ਸਬਜ਼ੀ ਖ਼ਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Published : Jan 10, 2023, 6:07 pm IST
Updated : Jan 10, 2023, 6:07 pm IST
SHARE ARTICLE
Keep these things in mind while buying vegetables
Keep these things in mind while buying vegetables

ਟਮਾਟਰ , ਪਿਆਜ਼, ਆਲੂ, ਗਾਜਰ ਹੋਵੇ ਜਾਂ ਕੋਈ ਹੋਰ ਸਬਜ਼ੀ, ਉਸ ਨੂੰ ਜ਼ਰੂਰ ਦਬਾਅ ਕੇ ਵੇਖੋ।

 

ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਮੁਲ ’ਤੇ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ ਜੋ ਸਬਜ਼ੀ ਦੀ ਮੌਜੂਦਾ ਕੁਆਲਿਟੀ ਅਤੇ ਉਹ ਕਿੰਨੀ ਜਲਦੀ ਖ਼ਰਾਬ ਹੋ ਜਾਵੇਗੀ ਬਾਰੇ ਪਤਾ ਲੱਗ ਸਕੇ। ਤੁਸੀਂ ਸਬਜ਼ੀ ਨੂੰ ਜਦੋਂ ਵੀ ਖ਼ਰੀਦੋ ਉਸ ਨੂੰ ਧਿਆਨ ਨਾਲ ਵੇਖ ਕੇ ਚਾਰੇ ਪਾਸੇ ਤੋਂ ਪਲਟ ਕੇ ਧਿਆਨ ਨਾਲ ਜ਼ਰੂਰ ਵੇਖੋ।

 

ਜੇਕਰ ਉਸ ਵਿਚ ਥੋੜ੍ਹਾ ਜਿਹਾ ਵੀ ਮੋਰਾ ਜਾਂ ਕੱਟ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਨਾ ਲਵੋ । ਅਜਿਹੀਆਂ ਸਬਜ਼ੀਆਂ ਵਿਚ ਕੀੜੇ ਹੋ ਸਕਦੇ ਹਨ। ਉਥੇ ਹੀ ਜੇਕਰ ਜੋ ਸਬਜ਼ੀਆਂ ਕਿਸੇ ਹਿੱਸੇ ਵਲੋਂ ਦਬੇ ਹੋਏ ਹੋਣ ਖ਼ਾਸ ਤੌਰ ’ਤੇ ਟਮਾਟਰ ਤਾਂ ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ । ਟਮਾਟਰ , ਪਿਆਜ਼, ਆਲੂ, ਗਾਜਰ ਹੋਵੇ ਜਾਂ ਕੋਈ ਹੋਰ ਸਬਜ਼ੀ, ਉਸ ਨੂੰ ਜ਼ਰੂਰ ਦਬਾਅ ਕੇ ਵੇਖੋ।

ਹਲਕੇ ਪਾਸੇ ਤੋਂ ਦਬਾਉਣ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਸਬਜ਼ੀ ਅੰਦਰੋਂ ਖ਼ਰਾਬ ਤਾਂ ਨਹੀਂ ਹੈ ਹਾਲਾਂਕਿ ਪੱਤੇਦਾਰ ਸਬਜ਼ੀਆਂ ’ਤੇ ਇਹ ਤਰੀਕਾ ਕੰਮ ਨਹੀਂ ਕਰਦਾ। ਧਿਆਨ ਵਿਚ ਰੱਖੋ ਕਿ ਪੱਤੇਦਾਰ ਸਬਜ਼ੀ ਨਾ ਲਵੋ ਜੋ ਪਾਣੀ ਵਿਚ ਬਹੁਤ ਜ਼ਿਆਦਾ ਗਿੱਲੀ ਹੋਵੇ, ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਪਾਲਕ , ਲਾਲ ਭਾਜੀ ਵਰਗੀਆਂ ਸਬਜ਼ੀਆਂ ਨੂੰ ਲੈਂਦੇ ਸਮੇਂ ਇਕ-ਇਕ ਪੱਤੇ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਇਨ੍ਹਾਂ ਵਿਚ ਕੀੜੇ ਹੋ ਸਕਦੇ ਹਨ । ਪੱਤੇ ਪਿੱਲੇ ਜਾਂ ਵੱਡੇ ਹੋਣ ਤਾਂ ਉਨ੍ਹਾਂ ਨੂੰ ਨਾ ਲਵੋ ਕਿਉਂਕਿ ਉਨ੍ਹਾਂ ਵਿਚ ਸਵਾਦ ਘੱਟ ਹੁੰਦਾ ਹੈ । ਮਾਰਕੀਟ ਵਿਚ ਪੈਕਡ ਮਸ਼ਰੂਮ, ਸਪਰਾਉਟਸ ਵਰਗੀਆਂ ਚੀਜ਼ਾਂ ਮਿਲਦੀਆਂ ਹਨ ।

ਇਨ੍ਹਾਂ ਨੂੰ ਜਦੋਂ ਲਵੋ ਤਾਂ ਪੈਕੇਟ ਨੂੰ ਨੱਕ ਤੋਂ ਥੋੜ੍ਹੀ ਦੂਰ ਰਖਦੇ ਹੋਏ ਉਨ੍ਹਾਂ ਨੂੰ ਸੂੰਘੋ। ਜੇਕਰ ਉਹ ਪੁਰਾਣੇ ਹੋਣਗੇ ਤਾਂ ਉਨ੍ਹਾਂ ਦੀ ਖ਼ੁਸ਼ਬੂ ਬਦਲ ਚੁੱਕੀ ਹੋਵੇਗੀ। ਅਜਿਹੇ ਪੈਕਟਾਂ ਨੂੰ ਨਾ ਲਵੋ, ਨਹੀਂ ਤਾਂ ਬੀਮਾਰ ਹੋ ਜਾਵੋਗੇ । ਕਈ ਅਜਿਹੀਆਂ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ਼ ਉਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਤੁਸੀਂ ਇਸਤੇਮਾਲ ਕਰ ਸਕੋ । ਫ਼ਰਿਜ ਵਿਚ ਵੀ ਇਹ ਸਬਜ਼ੀਆਂ ਜ਼ਿਆਦਾ ਦਿਨ ਤਕ ਟਿਕ ਨਹੀਂ ਸਕਦੀਆਂ। ਉਦਾਹਰਣ ਵਜੋਂ ਧਨੀਆ ਅਤੇ ਟਮਾਟਰ । 

 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement