
ਆਂਵਲੇ ਦੇ ਪਾਊਡਰ ਦਾ ਸੇਵਨ: ਸੁੱਕੇ ਆਂਵਲੇ ਨੂੰ ਪੀਹ ਕੇ ਚੂਰਣ ਬਣਾ ਲਵੋ।
ਆਂਵਲੇ ਦੇ ਪਾਊਡਰ ਦਾ ਸੇਵਨ: ਸੁੱਕੇ ਆਂਵਲੇ ਨੂੰ ਪੀਹ ਕੇ ਚੂਰਣ ਬਣਾ ਲਵੋ। ਫਿਰ 10 ਗ੍ਰਾਮ ਆਂਵਲਾ ਚੂਰਣ ਨੂੰ 10 ਗ੍ਰਾਮ ਧਨੀਆ ਪਾਊਡਰ ਨਾਲ ਮਿਲਾ ਕੇ 1 ਗਲਾਸ ਪਾਣੀ ਵਿਚ ਮਿਲਾ ਲਵੋ, ਇਸ ਦੇ ਨੇਮੀ ਸੇਵਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
ਨਾਰੀਅਲ ਪਾਣੀ: ਨਾਰੀਅਲ ਦਾ ਪਾਣੀ ਇਨ੍ਹਾਂ ਪ੍ਰੇਸ਼ਾਨੀਆਂ ਵਿਚ ਕਾਫ਼ੀ ਲਾਭਕਾਰੀ ਹੁੰਦਾ ਹੈ। ਇਸ ਦੇ ਨੇਮੀ ਪ੍ਰਯੋਗ ਨਾਲ ਵਰਟਿਗੋ ਦੀ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ।
ਖਰਬੂਜ਼ੇ ਦਾ ਬੀਜ: ਵਰਟਿਗੋ ਦੀ ਪ੍ਰੇਸ਼ਾਨੀ ਵਿਚ ਖਰਬੂਜ਼ੇ ਦਾ ਬੀਜ ਕਾਫ਼ੀ ਅਸਰਦਾਰ ਹੈ ।ਇਸ ਨੂੰ ਗਊ ਦੇ ਘਿਉ ਵਿਚ ਭੁੰਨ ਕੇ ਪੀਸ ਲਵੋ ਅਤੇ ਸਵੇਰੇ ਸ਼ਾਮ 5 ਗ੍ਰਾਮ ਪਾਣੀ ਨਾਲ ਲਵੋ। ਇਸ ਨਾਲ ਇਹ ਪ੍ਰੇਸ਼ਾਨੀ ਜਲਦੀ ਖ਼ਤਮ ਹੋ ਜਾਵੇਗੀ।
ਲੰਮੇ ਪੈ ਜਾਉ: ਜਦੋਂ ਵੀ ਤੁਹਾਨੂੰ ਚੱਕਰ ਆਉਣ, ਉਸ ਸਮੇਂ ਤੁਰਤ ਲੰਮੇ ਪੈ ਜਾਉ ਅਤੇ ਧਿਆਨ ਰੱਖੋ ਕਿ ਸਿਰ ਦੇ ਹੇਠਾਂ ਸਿਰਹਾਣਾ ਜ਼ਰੂਰ ਹੋਵੇ।
ਚਾਹ-ਕੌਫੀ ਘੱਟ ਪੀਉ: ਜਿਨ੍ਹਾਂ ਲੋਕਾਂ ਨੂੰ ਚੱਕਰ ਦੀ ਸ਼ਿਕਾਇਤ ਹੈ ਉਨ੍ਹਾਂ ਨੂੰ ਚਾਹ-ਕੌਫੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਇਸ ਨਾਲ ਚੱਕਰ ਦੀ ਸ਼ਿਕਾਇਤ ਵਧਦੀ ਹੈ।
ਠੰਢਾ ਪਾਣੀ ਪੀਉ: ਜਦੋਂ ਵੀ ਤੁਹਾਨੂੰ ਚੱਕਰ ਮਹਿਸੂਸ ਹੋਣ ਤੁਸੀਂ ਤੁਰਤ ਠੰਢਾ ਪਾਣੀ ਪੀਉ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
ਅਦਰਕ ਦੀ ਵਰਤੋਂ ਕਰੋ: ਖਾਣ ਵਿਚ ਅਤੇ ਚਾਹ ਵਿਚ ਅਦਰਕ ਦਾ ਭਰਪੂਰ ਪ੍ਰਯੋਗ ਕਰੋ। ਅਦਰਕ ਚੱਕਰ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਤੁਲਸੀ: ਤੁਲਸੀ ਦੇ 20 ਪੱਤਿਆਂ ਨੂੰ ਸੁਕਾ ਕੇ ਪੀਸ ਲਵੋ ਅਤੇ ਸ਼ਹਿਦ ਨਾਲ ਉਸ ਨੂੰ ਰੋਜ਼ ਚੱਟੋ। ਚੱਕਰ ਦੀ ਸ਼ਿਕਾਇਤ ਵਿਚ ਇਹ ਕਾਫ਼ੀ ਲਾਭਕਾਰੀ ਹੁੰਦੀ ਹੈ।