ਮੌਸਮੀ ਤਣਾਅ ਤੋਂ ਕਿਵੇਂ ਬਚਾਅ ਕੀਤੇ ਜਾਵੇ
Published : Jan 10, 2021, 10:40 am IST
Updated : Jan 10, 2021, 10:40 am IST
SHARE ARTICLE
Stress
Stress

ਔਰਤਾਂ ਨੂੰ ਮੌਸਮੀ ਤਣਾਅ ਹੋਣ ਦਾ ਖ਼ਤਰਾ ਮਰਦਾਂ ਤੋਂ ਚਾਰ ਗੁਣਾਂ ਜ਼ਿਆਦਾ ਹੁੰਦਾ

ਮੁਹਾਲੀ: ਦਿਨ ਠੰਢੇ ਹੋਣ ਨਾਲ ਅਤੇ ਸੂਰਜ ਛੇਤੀ ਛੁਪਣ ਨਾਲ ਤੁਸੀਂ ਵੇਖੋਗੇ ਕਿ ਤੁਹਾਡਾ ਮਿਜ਼ਾਜ ਵੀ ਤਬਦੀਲ ਹੋਣ ਲਗਦਾ ਹੈ। ਤੁਹਾਡੇ ’ਚ ਪਹਿਲਾਂ ਵਾਲੀ ਊਰਜਾ ਖ਼ਤਮ ਹੋ ਗਈ ਲਗਦੀ ਹੈ ਅਤੇ ਤੁਸੀ ਸਾਰਾ ਦਿਨ ਘਰ ਅੰਦਰ ਰਹਿਣਾ ਚਾਹੁੰਦੇ ਹੋ। ਜੇਕਰ ਅਕਸਰ ਸਰਦੀਆਂ ਦੀ ਸ਼ੁਰੂਆਤ ’ਚ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਮੌਸਮੀ ਤਣਾਅ ਹੋ ਸਕਦਾ ਹੈ ਜੋ ਮੌਸਮ ਦੇ ਆਉਣ ਨਾਲ ਆਉਂਦਾ ਅਤੇ ਜਾਂਦਾ ਰਹਿੰਦਾ ਹੈ।

Office Stress Stress

ਮੌਸਮੀ ਤਣਾਅ ਲੋਕਾਂ ਨੂੰ ਹਰ ਸਾਲ ਦੇ ਇਕੋ ਸਮੇਂ ’ਤੇ ਹੁੰਦਾ ਹੈ। ਅਕਸਰ ਇਹ ਸਰਦ ਮੌਸਮ ਦੀ ਸ਼ੁਰੂਆਤ ’ਚ ਹੁੰਦਾ ਹੈ। ਹਾਲਾਂਕਿ ਇਹ ਗਰਮੀਆਂ ਦੀ ਸ਼ੁਰੂਆਤ ’ਚ ਵੀ ਹੋ ਸਕਦਾ ਹੈ। ਥਕਾਵਟ, ਬੋਰੀਅਤ, ਤਣਾਅ, ਬੇਦਿਲੀ, ਸਮਾਜਕ ਤੌਰ ’ਤੇ ਟੁਟਣਾ ਅਤੇ ਭਾਰ ਵਧਣਾ ਇਸ ਦੇ ਲੱਛਣ ਹੋ ਸਕਦੇ ਹਨ। ਬਹੁਤ ਜ਼ਿਆਦਾ ਜਾਂ ਘੱਟ ਨੀਂਦ ਆਉਣਾ, ਹਿੰਸਕ ਵਤੀਰਾ ਵੀ ਇਸ ਦੇ ਲੱਛਣਾਂ ’ਚ ਸ਼ਾਮਲ ਹਨ। 

stressstress

ਔਰਤਾਂ ਨੂੰ ਮੌਸਮੀ ਤਣਾਅ ਹੋਣ ਦਾ ਖ਼ਤਰਾ ਮਰਦਾਂ ਤੋਂ ਚਾਰ ਗੁਣਾਂ ਜ਼ਿਆਦਾ ਹੁੰਦਾ ਹੈ। ਧਰਤੀ ਦੇ ਉੱਤਰੀ ਜਾਂ ਦਖਣੀ ਧਰੁਵ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਹ ਤਣਾਅ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਮੌਸਮੀ ਤਣਾਅ ਦੇ ਮਰੀਜ਼ਾਂ ਦੇ ਬੱਚਿਆਂ ਨੂੰ ਵੀ ਇਹ ਤਣਾਅ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਤਣਾਅ ਦੇ ਮਰੀਜ਼ ਵੱਡੀ ਉਮਰ ਦੇ ਬਾਲਗ਼ਾਂ ਤੋਂ ਜ਼ਿਆਦਾ ਛੋਟੀ ਉਮਰ ਦੇ ਬਾਲਗ਼ ਹੁੰਦੇ ਹਨ।

stressstress

ਮੌਸਮੀ ਤਣਾਅ ਦੇ ਇਲਾਜ ਦੇ ਕਈ ਤਰੀਕੇ ਹੋ ਸਕਦੇ ਹਨ। ਸਵੇਰੇ ਉੱਠਣ ਤੋਂ ਕੁੱਝ ਘੰਟਿਆਂ ਬਾਅਦ ਰੋਜ਼ ਸੈਰ ਜ਼ਰੂਰ ਕਰੋ ਕਿਉਂਕਿ ਕਸਰਤ ਕਰਨ ਨਾਲ ਸਰੀਰ ’ਚ ਇੰਡੋਰਫ਼ਿਨ ਰਸਾਇਣ ਪੈਦਾ ਹੁੰਦਾ ਹੈ ਜੋ ਕਿ ਸਰੀਰ ’ਚ ਖ਼ੁਸ਼ੀ ਦੀ ਭਾਵਨਾ ਭਰਦਾ ਹੈ। ਅਪਣੇ ਦਫ਼ਤਰ ਜਾਂ ਘਰ ’ਚ ਕਾਫ਼ੀ ਮਾਤਰਾ ਵਿਚ ਧੁੱਪ ਦਾ ਹੋਣਾ ਯਕੀਨੀ ਬਣਾਉ। ਸਰਦ, ਮੀਂਹ ਵਾਲੇ ਅਤੇ ਬੱਦਲਵਾਈ ਵਾਲੇ ਮੌਸਮ ’ਚ ਸਮਾਜਕ ਤੌਰ ’ਤੇ ਸਰਗਰਮ ਰਹੋ। ਜੇਕਰ ਹੋ ਸਕੇ ਤਾਂ ਛੁੱਟੀ ਲੈ ਕੇ ਕਿਸੇ ਧੁੱਪ ਵਾਲੀ ਥਾਂ ਤੇ ਜਾ ਆਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement