...ਤੁਸੀਂ ਤਾਂ ਨਹੀਂ ਪਾਉਂਦੇ ਅਪਣੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ
Published : Apr 5, 2018, 2:58 pm IST
Updated : Apr 5, 2018, 2:58 pm IST
SHARE ARTICLE
Burden of education on child
Burden of education on child

ਦੁਨੀਆਂ ਭਰ 'ਚੋਂ ਸਿਰਫ਼ ਭਾਰਤ ਵਿਚ ਹੀ ਅਜਿਹੇ ਮਾਪੇ ਹਨ ਜੋ ਅਪਣੇ ਬੱਚਿਆਂ ਨੂੰ ਸੱਭ ਤੋਂ ਜ਼ਿਆਦਾ ਸਮਾਂ ਦਿੰਦੇ ਹਨ

ਦੁਨੀਆਂ ਭਰ 'ਚੋਂ ਸਿਰਫ਼ ਭਾਰਤ ਵਿਚ ਹੀ ਅਜਿਹੇ ਮਾਪੇ ਹਨ ਜੋ ਅਪਣੇ ਬੱਚਿਆਂ ਨੂੰ ਸੱਭ ਤੋਂ ਜ਼ਿਆਦਾ ਸਮਾਂ ਦਿੰਦੇ ਹਨ ਅਤੇ ਬੱਚਿਆਂ ਦਾ ਹੋਮਵਰਕ ਕਰਵਾਉਣ ਵਿਚ ਮਦਦ ਕਰਦੇ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਾਲ ਹੀ ਵਿਚ ਹੋਈ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ।Burden of education on child Burden of education on child ਮਾਪਿਆਂ ਦੀ ਭੂਮਿਕਾ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੈ। ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰਦੇ ਸਮੇਂ ਮਾਪਿਆਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਉਨ੍ਹਾਂ ਨੂੰ ਅਪਣੇ ਤੋਂ ਜ਼ਿਆਦਾ ਬੱਚਿਆਂ ਦੀ ਖ਼ੁਸ਼ੀ ਦੇਖਣੀ ਪੈਂਦੀ ਹੈ। ਕਹਿੰਦੇ ਹਨ ਕਿ ਬੱਚਿਆਂ ਦੇ ਪਹਿਲਾਂ ਅਧਿਆਪਕ ਮਾਪੇ ਹੁੰਦੇ ਹਨ। ਬੱਚਾ ਸਕੂਲ ਜਾਣ ਤੋਂ ਪਹਿਲਾਂ ਜੋ ਕੁੱਝ ਸਿੱਖਦਾ ਹੈ ਉਹ ਮਾਪੇ ਹੀ ਸਿਖਾਉਂਦੇ ਹਨ। ਜ਼ਿਆਦਾਤਰ ਮਾਪੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਪੇਪਰ ਆਉਣ 'ਤੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਪਾਉਂਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਦੇ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਬੱਚਿਆਂ ਨਾਲ ਕੋਈ ਵੀ ਗੱਲ ਕਰਦੇ ਸਮੇਂ ਸਮਝਦਾਰੀ ਤੋਂ ਕੰਮ ਲਉ, ਤਾਂ ਕਿ ਬੱਚਾ ਉਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੇ ਅਤੇ ਉਸ ਦੇ ਦਿਮਾਗ 'ਤੇ ਗਹਿਰਾ ਅਸਰ ਵੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਦੇ ਦਿਮਾਗ 'ਤੇ ਬੁਰਾ ਅਸਰ ਪਾਉਂਦੀਆਂ ਹਨ।Burden of education on child Burden of education on child1. ਖ਼ੁਦ ਨਾਲ ਤੁਲਨਾ ਕਰਨਾ

ਬੱਚਾ ਜਿਵੇਂ ਦਾ ਵੀ ਹੈ, ਉਸ 'ਤੇ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਪ੍ਰੈਸ਼ਰ ਨਾ ਪਾਉ। ਇਸ ਦੇ ਇਲਾਵਾ ਉਸ ਦੇ ਨਾਲ ਅਪਣੀ ਤੁਲਨਾ ਕਰਦੇ ਹੋਏ ਇਹ ਨਾ ਕਹੋ ਕਿ ਮੈਂ ਤੇਰੀ ਉਮਰ 'ਚ ਕਲਾਸ 'ਚ ਪਹਿਲੇ ਨੰਬਰ 'ਤੇ ਆਇਆ ਕਰਦਾ ਸੀ। ਬੱਚੇ ਇਸ ਗੱਲ ਨੂੰ ਗੰਭੀਰਤਾ ਨਾ ਲੈ ਕੇ ਦਿਮਾਗ 'ਤੇ ਜ਼ਿਆਦਾ ਜ਼ੋਰ ਪਾ ਸਕਦੇ ਹਨ, ਜਿਸ ਦਾ ਗ਼ਲਤ ਨਤੀਜਾ ਵੀ ਨਿਕਲ ਸਕਦਾ ਹੈ। ਇਸ ਲਈ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਰੇ ਬੱਚਿਆਂ ਦਾ ਦਿਮਾਗ ਇਕੋ ਜਿਹਾ ਨਹੀਂ ਹੁੰਦਾ।Burden of education on child Burden of education on child2. ਆਉਣ ਦਿਉ ਤੁਹਾਡੇ ਪਾਪਾ ਨੂੰ...

ਅਕਸਰ ਮਾਵਾਂ ਬੱਚਿਆਂ ਨੂੰ ਪਾਪਾ ਦਾ ਡਰਾਵਾ ਦੇ ਕੇ ਉਸ ਨੂੰ ਪੜ੍ਹਨ ਨੂੰ ਕਹਿੰਦੀਆਂ ਹਨ ਪਰ ਪਾਪਾ ਦੇ ਨਾਮ ਦਾ ਇਹ ਅਨੁਸ਼ਾਸ਼ਨ ਕਈ ਬਾਰ ਬੱਚਿਆਂ ਨੂੰ ਡਰਪੋਕ ਬਣਾ ਦਿੰਦਾ ਹੈ। ਬੱਚਿਆਂ ਦੇ ਮਨ 'ਚ ਪਾਪਾ ਪ੍ਰਤੀ ਪਿਆਰ ਦੀ ਥਾਂ ਖੋਫ਼, ਡਰ ਵਧ ਜਾਂਦਾ ਹੈ।
Burden of education on child Burden of education on child3. ਹਰ ਸਮੇਂ ਤਾਅਨਾ ਦੇਣਾ

ਬੱਚਿਆਂ ਨੂੰ ਹਮੇਸ਼ਾ ਪੜ੍ਹਾਈ ਨੂੰ ਲੈ ਕੇ ਤਾਅਨੇ ਮਾਰਦੇ ਰਹਿਣਾ, ਇਹ ਆਦਤ ਬਿਲਕੁਲ ਗ਼ਲਤ ਹੈ। ਤੁਹਾਨੂੰ ਇਹੀ ਤਾਅਨੇ ਬੱਚਿਆਂ ਨੂੰ ਗੁਸੈਲ ਅਤੇ ਚਿੜਚਿੜਾ ਬਣਾ ਦਿੰਦੇ ਹਨ। ਅਜਿਹੇ 'ਚ ਬੱਚਿਆਂ ਨੂੰ ਤਾਅਨੇ ਦੇਣ ਦੀ ਵਜਾਏ, ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰੋ। ਉਨ੍ਹਾਂ ਦਾ ਪੜ੍ਹਾਈ 'ਚ ਕਮਜ਼ੋਰੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement