ਖਾਣਾ ਖਾਣ ਤੋਂ ਬਾਅਦ ਇਹਨਾਂ ਕੰਮਾਂ ਤੋਂ ਕਰੋ ਪਰਹੇਜ਼ 
Published : May 6, 2018, 4:36 pm IST
Updated : May 6, 2018, 4:36 pm IST
SHARE ARTICLE
Food
Food

ਪੌਸ਼ਟਿਕ ਅਤੇ ਸੰਤੁਲਿਤ ਖਾਣੇ ਨਾਲ ਹਲਕੀ - ਫੁਲਕੀ ਕਸਰਤ ਅਤੇ ਸਿਗਰੇਟ ਪੀਣ ਤੋਂ ਦੂਰੀ ਚੰਗੀ ਸਿਹਤ ਦੀ ਨਿਸ਼ਾਨੀ ਕਹੀ ਜਾਂਦੀ ਹੈ। ਸਿਹਤਮੰਦ ਖਾਣ-ਪੀਣ ਵਿਚ ਭਰਪੂਰ ਮਾਤਰਾ...

ਪੌਸ਼ਟਿਕ ਅਤੇ ਸੰਤੁਲਿਤ ਖਾਣੇ ਨਾਲ ਹਲਕੀ - ਫੁਲਕੀ ਕਸਰਤ ਅਤੇ ਸਿਗਰੇਟ ਪੀਣ ਤੋਂ ਦੂਰੀ ਚੰਗੀ ਸਿਹਤ ਦੀ ਨਿਸ਼ਾਨੀ ਕਹੀ ਜਾਂਦੀ ਹੈ। ਸਿਹਤਮੰਦ ਖਾਣ-ਪੀਣ ਵਿਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਅਤੇ ਪਾਣੀ ਸ਼ਾਮਲ ਹਨ। ਇਸ ਤਰ੍ਹਾਂ ਦਾ ਖਾਣ-ਪੀਣ ਸਰੀਰ ਦਾ ਭਾਰ ਨਿਅੰਤਰਿਤ ਕਰਨ 'ਚ ਮਦਦ ਕਰਨ ਦੇ ਨਾਲ ਹੀ ਬੀਮਾਰੀਆਂ ਤੋਂ ਵੀ ਦੂਰ ਰਖਦਾ ਹੈ।

Don't smokeDon't smoke

ਹਾਲਾਂਕਿ ਭੋਜਨ ਨੂੰ ਲੈ ਕੇ ਮਾਹਰ ਕੁਝ ਹੋਰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੰਦੇ ਹਨ। ਭੋਜਨ ਕਰਨ ਦੇ ਤੁਰਤ ਬਾਅਦ ਸਿਗਰੇਟ ਨਹੀਂ ਪੀਣੀ ਚਾਹੀਦੀ। ਭੋਜਨ ਕਰਨ ਤੋਂ ਬਾਅਦ ਚਾਹ ਪੀਣਾ, ਖ਼ਾਸ ਤੌਰ ਨਾਲ ਰਾਤ  ਦੇ ਭੋਜਨ ਤੋਂ ਬਾਅਦ ਚਾਹ ਪਾਚਣ ਪਰਿਕ੍ਰੀਆ 'ਚ ਰੁਕਾਵਟ ਬਣਦੀ ਹੈ। 

Don't BathDon't Bath

ਫ਼ਲ ਖਾਣਾ ਵਧੀਆ ਹੁੰਦਾ ਹੈ ਪਰ ਖਾਣ ਤੋਂ ਬਾਅਦ ਫ਼ਲ ਖਾਣ ਨਾਲ ਕਬਜ਼ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ। ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਫ਼ਲ ਖਾਣ 'ਤੇ ਉਨ੍ਹਾਂ ਦਾ ਪਾਚਣ ਕਾਫ਼ੀ ਦੇਰ 'ਚ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਢਿੱਡ 'ਚ ਦੇਰ ਤਕ ਖਾਣਾ ਰਹਿਣ ਕਾਰਨ ਐਸਿਡ ਬਣਨ ਦੀ ਪਰਿਕ੍ਰੀਆ ਸ਼ੁਰੂ ਹੋ ਜਾਂਦੀ ਹੈ। ਅਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਕਿ ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ।

Don't sleepDon't sleep

ਮਾਹਰਾਂ ਮੁਤਾਬਕ ਭੋਜਨ ਕਰਨ ਤੋਂ ਬਾਅਦ ਝਪਕੀ ਲੈਣ 'ਤੇ ਖਾਣਾ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਬਦਹਜ਼ਮੀ, ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋਣ ਖ਼ਤਰਾ ਰਹਿੰਦਾ ਹੈ। ਨਹਾਉਣ ਨਾਲ ਸਾਡੇ ਸਰੀਰ ਦਾ ਤਾਪਮਾਨ ਨਿਅੰਤਰਿਤ ਰਹਿੰਦਾ ਹੈ ਪਰ ਖਾਣਾ ਖਾਣ ਤੋਂ ਬਾਅਦ ਨਹਾਉਣ ਨੂੰ ਮਾਹਰ ਵਧੀਆ ਨਹੀਂ ਮੰਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਾਉਣ ਤੋਂ ਬਾਅਦ ਸਰੀਰ 'ਚ ਖ਼ੂਨ ਦਾ ਵਹਾਅ ਚਮੜੀ ਵੱਲ ਸ਼ੁਰੂ ਹੋਣ ਲਗਦਾ ਹੈ, ਜਿਸ ਨਾਲ ਪਾਚਣ ਪਰਿਕ੍ਰੀਆ ਵਿਚ ਰੁਕਾਵਟ ਆਉਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement