
ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਤੇ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ
ਮੁਹਾਲੀ : ਬਜ਼ੁਰਗ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਸਿਹਤਮੰਦ ਰਹਿਣ ਲਈ ਹਰ ਕੰਮ ਸਮੇਂ ਸਿਰ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਲੋਕ ਉਨ੍ਹਾਂ ਦੀ ਗੱਲ ਅਣਸੁਣੀ ਕਰ ਦੇਂਦੇ ਹਨ। ਅੱਜਕਲ ਲੋਕ ਰਾਤ ਨੂੰ ਜਾਗਦੇ ਹਨ ਤੇ ਦਿਨ ਵੇਲੇ ਸੌਣ ਦੀ ਕੋਸ਼ਿਸ਼ ਕਰਦੇ ਹਨ। ਖਾਣ ਵੇਲੇ ਨਹਾਉਂਦੇ ਹਨ ਤੇ ਨਹਾਉਣ ਵੇਲੇ ਖਾਂਦੇ ਹਨ। ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਆਦਤ ’ਤੇ ਵਿਆਪਕ ਅਸਰ ਪੈਂਦਾ ਹੈ।
why you should not take a bath after eating
ਨਾਲ ਹੀ ਬੀਮਾਰ ਹੋਣ ਦਾ ਵੀ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਅਪਣੇ ਕੰਮ ਨੂੰ ਨਿਯਮਤ ਸਮੇਂ ’ਤੇ ਨਹੀਂ ਕਰਦੇ ਤਾਂ ਅਪਣੀਆਂ ਆਦਤਾਂ ਵਿਚ ਬਦਲਾਅ ਲਿਆਉ। ਆਉ ਜਾਣਦੇ ਹਾਂ ਖਾਣਾ ਖਾਣ ਦੇ ਤੁਰਤ ਬਾਅਦ ਕਿਉਂ ਨਹੀਂ ਨਹਾਉਣਾ ਚਾਹੀਦਾ ਤੇ ਇਸ ਦੇ ਨੁਕਸਾਨ ਕੀ ਹਨ।
Eating apples
ਆਯੁਰਵੈਦ ਦੀ ਮੰਨੀਏ ਤਾਂ ਖਾਣਾ ਖਾਣ ਤੋਂ ਬਾਅਦ ਨਹਾਉਣ ਨਾਲ ਹੱਥਾਂ-ਪੈਰਾਂ ਅਤੇ ਸਰੀਰ ਵਿਚ ਖ਼ੂਨ ਦਾ ਸੰਚਾਰ ਵਧ ਜਾਂਦਾ ਹੈ ਜਦਕਿ ਪੇਟ ਵਿਚ ਖ਼ੂਨ ਸੰਚਾਰ ਘਟਣ ਲਗਦਾ ਹੈ। ਇਸ ਦੇ ਫ਼ਲਸਰੂਪ ਪਾਚਨ ਕਿਰਿਆ ਸੁਚਾਰੂ ਢੰਗ ਨਾਲ ਨਹੀਂ ਹੁੰਦੀ। ਨਾਲ ਹੀ ਪਾਚਨ ਸਬੰਧੀ ਪ੍ਰੇਸ਼ਾਨੀਆਂ ਪੈਦਾ ਹੋਣ ਲਗਦੀਆਂ ਹਨ। ਇਸ ਦਾ ਇਕ ਹੋਰ ਕਾਰਨ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਸਰੀਰ ਵਿਚ ਅਗਨੀ ਤੱਤ ਸਰਗਰਮ ਹੋ ਜਾਂਦਾ ਹੈ ਜਿਸ ਨਾਲ ਖਾਣਾ ਜਲਦੀ ਪਚਦਾ ਹੈ।
Breakfast
ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਤੇ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ। ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਜਿਸ ਨਾਲ ਖ਼ੂਨ ਦਾ ਸੰਚਾਰ ਪੇਟ ਨੂੰ ਛੱਡ ਕੇ ਸਰੀਰ ਦੇ ਹੋਰਨਾਂ ਹਿੱਸਿਆਂ ਵਿਚ ਹੋਣ ਲਗਦਾ ਹੈ। ਜੇਕਰ ਹੋ ਸਕੇ ਤਾਂ ਰੋਜ਼ਾਨਾ ਹਰ ਕੰਮ ਸਮੇਂ ਸਿਰ ਹੀ ਕਰੋ।