House Hold Tips News: ਸਬਜ਼ੀ ਖ਼ਰੀਦਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
Published : Sep 11, 2024, 9:55 am IST
Updated : Sep 11, 2024, 9:55 am IST
SHARE ARTICLE
Keep these things in mind while buying vegetables House Hold Tips News
Keep these things in mind while buying vegetables House Hold Tips News

House Hold Tips News: ਤੁਸੀਂ ਸਬਜ਼ੀ ਨੂੰ ਜਦੋਂ ਵੀ ਖ਼ਰੀਦੋ ਉਸ ਨੂੰ ਧਿਆਨ ਨਾਲ ਵੇਖ ਕੇ ਚਾਰੇ ਪਾਸੇ ਤੋਂ ਪਲਟ ਕੇ ਧਿਆਨ ਨਾਲ ਜ਼ਰੂਰ ਵੇਖੋ।

Keep these things in mind while buying vegetables House Hold Tips News: ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਮੁਲ ’ਤੇ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ ਜੋ ਸਬਜ਼ੀ ਦੀ ਮੌਜੂਦਾ ਕੁਆਲਿਟੀ ਅਤੇ ਉਹ ਕਿੰਨੀ ਜਲਦੀ ਖ਼ਰਾਬ ਹੋ ਜਾਵੇਗੀ ਬਾਰੇ ਪਤਾ ਲੱਗ ਸਕੇ। ਤੁਸੀਂ ਸਬਜ਼ੀ ਨੂੰ ਜਦੋਂ ਵੀ ਖ਼ਰੀਦੋ ਉਸ ਨੂੰ ਧਿਆਨ ਨਾਲ ਵੇਖ ਕੇ ਚਾਰੇ ਪਾਸੇ ਤੋਂ ਪਲਟ ਕੇ ਧਿਆਨ ਨਾਲ ਜ਼ਰੂਰ ਵੇਖੋ।

ਜੇਕਰ ਉਸ ਵਿਚ ਥੋੜ੍ਹਾ ਜਿਹਾ ਵੀ ਛੇਦ ਜਾਂ ਕੱਟ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਨਾ ਲਵੋ । ਅਜਿਹੀਆਂ ਸਬਜ਼ੀਆਂ ਵਿਚ ਕੀੜੇ ਹੋ ਸਕਦੇ ਹਨ। ਉਥੇ ਹੀ ਜੇਕਰ ਜੋ ਸਬਜ਼ੀਆਂ ਕਿਸੇ ਹਿੱਸੇ ਵਲੋਂ ਦਬੇ ਹੋਏ ਹੋਣ ਖ਼ਾਸ ਤੌਰ ’ਤੇ ਟਮਾਟਰ ਤਾਂ ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ । ਟਮਾਟਰ , ਪਿਆਜ਼, ਆਲੂ, ਗਾਜਰ ਹੋਵੇ ਜਾਂ ਕੋਈ ਹੋਰ ਸਬਜ਼ੀ ਉਸ ਨੂੰ ਜ਼ਰੂਰ ਦਬਾਅ ਕੇ ਵੇਖੋ। ਹਲਕੇ ਪਾਸੇ ਤੋਂ ਦਬਾਉਣ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਸਬਜ਼ੀ ਅੰਦਰੋਂ ਖ਼ਰਾਬ ਤਾਂ ਨਹੀਂ ਹੈ ਹਾਲਾਂਕਿ ਪੱਤੇਦਾਰ ਸਬਜ਼ੀਆਂ ’ਤੇ ਇਹ ਤਰੀਕਾ ਕੰਮ ਨਹੀਂ ਕਰਦਾ।

ਧਿਆਨ ਵਿਚ ਰੱਖੋ ਕਿ ਪੱਤੇਦਾਰ ਸਬਜ਼ੀ ਨਾ ਲਵੋ ਜੋ ਪਾਣੀ ਵਿਚ ਬਹੁਤ ਜ਼ਿਆਦਾ ਗਿਲੀ ਹੋਵੇ, ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਪਾਲਕ , ਲਾਲ ਭਾਜੀ ਵਰਗੀਆਂ ਸਬਜ਼ੀਆਂ ਨੂੰ ਲੈਂਦੇ ਸਮੇਂ ਇਕ-ਇਕ ਪੱਤੇ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਇਨ੍ਹਾਂ ਵਿਚ ਕੀੜੇ ਹੋ ਸਕਦੇ ਹਨ । ਪੱਤੇ ਪਿੱਲੇ ਜਾਂ ਵੱਡੇ ਹੋਣ ਤਾਂ ਉਨ੍ਹਾਂ ਨੂੰ ਨਾ ਲਵੋ ਕਿਉਂਕਿ ਉਨ੍ਹਾਂ ਵਿਚ ਸਵਾਦ ਘੱਟ ਹੁੰਦਾ ਹੈ ।

ਮਾਰਕੀਟ ਵਿਚ ਪੈਕਡ ਮਸ਼ਰੂਮ, ਸਪਰਾਉਟਸ ਵਰਗੀਆਂ ਚੀਜ਼ਾਂ ਮਿਲਦੀਆਂ ਹਨ । ਇਨ੍ਹਾਂ ਨੂੰ ਜਦੋਂ ਲਵੋ ਤਾਂ ਪੈਕੇਟ ਨੂੰ ਨੱਕ ਤੋਂ ਥੋੜ੍ਹੀ ਦੂਰ ਰਖਦੇ ਹੋਏ ਉਨ੍ਹਾਂ ਨੂੰ ਸੂੰਘੋ। ਜੇਕਰ ਉਹ ਪੁਰਾਣੇ ਹੋਣਗੇ ਤਾਂ ਉਨ੍ਹਾਂ ਦੀ ਖ਼ੁਸ਼ਬੂ ਬਦਲ ਚੁੱਕੀ ਹੋਵੇਗੀ। ਅਜਿਹੇ ਪੈਕੇਟਸ ਨੂੰ ਨਾ ਲਵੋ, ਨਹੀਂ ਤਾਂ ਬੀਮਾਰ ਹੋ ਜਾਵੋਗੇ । ਕਈ ਅਜਿਹੀਆਂ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ਼ ਉਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਤੁਸੀਂ ਇਸਤੇਮਾਲ ਕਰ ਸਕੋ । ਫ਼ਰਿਜ ਵਿਚ ਵੀ ਇਹ ਸਬਜ਼ੀਆਂ ਜ਼ਿਆਦਾ ਦਿਨ ਤਕ ਟਿਕ ਨਹੀਂ ਸਕਦੀਆਂ। ਉਦਾਹਰਣ ਵਜੋਂ ਧਨੀਆ ਅਤੇ ਟਮਾਟਰ । 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement