ਅਪਣੀ ਜਿਊਲਰੀ ਨੂੰ ਲੰਬੇ ਸਮੇਂ ਚਮਕਾ ਕੇ ਰੱਖਣ ਲਈ ਇਨ੍ਹਾਂ ਟਿਪਸ ਦੀ ਕਰੋ ਵਰਤੋਂ
Published : Apr 7, 2018, 4:24 pm IST
Updated : Apr 7, 2018, 4:24 pm IST
SHARE ARTICLE
jewalleries
jewalleries

ਮਹਿਲਾਵਾਂ ਸੋਨੇ ਦੇ ਗਹਿਣਿਆ ਨੂੰ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ।  ਜਿਊਲਰੀ ਪਹਿਣਨ ਦਾ ਸ਼ੌਂਕ ਤਾਂ ਸਾਰੇ ਹੀ ਰੱਖਦੇ ਹਨ ਇਸ ਲਈ ਲੋਕ ਮਹਿੰਗੀ-ਮਹਿੰਗੀ...

ਨਵੀਂ ਦਿੱਲੀ : ਮਹਿਲਾਵਾਂ ਸੋਨੇ ਦੇ ਗਹਿਣਿਆ ਨੂੰ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ।  ਜਿਊਲਰੀ ਪਹਿਣਨ ਦਾ ਸ਼ੌਂਕ ਤਾਂ ਸਾਰੇ ਹੀ ਰੱਖਦੇ ਹਨ ਇਸ ਲਈ ਲੋਕ ਮਹਿੰਗੀ-ਮਹਿੰਗੀ ਜਿਊਲਰੀ 'ਤੇ ਮਿਹਨਤ ਦੀ ਕਮਾਈ ਨੂੰ ਖਰਚ ਕਰ ਦਿੰਦੇ ਹਨ। ਮਹਿੰਗੇ ਗਹਿਣੇ ਹੋਵੇ ਜਾਂ ਫੈਸ਼ਨ ਜਿਊਲਰੀ, ਜੇ ਇਨ੍ਹਾਂ ਨੂੰ ਜ਼ਿਆਦਾ ਸਮੇਂ ਤਕ ਵਰਤੋਂ 'ਚ ਲਿਆਉਣਾ ਹੈ ਤਾਂ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਵੀ ਜਿਊਲਰੀ ਰੱਖਣ ਅਤੇ ਪਹਿਣਨ ਦੇ ਸ਼ੌਕੀਨ ਹੋ ਤਾਂ ਪਹਿਲਾਂ ਉਸ ਦੀ ਦੇਖਭਾਲ ਦੇ ਟਿਪਸ ਜਾਣ ਲਓ ਤਾਂ ਕਿ ਉਨ੍ਹਾਂ ਦੀ ਚਮਕ ਅਤੇ ਉਨ੍ਹਾਂ 'ਚ ਨਵਾਂਪਨ ਲੰਬੇ ਸਮੇਂ ਤਕ ਰਹਿ ਸਕੇ ਅਤੇ ਤੁਹਾਨੂੰ ਜ਼ਿਆਦਾ ਪੈਸੇ ਵੀ ਖਰਚ ਕਰਨ ਦੀ ਜ਼ਰੂਰਤ ਨਾ ਪਵੇ। 

