ਮਾਨਸੂਨ ਦੌਰਾਨ ਜੂੰਆਂ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Published : Aug 4, 2022, 2:00 pm IST
Updated : Aug 4, 2022, 2:00 pm IST
SHARE ARTICLE
 lice
lice

ਕਪੂਰ ਦੀ ਤੇਜ਼ ਖ਼ੁਸ਼ਬੂ ਕਾਰਨ ਜੂੰਆਂ ਦੀ ਮੌਤ ਹੋ ਜਾਂਦੀ ਹੈ।

 

 ਮੁਹਾਲੀ : ਮਾਨਸੂਨ ਦੇ ਮੌਸਮ ਵਿਚ ਸਿਹਤ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਜਾਂਦੀਆਂ ਹਨ। ਜੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਤਾਂ ਇਸ ਮੌਸਮ ਵਿਚ ਉਨ੍ਹਾਂ ਨੂੰ ਲਾਗ ਦੇ ਨਾਲ-ਨਾਲ ਸਿਰ ਦੀਆਂ ਜੂੰਆਂ ਦੀ ਸਮੱਸਿਆ ਹੋਣ ਲਗਦੀ ਹੈ। ਵੈਸੇ ਜੂੰਆਂ ਦੀ ਸਮੱਸਿਆ ਬੱਚਿਆਂ ਵਿਚ ਆਮ ਹੈ। ਪਰ ਮਾਨਸੂਨ ਦੇ ਸਮੇਂ ਬਰਸਾਤੀ ਪਾਣੀ ਵਾਲਾਂ ’ਤੇ ਡਿਗਦਾ ਹੈ ਜਾਂ ਭੜਾਸ ਹੋਣ ਕਾਰਨ ਜ਼ਿਆਦਾ ਪਸੀਨਾ ਆਉਣ ’ਤੇ ਸਿਰ ਵਿਚ ਜੂੰਆਂ ਪੈਣ ਲੱਗ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਉਪਲਬਧ ਹਨ। ਪਰ ਤੁਸੀਂ ਕੁੱਝ ਘਰੇਲੂ ਚੀਜ਼ਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਉ ਜਾਣਦੇ ਹਾਂ ਘਰੇਲੂ ਨੁਸਖ਼ੇ ਬਾਰੇ :

 

 lice |
lice

ਕਪੂਰ ਦੇ 2 ਤੋਂ 3 ਟੁਕੜੇ ਪੀਸ ਲਉ। ਫਿਰ ਇਸ ਦੇ ਪਾਊਡਰ ਨੂੰ ਨਾਰੀਅਲ ਦੇ ਤੇਲ ਵਿਚ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਲਉ। ਤਿਆਰ ਮਿਸ਼ਰਣ ਨੂੰ ਥੋੜ੍ਹੀ ਦੇਰ ਲਈ ਰੱਖ ਦਿਉ। ਫਿਰ ਇਸ ਤੇਲ ਨੂੰ ਸਿਰ ’ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਕਪੂਰ ਦੀ ਤੇਜ਼ ਖ਼ੁਸ਼ਬੂ ਕਾਰਨ ਜੂੰਆਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿਰ ’ਤੇ ਬਰੀਕ ਕੰਘੀ ਕਰੋ ਅਤੇ ਮਰੀਆਂ ਹੋਈਆਂ ਜੂੰਆਂ ਸਿਰ ਵਿਚੋਂ ਕੱਢ ਦਿਉ। ਇਸ ਤੋਂ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਲਉ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਤੇਲ ਨੂੰ ਥੋੜ੍ਹੀ ਦੇਰ ਜਾਂ ਕੁੱਝ ਘੰਟਿਆਂ ਲਈ ਵਾਲਾਂ ’ਤੇ ਲੱਗਾ ਰਹਿਣ ਦਿਉ।

 

 lice  lice  lice
lice lice lice

 

ਗੰਢੇ ਜਾਂ ਮੂਲੀ ਨੂੰ ਇਕ ਭਾਂਡੇ ਵਿਚ ਕੱਦੂਕਸ ਕਰ ਕੇ ਜਾਂ ਪੀਸ ਕੇ ਇਸ ਦਾ ਰਸ ਕੱਢ ਲਉ। ਤਿਆਰ ਕੀਤੇ ਜੂਸ ਨਾਲ ਵਾਲਾਂ ਦੀ ਮਾਲਸ਼ ਕਰੋ। ਜੂੰਆਂ 10-15 ਮਿੰਟ ਵਿਚ ਮਰ ਜਾਣਗੀਆਂ। ਐਂਟੀ-ਬੈਕਟੀਰੀਅਲ, ਐਂਟੀ-ਫ਼ੰਗਲ ਗੁਣਾਂ ਨਾਲ ਭਰਪੂਰ ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲੋ। ਫਿਰ ਇਸ ਨੂੰ ਥੋੜ੍ਹਾ ਜਿਹਾ ਠੰਢਾ ਕਰੋ ਅਤੇ ਬੱਚੇ ਦੇ ਸਿਰ ਨੂੰ ਉਸ ਪਾਣੀ ਨਾਲ ਧੋ ਦਿਉ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਪਾਣੀ ਨਾਲ ਨਹਾ ਸਕਦੇ ਹੋ। ਇਸ ਨਾਲ ਜੂੰਆਂ ਤੋਂ ਰਾਹਤ ਮਿਲੇਗੀ। 

 lice
lice

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement