
ਤੁਸੀ ਦੋ ਤਰੀਕਿਆਂ ਨਾਲ ਅਪਣਾ ਬੈੱਡਰੂਮ ਸਜਾ ਸਕਦੇ ਹੋ
ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ। ਤੁਸੀ ਦੋ ਤਰੀਕਿਆਂ ਨਾਲ ਅਪਣਾ ਬੈੱਡਰੂਮ ਸਜਾ ਸਕਦੇ ਹੋ। ਸੱਭ ਤੋਂ ਪਹਿਲਾਂ, ਅਪਣੇ ਸਵਾਦ ਅਤੇ ਮੌਜੂਦਾ ਰਿਵਾਜ ਅਨੁਸਾਰ ਬਾਜ਼ਾਰ ਤੋਂ ਵਸਤਾਂ ਖ਼ਰੀਦ ਕੇ। ਦੂਜਾ ਇੰਟੀਰੀਅਰ ਡਿਜ਼ਾਈਨਰ ਨੂੰ ਸੱਦ ਕੇ ਵੀ ਅਪਣਾ ਘਰ ਡਿਜ਼ਾਈਨ ਕਰਵਾ ਸਕਦੇ ਹੋ।
ਫ਼ਰਨੀਚਰ : ਫ਼ਰਨੀਚਰ ਘਰ ਦਾ ਸੱਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਕਮਰੇ ਦੇ ਆਕਾਰ, ਰੰਗਾਂ ਅਤੇ ਸਮੱਗਰੀ ਦੇ ਆਕਾਰ ਦੇ ਆਧਾਰ ’ਤੇ ਰਖਿਆ ਫ਼ਰਨੀਚਰ ਤੁਹਾਡੇ ਘਰ ਨੂੰ ਇਕ-ਦੂਜੇ ਲਈ ਊਰਜਾਵਾਨ ਬਣਾ ਦੇਂਦਾ ਹੈ। ਅੱਜਕਲ ਹਲਕੇ ਅਤੇ ਸਰਲ ਫ਼ਰਨੀਚਰ ਦਾ ਰਿਵਾਜ ਹੈ। ਪੂਰਾ ਬੈੱਡਰੂਮ ਫ਼ਰਨੀਚਰ ਨਾਲ ਨਾ ਭਰੋ। ਬੈੱਡਰੂਮ ਥੋੜ੍ਹਾ ਖੁੱਲ੍ਹਾ ਰਹੇ ਤਾਂ ਚੰਗਾ ਰਹੇਗਾ।
ਜੇਕਰ ਹੋ ਸਕੇ ਤਾਂ ਬੈੱਡ ਨੂੰ ਕੰਧ ਦੇ ਵਿਚਕਾਰ ਰਖਿਆ ਜਾਵੇ। ਇਸ ਨਾਲ ਕਮਰਾ ਸੰਤੁਲਿਤ ਲੱਗੇਗਾ। ਪਰ ਜੇਕਰ ਕੋਈ ਦਰਵਾਜ਼ਾ ਜਾਂ ਖਿੜਕੀ ਬੈੱਡ ਨੂੰ ਵਿਚਕਾਰ ਕਰਨ ’ਚ ਰੇੜਕਾ ਪਾਉਂਦੇ ਹੋਣ ਤਾਂ ਬੈੱਡ ਨੂੰ ਅਜਿਹੀ ਥਾਂ ’ਤੇ ਰੱਖੋ ਜਿੱਥੇ ਇਹ ਕਿਸੇ ਵੀ ਅੜਿੱਕੇ ਤੋਂ ਮੁਕਤ ਹੋਵੇ। ਜੇਕਰ ਤੁਹਾਡੇ ਕੋਲ ਥਾਂ ਹੈ ਤਾਂ ਬੈੱਡ ਦੇ ਪਾਸਿਆਂ ’ਤੇ ਲੈਂਪ ਲਗਾ ਸਕਦੇ ਹੋ।
ਰੰਗ : ਜੇਕਰ ਬੈੱਡਰੂਮ ਛੋਟਾ ਹੋਵੇ ਤਾਂ ਹਲਕੇ ਰੰਗ ਇਸ ਦੇ ਵੱਡਾ ਹੋਣ ਦਾ ਭੁਲੇਖਾ ਦਿੰਦੇ ਹਨ। ਬਿਸਤਰ ਦੀਆਂ ਚਾਦਰਾਂ, ਸੋਫ਼ੇ ਦੇ ਕਵਰ, ਖਿੜਕੀਆਂ ਦੇ ਪਰਦੇ ਆਦਿ ’ਚ ਵੀ ਪਿਆਰ ਅਤੇ ਖ਼ੁਸ਼ੀ ਝਲਕਣੀ ਚਾਹੀਦੀ ਹੈ। ਚਾਦਰਾਂ, ਸੋਫ਼ੇ ਦੇ ਕਵਰ ਦਾ ਰੰਗ ਕੰਧਾਂ ਦੇ ਰੰਗ ਨਾਲ ਮਿਲਣਾ ਚਾਹੀਦਾ ਹੈ। ਬਿਸਤਰ ਦੀਆਂ ਚਾਦਰਾਂ ਦਾ ਰੰਗ ਪੀਲਾ, ਲਾਲ, ਨੀਲਾ ਆਦਿ ਹੋਣਾ ਚਾਹੀਦਾ ਹੈ। ਪਰਦੇ ਹਲਕੇ ਰੰਗ ਦੇ ਹੋ ਸਕਦੇ ਹਨ।
ਸਾਫ਼-ਸਫ਼ਾਈ: ਬੈੱਡਰੂਮ ’ਚ ਫ਼ਾਲਤੂ ਸਮਾਨ ਨਹੀਂ ਹੋਣਾ ਚਾਹੀਦਾ। ਕੰਧਾਂ ’ਤੇ ਕਿਤਾਬਾਂ ਅਤੇ ਲੈਂਪ ਆਦਿ ਲਈ ਸ਼ੈਲਫ਼ਾਂ ਬਣਾ ਕੇ ਵੀ ਥਾਂ ਬਚਾਈ ਜਾ ਸਕਦੀ ਹੈ।