jewalleriesjewalleries

ਆਪਣੀ ਜਿਊਲਰੀ ਦੀ ਦੇਖਭਾਲ ਕਰਨ ਲਈ ਅਣਾਓ ਇਹ ਟਿਪਸ 
1. ਹੀਰੇ ਨੂੰ ਛੱਡ ਕੇ ਹੋਰ ਜਿਊਲਰੀ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਨਾ ਕਰੋ। 
2. ਪੰਨਾ ਰਤਨ ਕਾਫੀ ਨਰਮ ਸਟੋਨ ਹੈ। ਜੇ ਉਨ੍ਹਾਂ ਨੂੰ ਸਾਫ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਹਲਕਾ ਜਿਹਾ ਵਾਸ਼ਿੰਗ ਪਾਊਡਰ ਪਾ ਕੇ ਡੁੱਬੋ ਕੇ ਧੋ ਲਓ। 
3. ਖਾਣਾ ਪਕਾਉਂਦੇ ਸਮੇਂ ਜਿਮਿੰਗ, ਸਵੀਮਿੰਗ ਜਾਂ ਘਰ ਦਾ ਕੋਈ ਵੀ ਕੰਮ ਕਰਦੇ ਸਮੇਂ ਗਹਿਣੇ ਪਹਿਣਨ ਤੋਂ ਬਚੋ।
4. ਕੁੰਦਨ ਦੇ ਗਹਿਣਿਆਂ ਨੂੰ ਹਮੇਸ਼ਾ ਸਪੰਜ ਜਾਂ ਕਾਟਨ ਨਾਲ ਪਲਾਸਟਿਕ ਦੇ ਬਕਸੇ 'ਚ ਰੱਖੋ ਕਿਉਂਕਿ ਇਸ ਨਾਲ ਸਟੋਨਸ ਦਾ ਰੰਗ ਕਾਲਾ ਨਹੀਂ ਪਵੇਗਾ ਅਤੇ ਗਹਿਣਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਸੰਪਰਕ ਨਹੀਂ ਕਰੇਗਾ। 
5. ਬਸਰਾ (ਅਸਲੀ) ਮੋਤੀ ਹਮੇਸ਼ਾ ਇਕ ਮਲਮਲ ਦੇ ਕੱਪੜਿਆਂ 'ਚ ਲਪੇਟ ਕੇ ਰੱਖੋ। ਗਰਮੀਆਂ 'ਚ ਇਸ ਨਾਲ ਬਣੀ ਜਿਊਲਰੀ ਪਹਿਣਨ ਤੋਂ ਬਚੇ ਕਿਉਂਕਿ ਪਸੀਨੇ ਦੇ ਸੰਪਰਕ 'ਚ ਆਉਣ ਨਾਲ ਮੋਤੀ ਦੀ ਚਮਕ ਘੱਟ ਹੋ ਸਕਦੀ ਹੈ। 

jewalleriesjewalleries

6. ਸੋਨਾ ਨਰਮ ਧਾਤੁ ਹੈ ਜਿਸ ਨੂੰ ਆਸਾਨੀ ਨਾਲ ਖਰੋਚ ਲੱਗ ਜਾਂਦੀ ਹੈ। ਆਪਣੇ ਸੋਨੇ ਦੇ ਗਹਿਣਿਆਂ ਨੂੰ ਖਰੋਚ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਪੋਲਿਸ਼ਿੰਗ ਅਤੇ ਰੱਖ-ਰਖਾਵ ਲਈ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਜਿਊਲਰ ਦੇ ਕੋਲ ਲੈ ਕੇ ਜਾਓ।
7. ਤੁਸੀਂ ਆਪਣੇ ਗਹਿਣਿਆ 'ਤੇ ਲੱਗੇ ਦਾਗ ਮਿਟਾਉਣ ਲਈ ਇਰੇਜ਼ਰ ਦੀ ਵਰਤੋਂ ਕਰ ਸਕਦੇ ਹੋ। 
8. ਜਿਊਲਰੀ 'ਤੇ ਕਦੇ ਵੀ ਪਰਫਿਊਮ ਦੀ ਸਪ੍ਰੇ ਨਾ ਕਰੋ।
9. ਆਪਣੇ ਗਹਿਣਿਆ ਨੂੰ ਰੋਜ਼ਾਨਾ ਸਾਫ ਕਰੋ ਤਾਂ ਕਿ ਇਸ ਨਾਲ ਗਹਿਣੇ ਹਮੇਸ਼ਾ ਸਾਫ, ਚਮਕਦੇ ਅਤੇ ਨਵੇਂ ਬਣੇ ਰਹਿਣ ਪਰ ਧਿਆਨ ਰੱਖੋ ਕਿ ਵੱਖ-ਵੱਖ ਜਿਊਲਰੀ ਨੂੰ ਸਾਫ ਕਰਨ ਦਾ ਤਰੀਕਾ ਵੀ ਇਕੋ ਜਿਹਾ ਨਹੀਂ ਹੁੰਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement