
ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
ਸਮੱਗਰੀ: ਪਨੀਰ - 200 ਗ੍ਰਾਮ, ਟਮਾਟਰ - 1, ਮਸ਼ਰੂਮ - 1/2 ਕੱਪ, ਗੋਭੀ - 1 ਕੱਪ, ਖੀਰਾ - 1, ਬਰੋਕਲੀ - 1 ਕੱਪ, ਸ਼ਿਮਲਾ ਮਿਰਚ-1/2, ਮੱਖਣ - 2 ਚਮਚ, ਗਾਜਰ - 1, ਲਾਲ ਮਿਰਚ ਪਾਊਡਰ - 1/4 ਚਮਚ, ਕਾਲੀ ਮਿਰਚ ਪਾਊਡਰ - 1/4 ਚਮਚ, ਚਾਟ ਮਸਾਲਾ - 1/2 ਚਮਚ, ਨਿੰਬੂ ਦਾ ਰਸ - 1 ਚਮਚ, ਹਰੇ ਧਨੀਏ ਦੇ ਪੱਤੇ - 2 ਚਮਚ, ਲੂਣ - ਸੁਆਦ ਅਨੁਸਾਰ
Make cheese salad in your home kitchen
ਬਣਾਉਣ ਦਾ ਤਰੀਕਾ: ਪਨੀਰ ਸਲਾਦ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਲਉ ਅਤੇ ਇਸ ਨੂੰ ਛੋਟੇ ਟੁਕੜਿਆਂ ਵਿਚ ਕੱਟ ਲਉ। ਇਸ ਤੋਂ ਬਾਅਦ ਗਾਜਰ, ਖੀਰਾ, ਗੋਭੀ, ਮਸ਼ਰੂਮ, ਸ਼ਿਮਲਾ ਮਿਰਚ ਅਤੇ ਟਮਾਟਰ ਦੇ ਵੀ ਬਾਰੀਕ ਟੁਕੜੇ ਕੱਟ ਲਉ। ਹੁਣ ਇਕ ਕੜਾਹੀ ਲਉ ਅਤੇ ਇਸ ਵਿਚ 1 ਚਮਚ ਮੱਖਣ ਪਾਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਮੱਖਣ ਪਿਘਲ ਜਾਵੇ ਤਾਂ ਇਸ ਵਿਚ ਪਨੀਰ ਦੇ ਟੁਕੜੇ ਪਾ ਕੇ ਫ਼ਰਾਈ ਕਰੋ। ਹੁਣ ਇਸ ਵਿਚ ਲਾਲ ਮਿਰਚ ਪਾਊਡਰ, ਕਾਲਾ ਨਮਕ ਅਤੇ ਸਾਦਾ ਨਮਕ ਵੀ ਮਿਲਾ ਲਉ। ਪਨੀਰ ਨੂੰ ਬਰਾਊਨ ਹੋਣ ਤਕ ਪਕਾਉ ਅਤੇ ਇਕ ਕਟੋਰੀ ਵਿਚ ਰੱਖੋ।
Make cheese salad in your home kitchen
ਇਸ ਤੋਂ ਬਾਅਦ ਇਕ ਵੱਡਾ ਮਿਕਸਿੰਗ ਬਾਊਲ ਲਉ ਅਤੇ ਇਸ ਵਿਚ ਤਲੇ ਹੋਏ ਪਨੀਰ, ਗਾਜਰ, ਮਸ਼ਰੂਮ, ਸ਼ਿਮਲਾ ਮਿਰਚ, ਬਰੋਕਲੀ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਟਮਾਟਰ, ਗੋਭੀ, ਧਨੀਆ ਪੱਤੇ ਪਾ ਕੇ ਮਿਕਸ ਕਰ ਲਉ। ਸਲਾਦ ਵਿਚ ਕਾਲੀ ਮਿਰਚ ਪਾਊਡਰ, ਕਾਲਾ ਨਮਕ, ਨਿੰਬੂ ਦਾ ਰਸ, ਚਾਟ ਮਸਾਲਾ ਪਾਉ ਅਤੇ ਸਲਾਦ ਦੇ ਨਾਲ ਚੰਗੀ ਤਰ੍ਹਾਂ ਮਿਲਾਉ। ਤੁਹਾਡਾ ਪਨੀਰ ਸਲਾਦ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।
Make cheese salad in your home kitchen