
ਡੇਂਗੂ ਇਸ ਤਰ੍ਹਾਂ ਦਾ ਰੋਗ ਹੈ ਜੇ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਕਾਫ਼ੀ ਦਿੱਕਤ ਹੋ ਸਕਦੀ ਹੈ, ਇਹ ਜਾਨ 'ਤੇ ਵੀ ਭਾਰੀ ਪੈ ਸਕਦਾ ਹੈ।
ਡੇਂਗੂ ਇਸ ਤਰ੍ਹਾਂ ਦਾ ਰੋਗ ਹੈ ਜੇ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਕਾਫ਼ੀ ਦਿੱਕਤ ਹੋ ਸਕਦੀ ਹੈ, ਇਹ ਜਾਨ 'ਤੇ ਵੀ ਭਾਰੀ ਪੈ ਸਕਦਾ ਹੈ। ਜਦ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬਕਰੀ ਦਾ ਦੁੱਧ ਕਾਫ਼ੀ ਮਹਿੰਗਾ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਕਰੀ ਦਾ ਦੁੱਧ ਡੇਂਗੂ ਵਿਚ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ ਤੇ ਇਹ ਡੇਂਗੂ ਨੂੰ ਖ਼ਤਮ ਕਰਨ ਵਿਚ ਕਾਫ਼ੀ ਮਦਦ ਕਰਦਾ ਹੈ। ਬਕਰੀ ਦੇ ਦੁੱਧ ਵਿਚ ਇਸ ਤਰ੍ਹਾਂ ਦਾ ਕੀ ਹੈ ਜੋ ਡੇਂਗੂ ਦੀ ਰੋਕਥਾਮ ਵਿਚ ਮਦਦ ਕਰਦਾ ਹੈ।
Goat Milk
ਪਹਿਲਾਂ ਤੁਹਾਨੂੰ ਦਸ ਦਈਏ ਕਿ ਡੇਂਗੂ ਵਿਚ ਸਰੀਰ ਦੇ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਨ੍ਹਾਂ ਸੈੱਲਾਂ ਨੂੰ ਪੂਰਾ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਦੌਰਾਨ ਬਕਰੀ ਦਾ ਦੁੱਧ ਸੈੱਲਾਂ ਨੂੰ ਵਧਾ ਦਿੰਦਾ ਹੈ ਤੇ ਚਮਤਕਾਰ ਦੇ ਰੂਪ ਵਿਚ ਕੰਮ ਕਰਦਾ ਹੈ।
Goat Milk
ਸੈੱਲ ਘਟਣ ਨਾਲ ਕਈ ਵਾਰ ਮਰੀਜ਼ ਨੂੰ ਸੈੱਲ ਚੜ੍ਹਾਏ ਵੀ ਜਾਂਦੇ ਹਨ, ਇਸ ਤਰ੍ਹਾਂ ਦੇ ਹਾਲਾਤ ਵਿਚ ਬਕਰੀ ਦਾ ਦੁੱਧ ਕਾਫ਼ੀ ਮਦਦਗਾਰ ਹੁੰਦਾ ਹੈ। ਬਕਰੀ ਦੇ ਦੁੱਧ ਵਿਚ ਵਿਟਾਮਿਨ ਬੀ6, ਬੀ12 ਤੇ ਡੀ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਬਕਰੀ ਦੇ ਦੁੱਧ ਵਿਚ ਮੌਜੂਦ ਪ੍ਰੋਟੀਨ ਹੁੰਦਾ ਹੈ। ਇਸ ਕਰ ਕੇ ਇਸ ਨੂੰ ਪਚਾਉਣਾ ਮੁਸ਼ਕਲ ਨਹੀਂ ਹੁੰਦਾ, ਆਸਾਨੀ ਨਾਲ ਪਚ ਜਾਂਦਾ ਹੈ।