ਮੱਛਰਾਂ ਨੂੰ ਘਰ ਤੋਂ ਭਜਾਉਣ ਲਈ ਅਪਣਾਉ ਘਰੇਲੂ ਨੁਸਖੇ
Published : Apr 9, 2018, 3:32 pm IST
Updated : Apr 9, 2018, 3:32 pm IST
SHARE ARTICLE
Mosquitoes
Mosquitoes

ਗਰਮੀ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ ਪਰ ਬਾਰਸਾਤ ਦੇ ਦਿਨਾਂ ਵਿਚ ਤਾਂ ਇਹ ਅਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੇ ਹਨ।

ਗਰਮੀ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ ਪਰ ਬਾਰਸਾਤ ਦੇ ਦਿਨਾਂ ਵਿਚ ਤਾਂ ਇਹ ਅਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੇ ਹਨ। ਮੱਛਰਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਵਰਗੀਆਂ ਖ਼ਤਰਨਾਕ ਬੀਮਾਰੀਆਂ ਹੋ ਜਾਂਦੀਆਂ ਹਨ ਪਰ ਉਂਜ ਤਾਂ ਬਾਜ਼ਾਰ 'ਚੋਂ ਮੱਛਰਾਂ ਨੂੰ ਦੂਰ ਭਜਾਉਣ ਦੇ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਮਿਲ ਜਾਂਦੀਆਂ ਹਨ ਪਰ ਇਹ ਸੱਭ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਇਸ ਲਈ ਮੱਛਰਾ ਤੋਂ ਰਾਹਤ ਪਾਉਣ ਲਈ ਕੁੱਝ ਆਸਾਨ ਤਰੀਕੇ ਵਰਤਣੇ ਚਾਹੀਦੇ ਹਨ।MosquitoesMosquitoesMosquitoesMosquitoes
 1. ਮੱਛਰਾਂ ਨੂੰ ਭਜਾਉਣ ਦੇ ਲਈ ਕੋਲੇ ਨੂੰ ਜਲਾਉ ਅਤੇ ਉਸ 'ਤੇ ਸੰਤਰੇ ਦੇ ਛਿਲਕੇ ਪਾ ਦਿਉ। ਇਸ ਨਾਲ ਜੋ ਧੂੰਆਂ ਨਿਕਲੇਗਾ ਉਸ ਨਾਲ ਮੱਛਰ ਵੀ ਭੱਜ ਜਾਣਗੇ।

2. ਕੈਰੋਸੀਨ ਲੈਂਪ ਵਿਚ ਮਿੱਟੀ ਦੇ ਤੇਲ ਨਾਲ ਨਿੰਮ ਦੇ ਤੇਲ ਦੀਆਂ ਕੁੱਝ ਬੂੰਦਾ, 2 ਟਿੱਕੀ ਪੀਸੀ ਹੋਈ ਕਪੂਰ ਅਤੇ 20 ਗ੍ਰਾਮ ਨਾਰੀਅਲ ਤੇਲ ਮਿਲਾਕੇ ਜਲਾਉ। ਜਦੋਂ ਤਕ ਇਹ ਲੈਂਪ ਜਲੇਗਾ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।MosquitoesMosquitoes3. ਨਾਰੀਅਲ ਤੇਲ ਵਿਚ ਨਿੰਮ ਦਾ ਤੇਲ ਮਿਲਾ ਕੇ ਉਸ ਦਾ ਦੀਵਾ ਜਲਾ ਕੇ ਵਿਹੜੇ, ਕਮਰੇ ਅਤੇ ਬਾਥਰੂਮ ਵਿਚ ਰੱਖ ਦਿਉ। ਇਸ ਨਾਲ ਮੱਛਰ ਦੂਰ ਭੱਜ ਜਾਣਗੇ।

4. 100 ਗ੍ਰਾਮ ਅਜਵਾਈਨ ਨੂੰ ਪੀਸ ਕੇ ਉਸ ਵਿਚ ਬਰਾਬਰ ਮਾਤਰਾ ਵਿਚ ਸਰੋਂ ਦਾ ਤੇਲ ਮਿਲਾਉ। ਫਿਰ ਇਸ ਤੇਲ ਵਿਚ ਗੱਤੇ ਦੇ ਟੁਕੜੇ ਨੂੰ ਡੁਬੋ ਕੇ ਸਾਰੇ ਕਮਰਿਆਂ ਵਿਚ ਉਚਾਈ 'ਤੇ ਰੱਖ ਦਿਉ।MosquitoesMosquitoes5. ਨਿੰਮ ਦੀ ਪੱਤੀਆਂ ਨੂੰ ਜਲਾਉਣ ਦੇ ਨਾਲ ਜੋ ਧੁੰਆਂ ਨਿਕਲੇਗਾ ਉਸ ਨਾਲ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।

6. ਸਰੀਰ 'ਤੇ ਸਰੋਂ ਦਾ ਤੇਲ ਲਗਾਉਣ ਨਾਲ ਮੱਛਰ ਨਹੀਂ ਕੱਟਦੇ।MosquitoesMosquitoes7. ਲੌਂਗ ਦੇ ਤੇਲ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਚਮੜੀ 'ਤੇ ਲਗਾਉਣ ਨਾਲ ਫ਼ਾਇਦਾ ਹੁੰਦਾ ਹੈ ਇਸ ਦੀ ਬਦਬੂ ਨਾਲ ਮੱਛਰ ਨਹੀਂ ਆਉਂਦੇ।

8. ਘਰ ਵਿਚ ਗੇਂਦੇ ਦੇ ਫੁੱਲ ਲਗਾਉਣ ਨਾਲ ਮੱਛਰ ਨਹੀਂ ਆਉਂਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement