
ਆਮ ਤੌਰ 'ਤੇ ਕਸਰਤ ਨੂੰ ਦਿਮਾਗ਼ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ 12 ਲੱਖ ਅਮਰੀਕੀਆਂ 'ਤੇ ਕੀਤੇ
ਆਮ ਤੌਰ 'ਤੇ ਕਸਰਤ ਨੂੰ ਦਿਮਾਗ਼ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ 12 ਲੱਖ ਅਮਰੀਕੀਆਂ 'ਤੇ ਕੀਤੇ ਨਵੇਂ ਸਰਵੇ 'ਚ ਸਾਹਮਣੇ ਆਇਆ ਹੈ ਕਿ ਬਹੁਤ ਜ਼ਿਆਦਾ ਕਸਰਤ ਕਰਨ ਨਾਲ ਦਿਮਾਗ਼ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਯੇਲ ਯੂਨੀਵਰਸਟੀ ਵਲੋਂ ਕੀਤੇ ਸਰਵੇ 'ਚ ਵੇਖਿਆ ਗਿਆ ਹੈ ਕਿ ਹਫ਼ਤੇ 'ਚ ਤਿੰਨ ਤੋਂ ਪੰਜ ਦਿਨਾਂ ਤਕ 45 ਮਿੰਟ ਦੀ ਕਸਰਤ ਦਿਮਾਗ਼ ਦੀ ਸਿਹਤ ਲਈ ਚੰਗੀ ਰਹਿੰਦੀ ਹੈ। ਇਸ ਕਸਰਤ 'ਚ ਖੇਡਾਂ, ਸਾਈਕਲ ਚਲਾਉਣਾ ਅਤੇ ਜਿਮ ਜਾਣਾ ਸ਼ਾਮਲ ਹੈ। ਹਾਲਾਂਕਿ ਹਫ਼ਤੇ 'ਚ ਤਿੰਨ ਤੋਂ ਪੰਜ ਦਿਨ 30-60 ਮਿੰਟਾਂ ਤੋਂ ਜ਼ਿਆਦਾ ਕਸਰਤ ਕਰਨ ਨਾਲ ਦਿਮਾਗ਼ ਦੀ ਸਿਹਤ 'ਤੇ ਕੋਈ ਚੰਗਾ ਅਸਰ ਨਹੀਂ ਪੈਂਦਾ। ਸਰਵੇ 'ਚ ਵੇਖਿਆ ਗਿਆ ਕਿ ਦਿਨ 'ਚ 90 ਮਿੰਟ ਤੋਂ ਜ਼ਿਆਦਾ ਕਸਰਤ ਕਰਨ ਵਾਲੇ ਵਿਅਕਤੀ ਵੀ ਦਿਮਾਗ਼ੀ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ।