ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
Published : Nov 10, 2024, 7:10 am IST
Updated : Nov 10, 2024, 7:29 am IST
SHARE ARTICLE
This face pack will make the face cool as well as bright
This face pack will make the face cool as well as bright

ਗਰਮੀ ਦੇ ਮੌਸਮ ਵਿਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਬਹੁਤ ਵਧੀਆ ਹੈ

This face pack will make the face cool as well as bright: ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ ਚਮੜੀ ਨੂੰ ਖ਼ਰਾਬ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਚਿਹਰੇ ’ਤੇ ਐਲਰਜੀ, ਲਾਲ ਪਿੰਪਲਜ਼ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਕਈ ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਜਾਂ ਬਿਊਟੀ ਪ੍ਰਾਡੈਕਟ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫ਼ੇਸਪੈਕ ਬਾਰੇ ਦਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਪਣੀ ਚਮੜੀ ਦਾ ਧਿਆਨ ਰੱਖ ਸਕਦੇ ਹੋ। 

ਗਰਮੀ ਦੇ ਮੌਸਮ ਵਿਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਬਹੁਤ ਵਧੀਆ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਗੁੱਦਾ ਲਉ ਅਤੇ ਉਸ ਵਿਚ ਥੋੜ੍ਹਾ ਜਿਹਾ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਲੇਪ ਨੂੰ ਚਿਹਰੇ ’ਤੇ ਲਗਾਉ ਅਤੇ 15 ਮਿੰਟ ਬਾਅਦ ਚਿਹਰਾ ਧੋ ਲਉ। 

ਸੱਭ ਤੋਂ ਪਹਿਲਾਂ ਅੰਬ ਦਾ ਗੁੱਦਾ ਕੱਢ ਲਉ। ਫਿਰ ਇਸ ਵਿਚ 1 ਛੋਟਾ ਚਮਚਾ ਚੰਦਨ ਪਾਊਡਰ, 1 ਛੋਟਾ ਚਮਚਾ ਦਹੀਂ, 1/2 ਛੋਟਾ ਚਮਚਾ ਸ਼ਹਿਦ ਅਤੇ ਚੁਟਕੀ ਇਕ ਹਲਦੀ ਮਿਲਾ ਲਉ। ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਫ਼ੇਸਪੈਕ ਤਿਆਰ ਕਰ ਲਉ। ਹੁਣ ਇਸ ਫ਼ੇਸਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਉ।

 ਪੁਦੀਨਾ ਫ਼ੇਸਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ 1 ਵੱਡਾ ਚਮਚਾ ਪੁਦੀਨਾ ਲਉ। ਫਿਰ ਇਸ ਦੀਆਂ ਪੱਤੀਆਂ ਪੀਸ ਲਉ। ਪੀਸਣ ਤੋਂ ਬਾਅਦ ਇਸ ਵਿਚ 2 ਛੋਟੇ ਚਮਚੇ ਗੁਲਾਬ ਜਲ ਮਿਲਾਉ ਅਤੇ ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਉ।

ਇਕ ਕੌਲੀ ਵਿਚ 1 ਵੱਡਾ ਚਮਚਾ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਉ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਤਿਆਰ ਕਰ ਲਉ। ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਉ। ਸੱਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਉ। ਫਿਰ ਇਸ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ। ਹੁਣ ਰੂੰ ਦੀ ਮਦਦ ਨਾਲ ਇਸ ਨੂੰ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਉ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement