ਗਹਿਣਿਆਂ ਨਾਲ ਵੀ ਖ਼ੁਦ ਨੂੰ ਦੇ ਸਕਦੇ ਹੋ ਆਕਰਸ਼ਕ ਦਿੱਖ
Published : Apr 4, 2018, 3:53 pm IST
Updated : Apr 4, 2018, 3:53 pm IST
SHARE ARTICLE
Jewellery
Jewellery

ਅਜ ਕਲ ਜਿਥੇ ਜਿਊਲਰੀ ਦੇ ਡਿਜ਼ਾਈਨ ਬਦਲ ਗਏ ਹਨ, ਉਥੇ ਹੀ ਇਨ੍ਹਾਂ ਨੂੰ ਪਹਿਨਣ ਦੇ ਤਰੀਕੇ ਵੀ ਬਦਲ ਗਏ ਹਨ।

ਅਜ ਕਲ ਜਿਥੇ ਜਿਊਲਰੀ ਦੇ ਡਿਜ਼ਾਈਨ ਬਦਲ ਗਏ ਹਨ, ਉਥੇ ਹੀ ਇਨ੍ਹਾਂ ਨੂੰ ਪਹਿਨਣ ਦੇ ਤਰੀਕੇ ਵੀ ਬਦਲ ਗਏ ਹਨ। ਜੇਕਰ ਤੁਸੀਂ ਵੀ ਅਪਣੀ ਲੁੱਕ ਨੂੰ ਖਾਸ ਅੰਦਾਜ਼ ਦੇਣਾ ਚਾਹੁੰਦੇ ਹੋ ਤਾਂ ਰਵਾਇਤੀ ਤੋਂ ਹਟ ਕੇ ਅਪਣੇ ਲਈ ਕੁੱਝ ਵੱਖਰੇ ਅੰਦਾਜ਼ ਦੀ ਜਿਊਲਰੀ ਚੁਣੋ ਅਤੇ ਦੇਖੋ ਕਿ ਕਿਸ ਤਰ੍ਹਾਂ ਤੁਹਾਨੂੰ ਅਲਟ੍ਰਾ ਮਾਡਰਨ ਮੁਟਿਆਰ ਦੀ ਪਰਫ਼ੈਕਟ ਲੁੱਕ ਮਿਲ ਜਾਵੇਗੀ।
ਔਰਤਾਂ ਅੱਜ ਫੈਸ਼ਨ ਦੇ ਨਾਲ ਖੁਦ ਨੂੰ ਅਪਡੇਟ ਰੱਖਣਾ ਚਾਹੁੰਦੀਆਂ ਹਨ ਅਤੇ ਜਿਊਲਰੀ ਖਰੀਦਦੇ ਸਮੇਂ ਟ੍ਰੈਂਡ ਦੇ ਨਾਲ-ਨਾਲ ਕੁਆਲਿਟੀ ਦੀ ਵੀ ਡਿਮਾਂਡ ਕਰਦੀਆਂ ਹਨ। ਉਂਝ ਤਾਂ ਜਿਊਲਰੀ ਦਾ ਟ੍ਰੈਂਡ ਸਮੇਂ ਦੇ ਨਾਲ ਹਰ ਦਿਨ ਬਦਲਦਾ ਰਹਿੰਦਾ ਹੈ, ਇਸ ਲਈ ਸੁੰਦਰ ਦਿਖਣ ਲਈ ਇਸ ਤਬਦੀਲੀ ਨਾਲ ਅਪਡੇਟ ਰਹਿਣਾ ਵੀ ਜ਼ਰੂਰੀ ਹੈ।
- ਜੇਕਰ ਤੁਸੀਂ ਇਹ ਤੈਅ ਨਹੀਂ ਕਰ ਸਕੇ ਕਿ ਵਿਆਹ ਜਾਂ ਪਾਰਟੀ ਦੇ ਦਿਨ ਤੁਸੀਂ ਕੀ ਪਹਿਨੋਗੇ ਤਾਂ ਤੁਸੀਂ ਲਾਈਟ ਵੇਟ ਲਹਿੰਗੇ ਨਾਲ ਸਫ਼ੈਦ ਹੀਰਿਆਂ ਨਾਲ ਜੜਿਆ ਚੋਕਰ ਪਹਿਨ ਸਕਦੇ ਹੋ। ਜੇਕਰ ਤੁਸੀਂ ਸਿਲਕ ਦੀ ਸਾੜੀ ਪਹਿਨ ਰਹੇ ਹੋ ਤਾਂ ਸੋਨੇ ਦੀ ਟੈਂਪਲ ਜਿਊਲਰੀ ਵੀ ਪਹਿਨ ਸਕਦੇ ਹੋ।JewelleryJewellery- ਚੋਕਰਸ ਅਜ ਕਲ ਬਹੁਤ ਰੁਝਾਨ 'ਚ ਹਨ, ਇਹ ਲਹਿੰਗਾ ਚੋਲੀ ਹੋਵੇ ਤਾਂ ਰਵਾਇਤੀ ਸਾੜ੍ਹੀ, ਹਰ ਤਰ੍ਹਾਂ ਦੇ ਰਵਾਇਤੀ ਲਿਬਾਸਾਂ 'ਤੇ ਜਚਦੇ ਹਨ। ਸਫ਼ੈਦ ਹੀਰਿਆਂ ਨਾਲ ਜੜਿਆ ਸੁੰਦਰ ਚੋਕਰ ਜਾਂ ਰੂਬੀ ਜਾਂ ਨੀਲਮ ਜੜਿਆ ਦੋ-ਤਿੰਨ ਲੜੀਆਂ ਵਾਲਾ ਚੋਕਰ ਤੁਹਾਡੇ ਲਾਈਟ ਵੇਟ ਲਹਿੰਗੇ ਨਾਲ ਤੁਹਾਨੂੰ ਬਹੁਤ ਖ਼ੂਬਸੂਰਤ ਲੁੱਕ ਦੇਵੇਗਾ।

JewelleryJewellery
- ਤੁਸੀਂ ਚਾਹੋ ਤਾਂ ਅਨਕਟ ਪੋਲਕੀ ਅਤੇ ਮੋਤੀਆਂ ਵਾਲੀਆਂ ਚਾਂਦ ਬਾਲੀਆਂ ਪਹਿਣ ਸਕਦੇ ਹੋ। ਇਹ ਹਰ ਕਿਸੇ 'ਤੇ ਚੰਗੀਆਂ ਲਗਦੀਆਂ ਹਨ।
- ਸਫ਼ੈਦ ਹੀਰੇ ਜੜੇ ਵਾਈਟ ਗੋਲਡ ਜਾਂ ਪਲੈਟੀਨਮ ਦੇ ਟੈਨਿਸ ਬ੍ਰੈਸਲੇਟ ਵੈਸਟਰਨ ਗਾਊਨ ਨਾਲ ਪਹਿਨਣ 'ਤੇ ਤੁਹਾਨੂੰ ਬਹੁਤ ਹੀ ਆਕਰਸ਼ਕ ਲੁੱਕ ਦੇਣਗੇ। ਪੀਲੇ ਸੋਨੇ ਜਾਂ ਵਾਈਟ ਗੋਲਡ 'ਚ ਰੰਗ-ਬਿਰੰਗੇ ਰਤਨ ਜੜੇ ਕੰਗਣ ਜਾਂ ਬ੍ਰੈਸਲੇਟ ਵਿਆਹ ਦੇ ਮੌਕੇ 'ਤੇ ਰਵਾਇਤੀ ਲਿਬਾਸਾਂ ਨਾਲ ਪਹਿਨਣ 'ਤੇ ਬਹੁਤ ਚੰਗੇ ਲਗਦੇ ਹਨ, ਸੋਨੇ ਦੇ ਬਾਰੀਕ ਤਾਰਾਂ ਦੇ ਕੰਮ ਵਾਲੇ ਬ੍ਰੈਸਲੇਟ ਜਾਂ ਕੰਗਣ ਵੀ ਇਸ ਮੌਕੇ 'ਤੇ ਪਹਿਨੇ ਜਾ ਸਕਦੇ ਹਨ।
- ਜਿਓਮੈਟ੍ਰੀਕਲ ਡਿਜ਼ਾਈਨ ਵਾਲੀ ਜਿਊਲਰੀ ਸਿੰਪਲ ਅਤੇ ਸੋਬਰ ਲੁੱਕ 'ਚ ਹੁੰਦੀ ਹੈ। ਐਲੀਗੈਂਟ ਜਿਊਲਰੀ ਪਹਿਨਣ ਵਾਲੀਆਂ ਔਰਤਾਂ ਲਈ ਇਹ ਪਰਫੈਕਟ ਹੁੰਦੀ ਹੈ ਅਤੇ ਇਹ ਜਿਊਲਰੀ ਸਕਵੇਅਰ, ਰੈਕਟੈਂਗੂਲਰ ਤੇ ਸਰਕਲ ਆਦਿ ਸ਼ੇਪ 'ਚ ਹੁੰਦੀ ਹੈ।JewelleryJewellery- ਪੀਕੌਕ ਡਿਜ਼ਾਈਨਸ ਐਵਰਗ੍ਰੀਨ ਹਨ, ਅਜਕਲ ਔਰਤਾਂ 'ਚ ਪੀਕੌਕ ਡਿਜ਼ਾਈਨ ਦੇ ਈਅਰਰਿੰਗਸ ਫੈਸ਼ਨ 'ਚ ਹਨ।
- ਇਸ ਸੀਜ਼ਨ 'ਚ ਫਲਾਵਰ ਡਿਜ਼ਾਈਨਸ ਵੀ ਕਾਫੀ ਟ੍ਰੈਂਡਸ 'ਚ ਹਨ, ਜਿਸ 'ਚ ਈਅਰ ਰਿੰਗਸ ਮੁੰਦਰੀ ਅਤੇ ਕੜੇ ਫੈਸ਼ਨ 'ਚ ਹਨ।
- ਇਕ ਵਾਰ ਮੁੜ ਤੋਂ ਓਲਡ ਡਿਜ਼ਾਈਨਸ ਫੈਸ਼ਨ 'ਚ ਹਨ, ਜਿਸ ਵਿਚ ਮਾਥਾ ਪੱਟੀ, ਝੂਮਰ ਤੇ ਵੋਰਲਾ ਆਦਿ ਔਰਤਾਂ ਦੀ ਪਹਿਲੀ ਪਸੰਦ ਹਨ।
- ਐਂਟੀਕ ਲੁੱਕ 'ਚ ਗੋਲਡ ਨਾਲ ਕੁੰਦਨ, ਪੋਲਕੀ ਤੇ ਮੀਨਾ ਜੜ੍ਹੀ ਹੋਈ ਜਿਊਲਰੀ ਫੈਸ਼ਨ 'ਚ ਹੈ।
- ਡ੍ਰੈੱਸ ਦੇ ਨਾਲ ਮਿਕਸ ਐਂਡ ਮੈਚ ਕਰੋ।JewelleryJewellery- ਫਾਰਮਲ ਡ੍ਰੈੱਸ ਨਾਲ ਸਿੰਪਲ ਡਿਜ਼ਾਈਨ ਵਾਲੀ ਜਿਊਲਰੀ ਹੀ ਪਹਿਨੋ।
- ਟ੍ਰਾਇੰਗਲ ਸ਼ੇਪ ਵਾਲੇ ਈਅਰਰਿੰਗਸ ਟੀ-ਸ਼ਰਟ ਦੀ ਬਜਾਏ ਸ਼ਰਟ ਅਤੇ ਫਾਰਮਲ ਡ੍ਰੈੱਸ ਦੇ ਨਾਲ ਜ਼ਿਆਦਾ ਸੂਟ ਕਰਦੇ ਹਨ।
- ਇੰਡੋ ਵੈਸਟਰਨ ਡ੍ਰੈੱਸ ਦੇ ਨਾਲ ਜਿਓਮੈਟ੍ਰੀਕਲ ਡਿਜ਼ਾਈਨਸ ਦੀ ਜਿਊਲਰੀ ਪਹਿਨੋ।
- ਜੇਕਰ ਤੁਹਾਡੀ ਸ਼ਰਟ ਸਲੀਵਲੈੱਸ ਹੈ ਤਾਂ ਤੁਸੀਂ ਕੋਈ ਵੀ ਜਿਊਲਰੀ ਨਾ ਪਹਿਨੋ, ਜੇਕਰ ਤੁਸੀਂ ਪਹਿਨੋਗੇ ਤਾਂ ਉਹ ਕਾਫ਼ੀ ਭੱਦੀ ਲਗੇਗੀ।JewelleryJewelleryਜਿਊਲਰੀ ਚੁਣਦੇ ਸਮੇਂ ਜੇਕਰ ਫੇਸ ਕੱਟ ਦਾ ਧਿਆਨ ਰੱਖਿਆ ਜਾਵੇ ਤਾਂ ਪਰਸਨੈਲਿਟੀ ਹੋਰ ਵੀ ਨਿਖਰ ਜਾਂਦੀ ਹੈ। ਜੇਕਰ ਤੁਹਾਡਾ ਚਿਹਰਾ ਗੋਲ ਹੈ ਤਾਂ ਲੌਂਗ ਈਅਰਰਿੰਗਸ ਪਹਿਨੋ। ਇਸ ਨਾਲ ਤੁਹਾਡਾ ਚਿਹਰਾ ਲੰਬਾ ਲਗੇਗਾ ਅਤੇ ਤੁਸੀਂ ਸੋਹਣੇ ਲਗੋਗੇ। ਜੇਕਰ ਤੁਹਾਡਾ ਗੋਲ ਚਿਹਰਾ ਹੈ ਤਾਂ ਤੁਹਾਨੂੰ ਛੋਟੇ ਟਾਪਸ ਤੇ ਚੌਰਸ ਸਟਾਈਲ ਵਾਲਾ ਨੈੱਕ ਪੀਸ ਪਹਿਨਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਚਿਹਰੇ ਨੂੰ ਹੋਰ ਵੀ ਗੋਲ ਦਿਖਾਉਂਦੇ ਹਨ। ਲੰਬੇ ਚਿਹਰੇ ਵਾਲੀਆਂ ਔਰਤਾਂ 'ਤੇ ਈਅਰ ਸਟੱਡਸ ਫਬਦੇ ਹਨ। ਇਨ੍ਹਾਂ ਨੂੰ ਲਟਕਣ ਵਾਲੇ ਈਅਰਰਿੰਗਸ ਪਹਿਨਣ ਤੋਂ ਬਚਣਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement