Rainy Season: ਬਾਰਸ਼ ਦੇ ਮੌਸਮ ਵਿਚ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਣ ਦੀ ਸਮੱਸਿਆ
Published : Oct 6, 2024, 7:18 am IST
Updated : Oct 6, 2024, 7:18 am IST
SHARE ARTICLE
Take special care of your hair during the rainy season, the problem of hair fall will be removed
Take special care of your hair during the rainy season, the problem of hair fall will be removed

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਜ਼ਰੂਰੀ ਨੁਸਖ਼ੇ ਦਸਾਂਗੇ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਬਰਸਾਤ ਦੇ ਮੌਸਮ ਵਿਚ ਅਪਣੇ ਵਾਲਾਂ ਨੂੰ ਝੜਣ ਤੋਂ ਬਚਾ ਸਕਦੇ ਹੋ। 

 

Rainy Season: ਬਾਰਸ਼ ਦੇ ਮੌਸਮ ’ਚ ਵਾਲ ਬਹੁਤ ਝੜਣ ਲੱਗ ਜਾਂਦੇ ਹਨ। ਅਜਿਹੇ ’ਚ ਵਾਲਾਂ ਦਾ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਜ਼ਰੂਰੀ ਨੁਸਖ਼ੇ ਦਸਾਂਗੇ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਬਰਸਾਤ ਦੇ ਮੌਸਮ ਵਿਚ ਅਪਣੇ ਵਾਲਾਂ ਨੂੰ ਝੜਣ ਤੋਂ ਬਚਾ ਸਕਦੇ ਹੋ। 

ਜੇਕਰ ਤੁਹਾਡੇ ਵਾਲ ਬਰਸਾਤ ’ਚ ਭਿੱਜ ਗਏ ਹਨ ਤਾਂ ਉਨ੍ਹਾਂ ਨੂੰ ਤੌਲੀਏ ਨਾਲ ਸਾਫ਼ ਕਰਨ ਦੀ ਬਜਾਏ ਤੁਰਤ ਸ਼ੈਂਪੂ ਨਾਲ ਧੋ ਲਉ ਅਤੇ ਚੰਗੀ ਤਰ੍ਹਾਂ ਨਾਲ ਸੁਕਾਉਣ ਤੋਂ ਬਾਅਦ ਹੀ ਰਬੜ ਲਗਾਉ। ਜੇਕਰ ਤੁਸੀਂ ਗਿੱਲੇ ਵਾਲਾਂ ਨੂੰ ਤੌਲੀਏ ਨਾਲ ਸੁਕਾਉਗੇ ਤਾਂ ਉਹ ਕਮਜ਼ੋਰ ਹੋ ਕੇ ਟੁਟਣ ਲੱਗਣਗੇ।

ਵਾਲਾਂ ਨੂੰ ਟੁਟਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਫ਼ਤੇ ’ਚ ਦੋ ਜਾਂ ਤਿੰਨ ਵਾਰ ਸ਼ੈਂਪੂ ਜ਼ਰੂਰ ਕਰੋ। ਅਜਿਹਾ ਕਰਨ ਨਾਲ ਵਾਲ ਉਲਝਣਗੇ ਨਹੀਂ। ਨਾਲ ਹੀ ਉਨ੍ਹਾਂ ਦੀ ਚਮਕ ਵੀ ਬਰਕਰਾਰ ਰਹੇਗੀ। 

ਬਰਸਾਤ ਦੇ ਮੌਸਮ ’ਚ ਵਾਲਾਂ ਨੂੰ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ। ਅਜਿਹੇ ਮੌਸਮ ’ਚ ਵਾਲਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾਉ। ਇਸ ਨਾਲ ਤੁਹਾਡੇ ਵਾਲਾਂ ’ਚ ਚਮਕ ਆਵੇਗੀ ਅਤੇ ਤੁਹਾਡੇ ਵਾਲ ਟੁਟਣਗੇ ਵੀ ਨਹੀਂ। 

ਬਰਸਾਤੀ ਮੌਸਮ ’ਚ ਵਾਲਾਂ ਨੂੰ ਸਟਾਲ ਜਾਂ ਦੁਪੱਟੇ ਨਾਲ ਚੰਗੀ ਤਰ੍ਹਾਂ ਕਵਰ ਕਰ ਕੇ ਰੱਖੋ। ਭਾਵੇਂ ਮੀਂਹ ਹੋਵੇ ਚਾਹੇ ਨਾ ਪਰ ਤਾਂ ਵੀ ਵਾਲਾਂ ਨੂੰ ਕਵਰ ਕਰੋ ਕਿਉਂਕਿ ਅਜਿਹੇ ਮੌਸਮ ’ਚ ਨਮੀ ਕਾਰਨ ਵਾਲ ਟੁਟਣ ਲਗਦੇ ਹਨ। 
 ਤੁਹਾਡੇ ਵਾਲ ਜ਼ਿਆਦਾ ਲੰਮੇ ਹਨ ਅਤੇ ਬਰਸਾਤ ਦੇ ਮੌਸਮ ’ਚ ਉਨ੍ਹਾਂ ਨੂੰ ਸੰਭਾਵਨਾ ਮੁਸ਼ਕਲ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਛੋਟੇ ਕਰਵਾ ਲਉ। ਛੋਟੇ ਵਾਲ ਦਾ ਧਿਆਨ ਆਸਾਨੀ ਨਾਲ ਰਖਿਆ ਜਾਂਦਾ ਹੈ। 

SHARE ARTICLE

ਏਜੰਸੀ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement