ਮਾਨਸਿਕ ਸਿਹਤ ਵਿਚ ਭਾਰਤੀ ਨੌਜਵਾਨ 84 ਦੇਸ਼ਾਂ 'ਚੋਂ 60ਵੇਂ ਨੰਬਰ 'ਤੇ
Published : Feb 28, 2026, 6:20 am IST
Updated : Feb 28, 2026, 7:07 am IST
SHARE ARTICLE
Indian youth ranked 60th out of 84 countries in mental health
Indian youth ranked 60th out of 84 countries in mental health

ਮਾਨਸਿਕ ਸਿਹਤ ਉਤੇ ਗਲੋਬਲ ਰੀਪੋਰਟ ਵਿਚ ਸਾਹਮਣੇ ਆਏ ਚਿੰਤਾਜਨਕ 

  •     ਬਜ਼ੁਰਗਾਂ ਦੀ ਹਾਲਤ ਬਿਹਤਰ, 55 ਸਾਲ ਤੋਂ ਉੱਪਰ ਵਾਲਿਆਂ ਦਾ ਸਕੋਰ 100 ਰਿਹਾ

ਨਵੀਂ ਦਿੱਲੀ : ਅਮਰੀਕਾ-ਅਧਾਰਿਤ ਸੇਪੀਅਨ ਲੈਬਜ਼ ਵਲੋਂ ਜਾਰੀ ਕੀਤੀ ਗਈ ਆਲਮੀ ਮਾਨਸਿਕ ਸਿਹਤ 2025 ਰੀਪੋਰਟ ਵਿਚ ਭਾਰਤੀ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾਜਨਕ ਨਤੀਜੇ ਸਾਹਮਣੇ ਆਏ ਹਨ। 84 ਦੇਸ਼ਾਂ ’ਚੋਂ ਭਾਰਤ 60ਵੇਂ ਸਥਾਨ ਉਤੇ ਰਿਹਾ ਹੈ। ਰੀਪੋਰਟ ਅਨੁਸਾਰ, 18 ਤੋਂ 34 ਸਾਲ ਦੇ ਨੌਜਵਾਨਾਂ ਦਾ ਮਾਨਸਿਕ ਸਿਹਤ ਭਾਗਫਲ (ਐਮ.ਐਚ.ਕਿਊ.) ਸਕੋਰ ਸਿਰਫ਼ 33 ਰਿਹਾ, ਜੋ ‘ਦੁਖੀ ਜਾਂ ਸੰਘਰਸ਼ ਕਰ ਰਹੇ’ ਸ਼੍ਰੇਣੀ ਵਿਚ ਆਉਂਦਾ ਹੈ।

ਇਸ ਦੇ ਮੁਕਾਬਲੇ 55 ਸਾਲ ਤੋਂ ਉੱਪਰ ਦੇ ਲੋਕਾਂ ਦਾ ਸਕੋਰ ਲਗਭਗ 100 ਰਿਹਾ, ਜੋ “ਪ੍ਰਬੰਧ ਕਰ ਰਹੇ ਜਾਂ ਸਫ਼ਲ’’ ਸ਼੍ਰੇਣੀ ਵਿਚ ਦਰਜ ਹੈ। ਸੇਪੀਅਨ ਲੈਬਜ਼ ਦੀ ਸੰਸਥਾਪਕ ਅਤੇ ਮੁੱਖ ਵਿਗਿਆਨਕ ਤਾਰਾ ਥਿਆਗਰਾਜਨ ਨੇ ਕਿਹਾ, ‘‘2019 ਤੋਂ ਅਸੀਂ ਮਾਪਣਾ ਸ਼ੁਰੂ ਕੀਤਾ ਹੈ, 55 ਸਾਲ ਤੋਂ ਉੱਪਰ ਦੇ ਲੋਕਾਂ ਦੀ ਮਾਨਸਿਕ ਸਿਹਤ ਲਗਾਤਾਰ 100 ਦੇ ਆਸ-ਪਾਸ ਰਹੀ ਹੈ। ਪਰ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ, ਜੋ ਪਹਿਲਾਂ ਹੀ ਅਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਨਾਲੋਂ ਪਿੱਛੇ ਸਨ, ਕੋਵਿਡ-19 ਮਹਾਮਾਰੀ ਦੌਰਾਨ ਤੇਜ਼ੀ ਨਾਲ ਡਿੱਗੇ ਅਤੇ ਅੱਜ ਤਕ ਸੰਭਲ ਨਹੀਂ ਸਕੇ।’’

ਰੀਪੋਰਟ ਵਿਚ ਦਰਸਾਇਆ ਗਿਆ ਹੈ ਕਿ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਮਾਨਸਿਕ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਜਿਨ੍ਹਾਂ ਦੇ ਪਰਿਵਾਰ ਨਾਲ ਸੰਬੰਧ ਕਮਜ਼ੋਰ ਹਨ, ਉਨ੍ਹਾਂ ਵਿਚ ‘ਦੁਖੀ’ ਸ਼੍ਰੇਣੀ ਵਿਚ ਆਉਣ ਦੀ ਸੰਭਾਵਨਾ ਚਾਰ ਗੁਣਾ ਵੱਧ ਹੈ। ਥਿਆਗਰਾਜਨ ਨੇ ਇਹ ਵੀ ਕਿਹਾ, ‘‘ਇਸ ਸਮੱਸਿਆ ਦਾ ਹੱਲ ਲੱਭਣ ਲਈ ਸਾਨੂੰ ਲੱਛਣਾਂ ਦਾ ਇਲਾਜ ਕਰਨ ਦੀ ਬਜਾਏ ਜੜ੍ਹਾਂ ਉਤੇ ਧਿਆਨ ਦੇਣਾ ਹੋਵੇਗਾ।

ਘੱਟ ਪਰਵਾਰਕ ਬੰਧਨ, ਘੱਟ ਆਧਿਆਤਮਿਕਤਾ, ਛੋਟੀ ਉਮਰ ਵਿਚ ਸਮਾਰਟਫੋਨ ਦੀ ਵਰਤੋਂ ਅਤੇ ਵੱਧ ਪ੍ਰੋਸੈਸਡ ਖਾਣੇ ਦੀ ਖਪਤ ਇਸ ਰੁਝਾਨ ਨੂੰ ਵਧਾ ਰਹੀ ਹੈ।’’ ਇਹ ਰੀਪੋਰਟ ਦਰਸਾਉਂਦੀ ਹੈ ਕਿ ਭਾਰਤੀ ਨੌਜਵਾਨਾਂ ਲਈ ਮਾਨਸਿਕ ਸਿਹਤ ਇਕ ਗੰਭੀਰ ਚੁਨੌਤੀ ਬਣ ਰਹੀ ਹੈ, ਜਿਸ ਦਾ ਹੱਲ ਸਮਾਜਕ ਅਤੇ ਪਰਿਵਾਰਕ  ਪੱਧਰ ਉਤੇ ਲੱਭਣਾ ਜ਼ਰੂਰੀ ਹੈ।     (ਪੀ.ਟੀ.ਆਈ.)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement