਆਂ ਸਬਜ਼ੀਆਂ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਖੁਰਾਕ ਬਾਰੇ ਮਾਹਰ ਸਲਾਹਕਾਰ ਡਾ. ਐਮਾ ਡਬਰੀਸ਼ਾਇਰ ਦਾ ਕਹਿਣਾ ਹੈ, ‘‘ਇਹ ਅਧਿਐਨ ਚਿੰਤਾ ਪੈਦਾ ਕਰਨ ਵਾਲਾ ਹੈ ਕਿਉਂਕਿ ਅੱਜਕਲ੍ਹ ਲੋਕ ਮਾਸਾਹਰ ਤੋਂ ਮੁੜ ਕੇ ਸ਼ਾਕਾਹਾਰ ਵਲ ਜਾਣ ਲਈ ਪ੍ਰੇਰਿਤ ਹੋ ਰਹੇ ਹਨ।’’ ਉਨ੍ਹਾਂ ਕਿਹਾ ਕਿ ਦੁੱਧ, ਅੰਡੇ ਅਤੇ ਮਾਸ ਦੀ ਘੱਟ ਵਰਤੋਂ ਨਾਲ ਚੋਲਿਨ ਦੀ ਕਮੀ ਪੈਦਾ ਹੋ ਸਕਦੀ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement