ਸਰਦੀਆਂ ਵਿਚ ਧਿਆਨ ਨਾਲ ਕਰੋ ਹੀਟਰ ਦੀ ਵਰਤੋਂ, ਜ਼ਿਆਦਾ ਇਸਤੇਮਾਲ ਨਾਲ ਹੋਵੇਗਾ ਨੁਕਸਾਨ
Published : Dec 11, 2022, 8:53 am IST
Updated : Dec 11, 2022, 8:53 am IST
SHARE ARTICLE
Representative
Representative

ਕੀ ਤੁਸੀਂ ਜਾਣਦੇ ਹੋ ਕਿ ਠੰਢ ਤੋਂ ਬਚਣ ਲਈ ਵਰਤਿਆ ਜਾਣ ਵਾਲਾ ਇਹ ਹੀਟਰ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ?

ਲੋਕ ਸਰਦੀਆਂ ਸ਼ੁਰੂ ਹੁੰਦੇ ਹੀ ਘਰ ਵਿਚ ਰੂਮ ਹੀਟਰ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਪਿਛਲੇ ਕੁੱਝ ਸਮੇਂ ਤੋਂ ਵਧਦੀ ਠੰਢ ਕਾਰਨ ਰੂਮ ਹੀਟਰਾਂ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਠੰਢ ਤੋਂ ਬਚਣ ਲਈ ਲੋਕ ਅਕਸਰ ਹੀਟਰ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਠੰਢ ਤੋਂ ਬਚਣ ਲਈ ਵਰਤਿਆ ਜਾਣ ਵਾਲਾ ਇਹ ਹੀਟਰ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਉ ਜਾਣਦੇ ਹਾਂ ਰੂਮ ਹੀਟਰ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਬਾਰੇ:

ਹੀਟਰ ਨੂੰ ਜ਼ਿਆਦਾ ਦੇਰ ਤਕ ਚਲਾਉਣ ਨਾਲ ਸਾਡੇ ਆਲੇ-ਦੁਆਲੇ ਦੀ ਹਵਾ ਵਿਚਲੀ ਨਮੀ ਖ਼ਤਮ ਹੋ ਜਾਂਦੀ ਹੈ। ਹਵਾ ਖ਼ੁਸ਼ਕ ਹੋਣ ਕਾਰਨ ਇਸ ਦਾ ਚਮੜੀ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਦਰਅਸਲ, ਖ਼ੁਸ਼ਕ ਵਾਤਾਵਰਣ ਕਾਰਨ ਚਮੜੀ ਦੀ ਨਮੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ ਖ਼ੁਸ਼ਕ ਹੋਣ ਲਗਦੀ ਹੈ। ਇੰਨਾ ਹੀ ਨਹੀਂ, ਖ਼ੁਸ਼ਕੀ ਚਮੜੀ ਦੇ ਫਟਣ ਅਤੇ ਇਨਫ਼ੈਕਸ਼ਨ ਦਾ ਖ਼ਤਰਾ ਵੀ ਵਧਾਉਂਦੀ ਹੈ।

ਹੀਟਰ ਦੇ ਲੰਮੇ ਸਮੇਂ ਤਕ ਚਲਦੇ ਰਹਿਣ ਕਾਰਨ ਇਸ ਦੀ ਬਾਹਰੀ ਸੱਤਾ ਗਰਮ ਹੋ ਜਾਂਦੀ ਹੈ ਜਿਸ ਕਾਰਨ ਹੱਥਾਂ ਦੇ ਸੜਨ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਨਾਨ-ਮੈਟਲਿਕ ਕੇਸਾਂ ’ਚ ਆਉਣ ਵਾਲੇ ਹੀਟਰ ਜ਼ਿਆਦਾ ਗਰਮ ਹੋਣ ’ਤੇ ਅਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਜਿਵੇਂ ਕਪੜਾ, ਪਲਾਸਟਿਕ ਆਦਿ ਨੂੰ ਵੀ ਸਾੜ ਸਕਦੇ ਹਨ।

ਸਰਦੀਆਂ ਵਿਚ ਘਰ ’ਚ ਵਰਤਿਆ ਜਾਣ ਵਾਲਾ ਹੀਟਰ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਬਹੁਤ ਪ੍ਰਭਾਵਤ ਕਰਦਾ ਹੈ। ਦਰਅਸਲ, ਹੀਟਰ ਨਾ ਸਿਰਫ਼ ਹਵਾ ਵਿਚ ਨਮੀ ਨੂੰ ਘਟਾਉਂਦਾ ਹੈ, ਸਗੋਂ ਇਸ ਦੀ ਵਰਤੋਂ ਦੌਰਾਨ ਕਈ ਹਾਨੀਕਾਰਕ ਗੈਸਾਂ ਵੀ ਨਿਕਲਦੀਆਂ ਹਨ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ ਵਿਚ ਹੀਟਰ ਸਾਹ ਦੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਦਮੇ ਦੇ ਮਰੀਜ਼ਾਂ ਲਈ ਵੀ ਬਹੁਤ ਨੁਕਸਾਨਦਾਇਕ ਹੈ।

ਸਾਡੇ ਸਰੀਰ ਵਿਚ ਕਈ ਸੰਵੇਦਨਸ਼ੀਲ ਅੰਗ ਮੌਜੂਦ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਅੰਗ ਹੈ ਅੱਖਾਂ, ਅੱਖਾਂ ਨਾ ਸਿਰਫ਼ ਸਾਡਾ ਇਕ ਮਹੱਤਵਪੂਰਨ ਅੰਗ ਹਨ, ਸਗੋਂ ਇਸ ਦੀ ਵਿਸ਼ੇਸ਼ ਦੇਖਭਾਲ ਦੀ ਵੀ ਲੋੜ ਹੈ। ਪਰ ਸਰਦੀਆਂ ਵਿਚ ਹੀਟਰ ਦੀ ਲਗਾਤਾਰ ਵਰਤੋਂ ਇਸ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਦਰਅਸਲ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਦਾ ਗਿੱਲਾ ਰਹਿਣਾ ਬਹੁਤ ਜ਼ਰੂਰੀ ਹੈ ਪਰ ਹੀਟਰ ਕਾਰਨ ਹਵਾ ਵਿਚ ਮੌਜੂਦ ਨਮੀ ਸੁਕ ਜਾਂਦੀ ਹੈ ਜਿਸ ਕਾਰਨ ਅੱਖਾਂ ਵੀ ਸੁਕਣ ਲਗਦੀਆਂ ਹਨ। ਅਜਿਹੇ ਵਿਚ ਅੱਖਾਂ ’ਚ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਜੇਕਰ ਤੁਸੀਂ ਅਸਥਮਾ ਜਾਂ ਸਾਹ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਹੀਟਰ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਆਮ ਹੀਟਰ ਦੀ ਬਜਾਏ ਤੇਲ ਵਾਲੇ ਹੀਟਰ ਦੀ ਵਰਤੋਂ ਕਰ ਸਕਦੇ ਹੋ। ਇਸ ਕਾਰਨ ਹਵਾ ਵਿਚ ਨਮੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ’ਤੇ ਹੀਟਰ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ।

ਜੇਕਰ ਤੁਸੀਂ ਹੀਟਰ ਖ਼ਰੀਦ ਰਹੇ ਹੋ, ਤਾਂ ਤੇਲ ਹੀਟਰ ਖ਼ਰੀਦਣ ਦੀ ਕੋਸ਼ਿਸ਼ ਕਰੋ। ਅਜਿਹੇ ਹੀਟਰ ਹਵਾ ਨੂੰ ਸੁਕਣ ਨਹੀਂ ਦਿੰਦੇ। 

ਹਮੇਸ਼ਾ ਧਿਆਨ ਰੱਖੋ ਕਿ ਸਾਰੀ ਰਾਤ ਹੀਟਰ ਨਾਲ ਨਾ ਸੌਂਵੋ। ਤੁਸੀਂ ਸੌਣ ਤੋਂ ਇਕ ਜਾਂ ਦੋ ਘੰਟੇ ਪਹਿਲਾਂ ਕਮਰੇ ਵਿਚ ਹੀਟਰ ਲਗਾ ਕੇ ਗਰਮ ਕਰ ਸਕਦੇ ਹੋ। ਪਰ ਸੌਣ ਤੋਂ ਪਹਿਲਾਂ ਇਸ ਨੂੰ ਧਿਆਨ ਨਾਲ ਬੰਦ ਕਰੋ।

ਜਦੋਂ ਵੀ ਤੁਸੀਂ ਹੀਟਰ ਚਲਾਉਂਦੇ ਹੋ ਤਾਂ ਇਸ ਦੇ ਆਲੇ-ਦੁਆਲੇ ਪਾਣੀ ਨਾਲ ਭਰਿਆ ਭਾਂਡਾ ਜਾਂ ਕਟੋਰਾ ਰੱਖੋ। ਇਸ ਕਾਰਨ ਹਵਾ ਵਿਚ ਨਮੀ ਬਣੀ ਰਹੇਗੀ ਅਤੇ ਇਹ ਖ਼ੁਸ਼ਕੀ ਤੋਂ ਬਚ ਸਕੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement