
ਵਿਸ਼ਵ ਅੰਦਰ ਜਦ ਮਨੁੱਖੀ ਜ਼ਿੰਦਗੀ ਵਲ ਇਕ ਨਜ਼ਰ ਮਾਰਦੇ ਹਾਂ ਤਾਂ ਆਮ ਇਨਸਾਨ ਚਿੰਤਾ-ਫ਼ਿਕਰ ਅੰਦਰ ਗ੍ਰਸਿਆ ਹੋਇਆ ਨਜ਼ਰ ਪੈਂਦਾ ਹੈ।
ਵਿਸ਼ਵ ਅੰਦਰ ਜਦ ਮਨੁੱਖੀ ਜ਼ਿੰਦਗੀ ਵਲ ਇਕ ਨਜ਼ਰ ਮਾਰਦੇ ਹਾਂ ਤਾਂ ਆਮ ਇਨਸਾਨ ਚਿੰਤਾ-ਫ਼ਿਕਰ ਅੰਦਰ ਗ੍ਰਸਿਆ ਹੋਇਆ ਨਜ਼ਰ ਪੈਂਦਾ ਹੈ। ਕੋਈ ਨਾ ਕੋਈ ਡਰ, ਝੋਰਾ, ਫ਼ਿਕਰ ਅਤੇ ਸਹਿਮ ਆਮ ਇਨਸਾਨੀ ਜ਼ਿੰਦਗੀ ਦਾ ਇਕ ਹਿੱਸਾ ਜਿਹਾ ਬਣਿਆ ਪ੍ਰਤੀਤ ਹੁੰਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹਰ ਇਕ ਮਨੁੱਖ ਯਤਨ ਤਾਂ ਸੁੱਖ ਲਈ ਹੀ ਕਰ ਰਿਹਾ ਹੈ, ਸੁੱਖਾਂ ਦੇ ਸਾਧਨ ਵੀ ਇਸ ਨੇ ਮਿਹਨਤ ਕਰ ਕੇ ਜੁਟਾ ਲਏ ਹਨ। ਰੋਟੀ ਕੱਪੜੇ ਮਕਾਨ ਦੀ ਜ਼ਰੂਰਤ ਵੀ ਪੂਰੀ ਹੋ ਰਹੀ ਹੈ ਫਿਰ ਵੀ ਇਸ ਦੀ ਜ਼ਿੰਦਗੀ ਅੰਦਰ ਖ਼ੁਸ਼ੀ ਨਹੀਂ ਹੈ।
ਖ਼ੁਸ਼ ਰਹਿਣ ਦੇ ਫੰਡੇHappy
ਬਹਾਦਰੀ ਦੀਆ ਗੱਲਾਂ ਕਰਨੀਆਂ ਤੇ ਬਹਾਦਰੀ ਕਰਨੀ ਦੋਹੇ ਅਲੱਗ ਗੱਲਾਂ
ਜ਼ਿੰਦਗੀ ਖ਼ੂਬਸੂਰਤ ਹੈ, ਜ਼ਿੰਦਗੀ ਗੁਲਜ਼ਾਰ ਹੈ ਪਰ ਕਦੀ ਨਾ ਕਦੀ ਜ਼ਿੰਦਗੀ ਤੋਂ ਗਿਲੇ ਸ਼ਿਕਵੇ ਵੱਧ ਜਾਂਦੇ ਹਨ ਤੇ ਸੱਭ ਕੁੱਝ ਹੁੰਦਿਆਂ ਵੀ ਇਹ ਲਗਦਾ ਹੈ ਕੇ ਜ਼ਿੰਦਗੀ ਵਿਚ ਕੁੱਝ ਸਹੀ ਨਹੀਂ ਹੋ ਰਿਹਾ। ਕਈ ਵਾਰ ਤਾਂ ਸੱਚਮੁੱਚ ਹੀ ਸਹੀ ਨਹੀਂ ਹੋ ਰਿਹਾ ਹੁੰਦਾ, ਇਹ ਅਜਿਹਾ ਮੌਕਾ ਹੁੰਦਾ ਹੈ ਜੋ ਸਾਨੂੰ ਸੱਭ ਸਿਖਾ ਕੇ ਜਾਂਦਾ ਹੈ। ਇਹ ਨਹੀਂ ਕਿ ਕੌਣ ਅਪਣਾ ਹੈ ਤੇ ਕੌਣ ਪਰਾਇਆ, ਇਹ ਕਿ ਤੁਸੀਂ ਕਿੰਨੇ ਕ ਅਪਣਿਆਂ ਲਈ ਅਪਣੇ ਹੋ, ਕਿੰਨੇ ਮਜ਼ਬੂਤ ਹੋ, ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬਹਾਦਰੀ ਦੀਆ ਗੱਲਾਂ ਕਰਨੀਆਂ ਤੇ ਬਹਾਦਰੀ ਕਰਨੀ ਦੋਵੇਂ ਅਲੱਗ ਗੱਲਾਂ ਹਨ।Happyਸੱਚੀ-ਸੁੱਚੀ ਕਿਰਤ ਕਰੋ
ਕਈ ਲੋਕ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਵਿਹਲੇ ਰਹਿ ਕੇ ਹਰ ਖ਼ੁਸ਼ੀ ਅਤੇ ਸੁੱਖ ਮਾਨਣਾ ਚਾਹੁੰਦੇ ਹਨ ਪਰ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਕੰਮ-ਕਾਰ ਕਰਨ ਤੋਂ ਬਿਨਾਂ ਕਿਸੇ ਨੂੰ ਕੋਈ ਖ਼ੁਸ਼ੀ ਮਿਲੇ। ਵਿਹਲਾ ਇਨਸਾਨ ਸਮਾਜ 'ਤੇ ਭਾਰ ਵੀ ਬਣਦਾ ਹੈ ਅਤੇ ਸਿਆਣਿਆਂ ਦਾ ਕਥਨ ਹੈ ‘ਵਿਹਲਾ ਮਨ ਸ਼ੈਤਾਨ ਦਾ ਘਰ’। ਆਲਸੀ ਮਨੁੱਖ ਹੀ ਵਿਹਲਾ ਰਹਿਣਾ ਲੋਚਦਾ ਹੈ। ਆਲਸੀ ਮਨੱਖ ਜਿਥੇ ਗ਼ਰੀਬੀ ਦਾ ਦੁੱਖ ਭੋਗਦਾ ਹੈ ਉਥੇ ਉਹ ਕਈ ਸਾਰੇ ਸਰੀਰਕ ਅਤੇ ਮਾਨਸਕ ਰੋਗਾਂ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਸੱਜਣਾ ਮਿੱਤਰਾਂ ਅਤੇ ਸਮਾਜ ਦੇ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ। ਦੂਜੇ ਪਾਸੇ ਕਈ ਲੋਕ ਕੰਮ ਤਾਂ ਕਰਦੇ ਹਨ ਪਰ ਉਨ੍ਹਾਂ ਦੇ ਕੰਮ ਦਾ ਆਧਾਰ ਸੱਚ ਨਹੀਂ ਹੁੰਦਾ। ਉਹ ਅਮੀਰ ਬਣਨ ਲਈ ਕੋਈ ਛੋਟਾ ਰਸਤਾ ਲੱਭਦੇ ਹਨ। ਰਿਸ਼ਵਤਖੋਰੀ ਜਾਂ ਚੋਰ-ਬਾਜ਼ਾਰੀ ਦਾ ਰਾਹ ਅਪਣਾਉਂਦੇ ਹਨ। ਅਜਿਹੇ ਕਰਮ ਕਰ ਕੇ ਕਦੇ ਵੀ ਕਿਸੇ ਨੂੰ ਸੱਚੀ ਖ਼ੁਸ਼ੀ ਨਸੀਬ ਨਹੀਂ ਹੋਈ। ਅਜਿਹੇ ਲੋਕਾਂ ਦੇ ਮਨਾਂ ਅੰਦਰ ਅਪਰਾਧ ਕਰ ਕੇ ਸਦਾ ਹੀ ਡਰ ਦੀ ਭਾਵਨਾ ਬਣੀ ਰਹਿੰਦੀ ਹੈ। ਇਸ ਲਈ ਸਦੈਵੀ ਸੁੱਖ ਅਤੇ ਸਦੈਵੀ ਖੁਸ਼ੀ ਲਈ ਸੱਚੀ-ਸੁੱਚੀ ਕਿਰਤ ਕਰਨੀ ਚਾਹੀਦੀ ਹੈ। ਸੱਚੀ ਕਿਰਤ ਕਰਨ ਵਾਲਾ ਇਨਸਾਨ ਸਵਾਭੀਮਾਨੀ ਹੁੰਦਾ ਹੈ। ਉਸ ਨੂੰ ਅਪਣੇ ਕੀਤੇ ਹੋਏ ਹਰ ਇਕ ਛੋਟੇ ਵੱਡੇ ਕੰਮ ਵਿਚੋਂ ਖ਼ੁਸ਼ੀ ਮਿਲਦੀ ਹੈ।Happyਖ਼ੁਦ ਖ਼ੁਸ਼ ਰਿਹਾ ਜਾਵੇ ਤੇ ਦੂਜਿਆਂ ਨੂੰ ਰਖਿਆ ਜਾਵੇ
ਜ਼ਿੰਦਗੀ ਹਸਦਿਆਂ ਨੂੰ ਹਸਾਉਂਦੀ ਤੇ ਰੋਂਦਿਆਂ ਨੂੰ ਰਵਾਉਂਦੀ ਹੈ ਪਰ ਜੇਕਰ ਦੁੱਖ ਹੈ ਕੋਈ ਫਿਰ ਤਾਂ ਕੋਈ ਨਹੀਂ ਕਈ ਵਾਰ ਤਾਂ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕੇ ਅਸੀਂ ਦੁਖੀ ਹਾਂ ਕਿਉਂ ਫਿਰ ਵੀ ਦੁਖੀ ਹੁੰਦੇ ਹਾਂ, ਅਕਸਰ ਤੁਸੀਂ ਸੋਚ ਕੇ ਦੇਖਿਉ ਕਿ ਖ਼ੁਸ਼ੀ ਦੇ ਮੌਕੇ 'ਤੇ ਖ਼ੁਸ਼ ਹੋਣ ਨਾਲੋਂ ਅਸੀਂ ਦੁਖੀ ਜ਼ਿਆਦਾ ਹੋ ਜਾਂਦੇ ਹਾਂ। ਇਸ ਲਈ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਆਪ ਖ਼ੁਸ਼ ਰਿਹਾ ਜਾਵੇ ਤੇ ਦੂਜਿਆਂ ਨੂੰ ਰਖਿਆ ਜਾਵੇ ਕਿਉਂਕਿ ਜ਼ਿੰਦਗੀ ਤੇ ਰੋਣ ਨਾਲੋਂ ਚੰਗਾ ਹੈ ਕਿਸੇ ਨੂੰ ਖ਼ੁਸ਼ ਕਰ ਕੇ ਆਪ ਵੀ ਖ਼ੁਸ਼ ਹੋ ਲਿਆ ਜਾਵੇ।Moneyਮਦਦ ਲੈਣ 'ਚ ਸ਼ਰਮ ਨਾ ਕਰੋ
ਕਈ ਬਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਪਤਾ ਵੀ ਹੁੰਦਾ ਹੈ ਕਿ ਕਿਸੇ ਇਕ ਦੀ ਮਦਦ ਨਾਲ ਸਾਡੇ ਸਾਰੇ ਕੰਮ ਸਹੀ ਹੋ ਸਕਦੇ ਹਨ ਪਰ ਫਿਰ ਵੀ ਅਸੀਂ ਅਪਣੇ ਹੰਕਾਰ ਨੂੰ ਸ਼ਾਂਤ ਕਾਰਨ ਲਈ ਉਸ ਤੋਂ ਮਦਦ ਨਹੀਂ ਲੈਂਦੇ ਤੇ ਇਕ ਛੋਟੇ ਜਿਹੇ ਕੰਮ ਵੀ ਠੀਕ ਨਾ ਹੋਣ ਲਈ ਖ਼ੁਦ ਨੂੰ ਕੋਸਦੇ ਰਹਿੰਦੇ ਹਾਂ, ਅਪਣੇ ਹੰਕਾਰ ਨੂੰ ਹਰਾ ਕੇ ਅਸੀਂ ਕਈ ਜਿੱਤਾਂ ਹਾਸਲ ਕਰ ਸਕਦੇ ਹਾਂ। ਇਹ ਦੂਜੇ ਬੰਦੇ ਨਾਲ ਸਾਡੀ ਲੜਾਈ ਨਹੀਂ ਸਾਡੀ ਅਪਣੇ ਹੰਕਾਰ ਨਾਲ ਲੜਾਈ ਹੁੰਦੀ ਹੈ, ਜੋ ਸਾਨੂੰ ਕਈ ਗੱਲਾਂ ਵਿਚ ਪਿੱਛੇ ਪਾ ਦਿੰਦੀ ਹੈ।happyਸਮੱਸਿਆ ਸਾਂਝੀ ਕਰੋ
ਜੇਕਰ ਅਸੀਂ ਕਿਸੇ ਨੂੰ ਦੱਸਾਂਗੇ ਹੀ ਨਹੀਂ ਕਿ ਸਾਡੇ ਨਾਲ ਕੀ ਹੋਇਆ ਹੈ ਜਾ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਅਗਲਾ ਬੰਦਾ ਰੱਬ ਤਾਂ ਹੈ ਨਹੀਂ ਕਿ ਉਸ ਨੂੰ ਸੱਭ ਖ਼ੁਦ ਪਤਾ ਚਲ ਜਾਵੇ। ਵੈਸੇ ਵੀ ਅਪਣੀਆਂ ਗੱਲਾਂ ਜਾ ਦੁੱਖ ਸਾਂਝੇ ਕਰਨ ਨਾਲ ਮੰਨ ਹਲਕਾ ਹੁੰਦਾ ਹੈ, ਕੋਈ ਨਾ ਕੋਈ ਤਾਂ ਅਜਿਹਾ ਹੁੰਦਾ ਹੀ ਹੈ ਜਿਸ ਨਾਲ ਤੁਸੀਂ ਕੁੱਝ ਵੀ ਸਾਂਝਾ ਕਰ ਸਕਦੇ ਹੋ, ਉਸ ਤੋਂ ਕੋਈ ਗੱਲ ਨਾ ਲੁਕਾਉ ਸੱਭ ਕੁੱਝ ਦੱਸੋ ਜੇਕਰ ਇਹ ਉਹ ਤੁਹਾਡਾ ਪਰਿਵਾਰਕ ਮੈਂਬਰ ਭਰਾ ਭੈਣ ਹੋਣ ਤਾਂ ਹੋਰ ਵੀ ਵਧੀਆ ਕਿਉਂਕਿ ਉਹ ਸਾਡੀਆਂ ਕਮਜ਼ੋਰੀਆਂ ਦਾ ਕਦੇ ਫ਼ਾਇਦਾ ਨਹੀਂ ਚੁਕਣਗੇ ਸਗੋਂ ਮਦਦ ਕਰਨਗੇ।Happyਅਪਣੀਆਂ ਗ਼ਲਤੀਆਂ ਸਵੀਕਾਰ ਕਰੋ
ਅਕਸਰ ਅਸੀਂ ਅਪਣੀਆਂ ਗ਼ਲਤੀਆਂ ਮੰਨਦੇ ਤਾਂ ਨਹੀਂ ਉਤੋਂ ਦੀ ਉਨ੍ਹਾਂ ਨੂੰ ਦੂਜਿਆਂ 'ਤੇ ਪਾ ਦਿੰਦੇ ਹਾਂ, ਜੇਕਰ ਅਸੀਂ ਅਪਣੀ ਕਮੀ ਮੰਨ ਲਈਏ ਜਾ ਗ਼ਲਤੀ ਸਵੀਕਾਰ ਕਰ ਲਈਏ ਅੱਧੀ ਜੰਗ ਤਾਂ ਅਸੀਂ ਏਦਾਂ ਹੀ ਜਿੱਤ ਲਵਾਂਗੇ, ਜੋ ਬੰਦੇ ਕਿਸੇ ਹੋਰ ਨਾਲ ਝੂਠ ਬੋਲੇ ਉਹ ਤਾਂ ਚਲੋ ਕਦੀ ਸੁਧਰ ਜਾਉ ਪਰ ਜੋ ਇਨਸਾਨ ਖ਼ੁਦ ਨਾਲ ਝੂਠ ਬੋਲੇ ਉਹ ਕਦੇ ਅੱਗੇ ਨਹੀਂ ਨਿਕਲ ਸਕਦਾ। ਇਸ ਲਈ ਸੱਭ ਤੋਂ ਜ਼ਰੂਰੀ ਹੈ ਕਿ ਅਪਣੀਆਂ ਕਮੀਆਂ ਨੂੰ ਜਾਣਿਆ ਜਾਵੇ ਤੇ ਉਨ੍ਹਾਂ 'ਤੇ ਕੰਮ ਕੀਤਾ ਜਾਵੇ।happyਛੋਟੇ ਬੱਚਿਆਂ ਨਾਲ ਸਮਾਂ ਬਿਤਾਉ
ਤੁਸੀਂ ਸੋਚ ਰਹੇ ਹੋਵੋਗੇ ਕਿ ਬੱਚੇ ਕਿਵੇਂ ਸਾਨੂੰ ਪ੍ਰੇਰਿਤ ਰੱਖ ਸਕਦੇ ਹਨ ਪਰ ਵਿਸ਼ਵਾਸ ਕਰੋ ਬੱਚਿਆਂ ਤੋਂ ਜ਼ਿਆਦਾ ਗਿਆਨਵਾਨ ਕੋਈ ਵੀ ਨਹੀਂ 12 ਸਾਲ ਤੋਂ ਘਟ ਤੇ 3 ਸਾਲ ਤੋਂ ਉਪਰ ਦੇ ਬੱਚਿਆਂ ਨਾਲ ਸਮਾਂ ਬਿਤਾਉ। ਇਕ ਤਾਂ ਤੁਸੀਂ ਵਿਅਸਥ ਰਹੋਗੇ ਦੂਜਾ ਤੁਹਾਨੂੰ ਅਪਣਾ ਦੁੱਖ ਭੁੱਲ ਜਾਵੇਗਾ। ਉਨ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਸੁਣ ਕੇ, ਅਜੀਬ ਜਿਹੀ ਖ਼ੁਸ਼ੀ ਖ਼ੁਦ ਆ ਜਾਵੇਗੀ। happyਅਧਿਆਤਮਿਕਤਾ ਵਲ ਝੁਕਾਅ
ਭਗਤੀ 'ਚ ਸ਼ਕਤੀ ਤਾਂ ਅਸੀਂ ਸੁਣਿਆ ਹੀ ਹੈ ਕਿ ਹੁੰਦੀ ਹੈ, ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਜੇ ਤੁਸੀਂ ਮੰਦਰ ਮਸਜਿਦ ਜਾ ਗੁਰਦੁਆਰੇ ਜਾਂਦੇ ਹੋ ਤਾਂ ਅਜੀਬ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ। ਇਸ ਲਈ ਧਾਰਮਿਕ ਸਥਾਨ 'ਤੇ ਜਾ ਆਉਣਾ ਚਾਹੀਦਾ ਹੈ ਮੰਨ ਸ਼ਾਂਤ ਰਹਿੰਦਾ ਹੈ ਤੇ ਸਕੂਨ ਮਿਲਦਾ ਹੈ ਤੇ ਰੱਬ ਦੀ ਰਜ਼ਾ ਵਿਚ ਰਹਿਣ ਦਾ ਬਲ ਮਿਲਦਾ ਹੈ। Respectਦੂਜਿਆਂ ਦਾ ਸਤਿਕਾਰ ਕਰੋ
ਯਾਦ ਰੱਖੋ ਦੁਨੀਆਂ ਦਾ ਹਰ ਇਨਸਾਨ ਤੁਹਾਡੀ ਤਰ੍ਹਾਂ ਹੀ ਆਦਰ ਅਤੇ ਸਤਿਕਾਰ ਦੀ ਚਾਹਤ ਰਖਦਾ ਹੈ। ਇਸ ਲਈ ਹਮੇਸ਼ਾ ਹਰ ਇਕ ਛੋਟੇ ਵੱਡੇ ਇਸਤਰੀ ਪੁਰਸ਼ ਨੂੰ ਬਣਦਾ ਸਤਿਕਾਰ ਦਿਉ। ਜਦੋਂ ਤੁਸੀ ਕਿਸੇ ਦਾ ਆਦਰ ਕਰੋਗੇ ਬਦਲੇ ਵਿਚ ਤੁਹਾਨੂੰ ਵੀ ਆਦਰ ਅਤੇ ਪਿਆਰ ਮਿਲੇਗਾ। ਜਿਸ ਕਰ ਕੇ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ।