
ਇਲਾਜ 14 ਦਿਨਾਂ ਬਾਅਦ ਥੋੜ੍ਹਾ ਬਦਲਿਆ ਗਿਆ ਸੀ। ਇਸ ਮਿਆਦ ਦੇ ਦੌਰਾਨ ਮਰੀਜ਼ ਨੇ ਮਹੱਤਵਪੂਰਨ ਸੁਧਾਰ ਵਿਖਾਇਆ
ਨਵੀਂ ਦਿੱਲੀ : ਦੇਸ਼ ਵਿਚ ਡਾਇਬਟੀਜ਼ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਇਕ ਤਾਜ਼ਾ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਰਵਾਇਤੀ ਆਯੁਰਵੈਦਿਕ ਦਵਾਈਆਂ ਜਿਵੇਂ ਕਿ ਬੀ.ਜੀ.ਆਰ.-34, ਸੰਤੁਲਿਤ ਖੁਰਾਕ ਅਤੇ ਜੀਵਨਸ਼ੈਲੀ ਵਿਚ ਬਦਲਾਅ ਨਾਲ ਸਿਰਫ 14 ਦਿਨਾਂ ਅੰਦਰ ਸ਼ੂਗਰ ਦੇ ਮਰੀਜ਼ ਅਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਨ।
ਪਟਨਾ ਦੇ ਸਰਕਾਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੇ ਖੋਜਕਰਤਾਵਾਂ ਦੀ ਟੀਮ ਵਲੋਂ ਹਾਈ ਬਲੱਡ ਸ਼ੂਗਰ ਦੇ ਪੱਧਰ ਤੋਂ ਪੀੜਤ ਇਕ ਮਰੀਜ਼ ’ਤੇ ਕੀਤਾ ਗਿਆ ਅਧਿਐਨ ‘ਅੰਤਰਰਾਸ਼ਟਰੀ ਆਯੁਰਵੈਦਿਕ ਮੈਡੀਕਲ ਜਰਨਲ’ (ਆਈ.ਏ.ਐਮ.ਜੇ.) ’ਚ ਪ੍ਰਕਾਸ਼ਿਤ ਹੋਇਆ ਹੈ। ਸਹਾਇਕ ਪ੍ਰੋਫੈਸਰ ਪ੍ਰਭਾਸ ਚੰਦਰ ਪਾਠਕ ਦੀ ਅਗਵਾਈ ਵਾਲੀ ਟੀਮ ਨੇ ਮਰੀਜ਼ ਨੂੰ ਖੋਜ-ਅਧਾਰਤ ਰਵਾਇਤੀ ਦਵਾਈਆਂ ਦੇ ਸੁਮੇਲ ਦਾ ਸੁਝਾਅ ਦਿਤਾ, ਜਿਸ ’ਚ ਬੀ.ਜੀ.ਆਰ.-34, ਅਰੋਗਿਆਵਰਧਨੀ ਵਟੀ, ਚੰਦਰਪ੍ਰਭਾਤੀ ਵਰਗੀਆਂ ਜੜੀ ਬੂਟੀ ਦਵਾਈਆਂ, ਕੋਲੈਸਟ੍ਰੋਲ ਘੱਟ ਕਰਨ ਵਾਲੀਆਂ ਦਵਾਈਆਂ, ਜੀਵਨਸ਼ੈਲੀ ’ਚ ਸੁਧਾਰ ਅਤੇ ਦੋ ਹਫ਼ਤਿਆਂ ਲਈ ਇਕ ਖਾਸ ਖੁਰਾਕ ਸ਼ਾਮਲ ਸੀ।
ਇਲਾਜ 14 ਦਿਨਾਂ ਬਾਅਦ ਥੋੜ੍ਹਾ ਬਦਲਿਆ ਗਿਆ ਸੀ। ਇਸ ਮਿਆਦ ਦੇ ਦੌਰਾਨ ਮਰੀਜ਼ ਨੇ ਮਹੱਤਵਪੂਰਨ ਸੁਧਾਰ ਵਿਖਾਇਆ, ਉਦਾਹਰਨ ਲਈ, ਸ਼ੂਗਰ ਦਾ ਪੱਧਰ ਜੋ ਕਿ ਦਾਖਲੇ ਦੇ ਸਮੇਂ 254 ਸੀ ਉਹ ਘਟ ਕੇ 124 ਰਹਿ ਗਿਆ। ਇਹ ਪਾਇਆ ਗਿਆ ਕਿ ਬੀ.ਜੀ.ਆਰ.-34 ’ਚ ਦਾਰੂਹਰੀਦਰਾ, ਗਿਲੋਏ, ਵਿਜੇਸਰ, ਗੁੜਮਾਰ, ਮੇਥੀ ਅਤੇ ਮਜੀਠ ’ਚ ਐਂਟੀ-ਡਾਇਬੀਟਿਕ ਗੁਣ ਸਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰਦੇ ਹਨ।
ਇਸ ਦਵਾਈ ਨੂੰ ਦੇਸ਼ ਦੇ ਪ੍ਰਮੁੱਖ ਖੋਜ ਸੰਸਥਾਨ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐਸ.ਆਈ.ਆਰ.) ਨੇ ਵਿਆਪਕ ਖੋਜ ਤੋਂ ਬਾਅਦ ਤਿਆਰ ਕੀਤਾ ਹੈ। ਵਿਸ਼ਵ ਸ਼ੂਗਰ ਦਿਵਸ (14 ਨਵੰਬਰ) ਤੋਂ ਪਹਿਲਾਂ, ਬੀ.ਜੀ.ਆਰ.-34 ਦੇ ਨਿਰਮਾਤਾ, ਐਮਿਲ ਫਾਰਮਾਸਿਊਟੀਕਲਜ਼ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸੰਚਿਤ ਸ਼ਰਮਾ ਨੇ ਕਿਹਾ ਕਿ ਕਿਉਂਕਿ ਸ਼ੂਗਰ ਦੇ ਮਰੀਜ਼ਾਂ ਨੂੰ ਸਾਰੀ ਉਮਰ ਦਵਾਈਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ, ਇਸ ਲਈ ਅਧਿਐਨ ਦੇ ਨਤੀਜੇ ਮਹੱਤਵਪੂਰਨ ਹਨ। ਸ਼ਰਮਾ ਨੇ ਕਿਹਾ, ‘‘ਇਨ੍ਹਾਂ ਡਾਕਟਰੀ ਇਲਾਜਾਂ ’ਚ ਪ੍ਰਤੀਰੋਧਕ ਸ਼ਕਤੀ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਪੱਧਰ ਨੂੰ ਵਧਾਉਣ ਲਈ ਤੱਤ ਹੁੰਦੇ ਹਨ। ਖੋਜਕਾਰਾਂ ਨੇ ਦਸਿਆ ਕਿ ਅਧਿਐਨ ਦੌਰਾਨ ਮਰੀਜ਼ ਨੂੰ ਰੋਜ਼ਾਨਾ ਇਕ ਘੰਟਾ ਸੈਰ ਕਰਨ ਦੀ ਵੀ ਸਲਾਹ ਦਿਤੀ ਗਈ।