Health News: ਮਹਾਂਮਾਰੀ ਦੌਰਾਨ ਤਣਾਅ ਦੂਰ ਕਰੇਗੀ ਕਸਰਤ
Published : Nov 6, 2025, 6:31 am IST
Updated : Nov 6, 2025, 8:22 am IST
SHARE ARTICLE
Exercise will relieve stress during the pandemic Health News
Exercise will relieve stress during the pandemic Health News

ਹਲਕੀ-ਫੁਲਕੀ ਕਸਰਤ ਜਿਵੇਂ ਪੌੜੀਆਂ ਚੜ੍ਹਨਾ ਜਾਂ ਗੁਆਂਢ ਦੀ ਦੁਕਾਨ ਤਕ ਚਲ ਕੇ ਜਾਣਾ ਮਹਾਂਮਾਰੀ ਦੌਰਾਨ ਤਣਾਅ ਨੂੰ ਦੂਰ ਕਰਨ ਵਿਚ ਮਦਦਗਾਰ ਹੋ ਸਕਦੀ

Exercise will relieve stress during the pandemic Health News: ਹਰ ਰੋਜ਼ ਕੀਤੀ ਜਾਣ ਵਾਲੀ ਹਲਕੀ-ਫੁਲਕੀ ਕਸਰਤ ਜਿਵੇਂ ਪੌੜੀਆਂ ਚੜ੍ਹਨਾ ਜਾਂ ਗੁਆਂਢ ਦੀ ਦੁਕਾਨ ਤਕ ਚਲ ਕੇ ਜਾਣਾ ਮਹਾਂਮਾਰੀ ਦੌਰਾਨ ਤਣਾਅ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਰੋਜ਼ਾਨਾ ਦੀਆਂ ਇਹ ਸਰਗਰਮੀਆਂ ਅਜਿਹੇ ਲੋਕਾਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦੀਆਂ ਹਨ ਜੋ ਮਾਨਸਕ ਰੋਗਾਂ ਦੇ ਸ਼ਿਕਾਰ ਹਨ।

ਦਸਣਯੋਗ ਹੈ ਕਿ ਇਹ ਇਕ ਗਿਆਨ ਤੱਥ ਹੈ ਕਿ ਕਸਰਤ ਸਰੀਰਕ ਅਤੇ ਮਾਨਸਕ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਹਾਲਾਂਕਿ ਰੋਜ਼ਾਨਾ ਦੀਆਂ ਛੋਟੀਆਂ-ਮੋਟੀਆਂ ਸਰਗਰਮੀਆਂ ਦੇ ਮਾਨਸਕ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਦਾ ਸ਼ਾਇਦ ਹੀ ਹੁਣ ਤਕ ਅਧਿਐਨ ਕੀਤਾ ਗਿਆ ਹੋਵੇ। ਜਰਮਨੀ ਦੇ ਕਾਰਲਸੁਹੇ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਸੈਂਟਰਲ ਇੰਸਟੀਚਿਊਟ ਆਫ਼ ਮੈਂਟਲ ਹੈਲਥ (ਸੀਆਈਐਮਐਚ) ਦੇ ਖੋਜਕਰਤਾ ਨੇ ਇਸ ਪ੍ਰਕਿਰਿਆ ਵਿਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕੀਤਾ ਹੈ।

ਇਹ ਅਧਿਐਨ ਜਰਨਲ ਸਾਇੰਸ ਐਡਵਾਂਸਿਜ਼ ਵਿਚ ਪ੍ਰਕਾਸ਼ਤ ਹੋਇਆ ਹੈ। ਖੋਜ ਦੇ ਲੇਖਕਾਂ ਦਾ ਕਹਿਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਅਸੀ ਊਰਜਾ ਨਾਲ ਭਰਪੂਰ ਰਹਿੰਦੇ ਹਾਂ। ਮਹਾਂਮਾਰੀ ਨਾਲ ਮੌਜੂਦਾ ਸਮੇਂ ਵਿਚ ਨਾ ਕੇਵਲ ਆਮ ਲੋਕ ਪ੍ਰਭਾਵਤ ਹੋਏ ਹਨ ਸਗੋਂ ਸਮਾਜਕ ਸਰੋਕਾਰਾਂ ’ਤੇ ਵੀ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਅਜਿਹੇ ਸਮੇਂ ਜੇਕਰ ਤੁਸੀ ਬਿਹਤਰ ਮਹਿਸੂਸ ਕਰਨਾ ਹੈ ਤਾਂ ਪੌੜੀਆਂ ’ਤੇ ਜਲਦੀ-ਜਲਦੀ ਚੜ੍ਹਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement