Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਘੜੇ ਦਾ ਪਾਣੀ…
Published : Oct 10, 2024, 8:57 am IST
Updated : Oct 10, 2024, 8:57 am IST
SHARE ARTICLE
Pot water is very beneficial for health News
Pot water is very beneficial for health News

Health News: ਘੜੇ ਦਾ ਪਾਣੀ ਵਿਚੋਂ ਗੰਦਗੀ ਅਤੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰ ਕੇ ਵਾਟਰ ਪਿਊਰੀਫ਼ਾਇਰ ਦਾ ਕੰਮ ਕਰਦਾ ਹੈ।

Pot water is very beneficial for health News: ਘੜੇ ਵਿਚ ਭਰਿਆ ਪਾਣੀ ਸਰੀਰ ਵਿਚ ਇਲੈਕਟਰੋਲਾਈਟ ਦੀ ਕਮੀ ਨੂੰ ਦੂਰ ਕਰ ਕੇ ਕੁਦਰਤੀ ਤੌਰ ’ਤੇ ਠੰਢਾ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਘੜੇ ਦਾ ਪਾਣੀ ਵਿਚੋਂ ਗੰਦਗੀ ਅਤੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰ ਕੇ ਵਾਟਰ ਪਿਊਰੀਫ਼ਾਇਰ ਦਾ ਕੰਮ ਕਰਦਾ ਹੈ। ਘੜੇ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਵਾਰ ਘੜੇ ਜਾਂ ਸੁਰਾਹੀ ਵਿਚ ਭਰਿਆ ਪਾਣੀ ਲੰਬੇ ਸਮੇਂ ਤਕ ਪੀਂਦੇ ਸਮੇਂ ਕੁੱਝ ਲਾਪ੍ਰਵਾਹੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। 

ਕਈ ਵਾਰ ਲੋਕ ਘੜੇ ਵਿਚੋਂ ਪਾਣੀ ਕੱਢਣ ਲਈ ਗਲਾਸ ਜਾਂ ਕਿਸੇ ਹੋਰ ਭਾਂਡੇ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਪਰ ਅਜਿਹਾ ਬਿਲਕੁਲ ਨਾ ਕਰੋ। ਅਜਿਹਾ ਕਰਦੇ ਸਮੇਂ ਕਈ ਵਾਰ ਹੱਥਾਂ ਜਾਂ ਨਹੁੰਆਂ ਵਿਚ ਜਮ੍ਹਾਂ ਗੰਦਗੀ ਪਾਣੀ ਨੂੰ ਗੰਦਾ ਅਤੇ ਦੂਸ਼ਿਤ ਕਰ ਸਕਦੀ ਹੈ ਜਿਸ ਕਾਰਨ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ ਵਿਚ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਘੜੇ ਵਿਚੋਂ ਪਾਣੀ ਕੱਢੋ ਤਾਂ ਹੈਂਡਲ ਵਾਲੇ ਸਾਫ਼ ਬਰਤਨ ਦੀ ਵਰਤੋਂ ਕਰੋ।

ਸਾਫ਼ ਪਾਣੀ ਲਈ ਘੜੇ ਦੀ ਰੋਜ਼ਾਨਾ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਘੜੇ ਨੂੰ ਰੋਜ਼ਾਨਾ ਸਾਫ਼ ਕਰਨ ਤੋਂ ਬਾਅਦ ਹੀ ਤਾਜ਼ੇ ਪਾਣੀ ਨਾਲ ਭਰਨਾ ਚਾਹੀਦਾ ਹੈ। ਜੇਕਰ ਘੜੇ ਵਿਚ ਪਾਣੀ ਕਈ ਦਿਨਾਂ ਤਕ ਰਹਿੰਦਾ ਹੈ, ਤਾਂ ਇਸ ਵਿਚ ਹਾਨੀਕਾਰਕ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਪੇਟ ਦੀਆਂ ਸਮੱਸਿਆਵਾਂ, ਇਨਫ਼ੈਕਸ਼ਨ ਅਤੇ ਟਾਈਫ਼ਾਈਡ ਦਾ ਕਾਰਨ ਬਣ ਸਕਦੇ ਹਨ।

ਗਰਮੀਆਂ ਵਿਚ ਪਾਣੀ ਨੂੰ ਲੰਬੇ ਸਮੇਂ ਤਕ ਠੰਢਾ ਰੱਖਣ ਲਈ, ਲੋਕ ਘੜੇ ਦੇ ਦੁਆਲੇ ਇਕ ਕਪੜਾ ਲਪੇਟ ਕੇ ਖਿੜਕੀ ਦੇ ਕੋਲ ਰਖਦੇ ਹਨ। ਇਸ ਕਪੜੇ ਨੂੰ ਰੋਜ਼ਾਨਾ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਇਸ ਕਪੜੇ ਵਿਚ ਗੰਦਗੀ ਇਕੱਠੀ ਹੁੰਦੀ ਰਹਿੰਦੀ ਹੈ ਜਿਸ ਨਾਲ ਫੰਗਲ ਅਤੇ ਬੈਕਟੀਰੀਅਲ ਇਨਫ਼ੈਕਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹੀ ਸਥਿਤੀ ਵਿਚ ਇਹ ਯਕੀਨੀ ਬਣਾਉ ਕਿ ਤੁਸੀਂ ਰੋਜ਼ਾਨਾ ਕਪੜੇ ਸਾਫ਼ ਕਰੋ।
ਘੜੇ ਵਿਚ ਪਾਣੀ ਸਟੋਰ ਕਰਦੇ ਸਮੇਂ ਘੜੇ ਨੂੰ ਢੱਕ ਕੇ ਰੱਖਣ ਦਾ ਖ਼ਾਸ ਧਿਆਨ ਰੱਖੋ। ਜਦੋਂ ਵੀ ਤੁਸੀਂ ਘੜੇ ਵਿਚੋਂ ਪਾਣੀ ਪੀਉ ਤਾਂ ਉਸ ਨੂੰ ਢੱਕਣਾ ਨਾ ਭੁੱਲੋ। ਅਜਿਹਾ ਨਾ ਕਰਨ ਨਾਲ ਧੂੜ, ਗੰਦਗੀ ਅਤੇ ਕੀੜੇ-ਮਕੌੜੇ ਘੜੇ ਵਿਚ ਦਾਖ਼ਲ ਹੋ ਸਕਦੇ ਹਨ ਅਤੇ ਘੜੇ ਦੇ ਪਾਣੀ ਨੂੰ ਦੂਸ਼ਿਤ ਕਰ ਸਕਦੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement