
ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ। ਦਹੀਂ ਨੂੰ ਹਮੇਸ਼ਾ ਗੁੜ, ਖੰਡ, ਸ਼ਹਿਦ ਜਾਂ ਘਿਉ ਮਿਲਾ ਕੇ ਹੀ ਖਾਣਾ ਚਾਹੀਦਾ ਹੈ।
ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ। ਦਹੀਂ ਨੂੰ ਹਮੇਸ਼ਾ ਗੁੜ, ਖੰਡ, ਸ਼ਹਿਦ ਜਾਂ ਘਿਉ ਮਿਲਾ ਕੇ ਹੀ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁੰਗੀ ਤੇ ਅਰਹਰ ਦੀ ਦਾਲ ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਦੁੱਧ ਤੋਂ ਬਣੇ ਪਦਾਰਥਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਦਹੀਂ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ। ਦੁੱਧ ਨੂੰ ਜਮਾਉਣ ਤੋਂ ਬਾਅਦ ਦਹੀਂ ਬਣਦਾ ਹੈ।
Curd
ਕੁਦਰਤੀ ਤੌਰ 'ਤੇ ਇਹ ਗਰਮ ਤਾਸੀਰ ਦਾ ਹੁੰਦਾ ਹੈ। ਪੰਜ ਅੰਮ੍ਰਿਤ ਦੁੱਧ, ਦਹੀਂ, ਘਿਉ, ਸ਼ਹਿਦ ਤੇ ਸ਼ੱਕਰ ਵਿਚ ਵੀ ਦਹੀਂ ਦੀ ਗਿਣਤੀ ਹੁੰਦੀ ਹੈ। ਚੰਗੀ ਤਰ੍ਹਾਂ ਜੰਮਿਆ ਹੋਇਆ ਕੋਮਲ, ਮਿੱਠਾ ਅਤੇ ਖਟਾਸ ਤੋਂ ਰਹਿਤ ਦਹੀਂ ਸੱਭ ਤੋਂ ਉੱਤਮ ਮੰਨਿਆ ਗਿਆ ਹੈ। ਦਹੀਂ ਨੂੰ ਮਿੱਟੀ ਦੀ ਚਾਟੀ ਵਿਚ ਹੀ ਜਮਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਧਾਤ ਦੇ ਭਾਂਡੇ ਵਿਚ ਜਮਾਉਣ ਨਾਲ ਉਸ ਬਰਤਨ ਦੇ ਜ਼ਹਿਰੀਲੇ ਤੱਤ ਦਹੀਂ 'ਚ ਘੁਲ ਜਾਂਦੇ ਹਨ।
Curd
ਆਯੁਰਵੇਦ ਅਨੁਸਾਰ ਦਹੀਂ ਪੰਜ ਤਰ੍ਹਾਂ ਦਾ ਮੰਨਿਆ ਗਿਆ ਹੈ। ਜੋ ਦਹੀਂ ਠੀਕ ਤਰ੍ਹਾਂ ਨਾਲ ਜੰਮਿਆ ਨਾ ਹੋਵੇ ਤੇ ਅਸਪਸ਼ਟ ਰਸ ਵਾਲਾ ਹੋਵ, ਉਸ ਨੂੰ ਕੱਚਾ ਦਹੀਂ ਜਾਂ ਸਾਧਾਰਣ ਦਹੀਂ ਕਿਹਾ ਜਾਂਦਾ ਹੈ। ਅਜਿਹੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਵਾਤ, ਪਿੱਤ, ਕਫ਼ ਨੂੰ ਵਧਾਉਣ ਵਾਲਾ ਤੇ ਜਲਣ ਪੈਦਾ ਕਰਨ ਵਾਲਾ ਹੁੰਦਾ ਹੈ। ਜੇ ਦਹੀਂ ਚੰਗੀ ਤਰ੍ਹਾਂ ਜੰਮਿਆ ਹੋਵੇ, ਮਿੱਠੇ ਰਸ ਵਾਲਾ ਤੇ ਕੁੱਝ ਖਟਾਸ ਵਾਲਾ ਹੋਵੇ, ਉਹ ਫਿੱਕਾ ਦਹੀਂ ਅਖਵਾਉਂਦਾ ਹੈ।
Curd
ਫਿੱਕਾ ਦਹੀਂ ਨਾੜਾਂ ਨੂੰ ਰੋਕਣ, ਸਰੀਰਕ ਸ਼ਕਤੀ ਵਧਾਉਣ, ਕਫ ਕਰਨ ਵਾਲਾ, ਵਾਯੂਨਾਸ਼ਕ ਤੇ ਰਕਤ-ਪਿੱਤ ਨੂੰ ਸਾਫ਼ ਕਰਨ ਵਾਲਾ ਹੁੰਦਾ ਹੈ। ਜੋ ਦਹੀਂ ਚੰਗੀ ਤਰ੍ਹਾਂ ਜੰਮਿਆ ਹੋਇਆ ਮਿੱਠਾ ਤੇ ਕਸੈਲਾ ਹੋਵੇ, ਉਹ ਸਵਾਧਮਲ ਅਖਵਾਉਂਦਾ ਹੈ। ਇਸ ਦੇ ਗੁਣ ਵੀ ਸਾਧਾਰਣ ਦਹੀਂ ਵਾਲੇ ਹੀ ਹੁੰਦੇ ਹਨ ਜਿਸ ਦਹੀਂ ਵਿਚ ਮਿਠਾਸ ਦੱਬ ਜਾਂਦੀ ਹੈ ਤੇ ਖੱਟਾਪਨ ਉਭਰ ਆਉਂਦਾ ਹੈ, ਉਸ ਨੂੰ ਅਮਲ ਭਾਵ ਖੱਟਾ ਦਹੀਂ ਕਹਿੰਦੇ ਹਨ।
Curd Benefits
ਖੱਟਾ ਦਹੀਂ ਰਕਤ-ਪਿੱਤ ਨੂੰ ਵਿਗਾੜਨ, ਅਗਨੀ ਨੂੰ ਪ੍ਰਦੀਪਤ ਕਰਨ, ਰਕਤ-ਪਿੱਤ ਤੇ ਕਫ ਨੂੰ ਵਧਾਉਣ ਵਾਲਾ ਹੁੰਦਾ ਹੈ। ਜਿਹੜਾ ਦਹੀਂ ਖਾਣ ਨਾਲ ਦੰਦ ਖੱਟੇ ਹੋ ਜਾਣ, ਭਾਵ ਰੌਂਗਟੇ ਖੜੇ ਹੋ ਜਾਣ ਤੇ ਗਲੇ ਵਿਚ ਜਲਣ ਹੋਣ ਲੱਗ ਪਵੇ, ਉਹ ਦਹੀਂ ਅਤਿਅੰਤ ਖੱਟਾ ਮੰਨਿਆ ਜਾਂਦਾ ਹੈ। ਦਹੀਂ ਵਿਚ ਪ੍ਰੋਟੀਨ ਤੇ ਕੈਲਸ਼ੀਅਮ ਦੀ ਕੁਆਲਿਟੀ ਵਧੀਆ ਹੁੰਦੀ ਹੈ।