ਰਾਤ ਨੂੰ ਜ਼ਿਆਦਾ ਜਾਗਣਾ ਸਿਹਤ ਲਈ ਹੈ ਖ਼ਤਰਨਾਕ: ਮਾਹਰ
Published : Apr 13, 2018, 10:27 am IST
Updated : Apr 13, 2018, 10:28 am IST
SHARE ARTICLE
Waking up at night
Waking up at night

ਰਾਤ 'ਚ ਦੇਰ ਤਕ ਜਾਗਣ ਨੂੰ ਕੁੱਝ ਲੋਕ ਮਸਤੀ ਦਾ ਨਾਂਅ ਦੇ ਦਿੰਦੇ ਹਨ, ਤਾਂ ਕਿਸੇ ਲਈ ਇਹ ਮਜਬੂਰੀ ਹੁੰਦਾ ਹੈ।  ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਰਾਤ 'ਚ ਦੇਰ ਤਕ..

ਰਾਤ 'ਚ ਦੇਰ ਤਕ ਜਾਗਣ ਨੂੰ ਕੁੱਝ ਲੋਕ ਮਸਤੀ ਦਾ ਨਾਂਅ ਦੇ ਦਿੰਦੇ ਹਨ, ਤਾਂ ਕਿਸੇ ਲਈ ਇਹ ਮਜਬੂਰੀ ਹੁੰਦਾ ਹੈ।  ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਰਾਤ 'ਚ ਦੇਰ ਤਕ ਜਾਗਣਾ ਦਿਲ ਅਤੇ ਸਰੀਰ ਦੇ ਪਾਚਣ ਚੱਕਰ ਲਈ ਕਾਫ਼ੀ ਖ਼ਤਰਨਾਕ ਹੁੰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਦੇਰ ਤਕ ਜਾਗਣ ਵਾਲੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਜੂਝਣਾ ਪੈਂਦਾ ਹੈ। 

Waking up at nightWaking up at night

ਦੇਰ ਤੋਂ ਸੋਣਾ ਅਤੇ ਦੇਰ ਨਾਲ ਜਾਗਣਾ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਇਸ ਆਦਤ ਕਾਰਨ ਤੁਹਾਨੂੰ ਜਾਨ ਦਾ ਖ਼ਤਰਾ ਵੀ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜਲਦੀ ਸੋਣ ਅਤੇ ਜਲਦੀ ਜਾਗਣ ਵਾਲਿਆਂ ਦੇ ਮੁਕਾਬਲੇ ਦੇਰ ਤੋਂ ਸੋਣ ਵਾਲਿਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਜ਼ਿਆਦਾ ਰਹਿੰਦੀਆਂ ਹਨ। 

Waking up at nightWaking up at night

ਇਹ ਅਧਿਐਨ 50 ਹਜ਼ਾਰ ਤੋਂ ਜ਼ਿਆਦਾ ਲੋਕਾਂ 'ਤੇ ਕੀਤਾ ਗਿਆ ਹੈ। ਮਾਹਰਾਂ ਦਾ ਦਾਅਵਾ ਹੈ ਕਿ ਅਜਿਹੇ ਲੋਕਾਂ ਦੀ ਮੌਤ ਸਮੇਂ ਤੋਂ 6.30 ਸਾਲ ਪਹਿਲਾਂ ਹੋ ਸਕਦੀ ਹੈ। ਖੋਜਕਾਰਾਂ ਦੀਆਂ ਮੰਨੀਏ ਤਾਂ ਸਵੇਰੇ ਜਲਦੀ ਜਾਗਣ ਅਤੇ ਰਾਤ ਨੂੰ ਜਲਦੀ ਸੋਣ ਵਾਲੇ ਕੁਦਰਤ ਦੇ ਜ਼ਿਆਦਾ ਕਰੀਬ ਰਹਿੰਦੇ ਹਨ ਅਤੇ ਇਹੀ ਉਨ੍ਹਾਂ ਦੀ ਸਿਹਤ ਦੀ ਯੂਐਸਪੀ ਹੁੰਦੀ ਹੈ। ਮੁੱਖ ਖੋਜਕਾਰ ਅਤੇ ਨਿਊਰੋਲਾਜੀ ਵਿਭਾਗ 'ਚ ਸਹਿਕਰਮੀ ਅਧਿਆਪਕ ਦਾ ਕਹਿਣਾ ਹੈ ਕਿ ਦੇਰ ਤੋਂ ਜਾਗਣ ਦਾ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਹੁੰਦਾ ਹੈ।  

Waking up at nightWaking up at night

ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਦੇਰ ਤਕ ਜਾਗਣ ਦਾ ਬੁਰਾ ਪ੍ਰਭਾਵ ਦਿਲ ਦੀ ਸਿਹਤ 'ਤੇ ਪੈਂਦਾ ਹੈ ਅਤੇ ਸਰੀਰ ਦਾ ਪਾਚਨ ਤੰਤਰ ਵੀ ਪ੍ਰਭਾਵਤ ਹੁੰਦਾ ਹੈ। ਰਾਤ 'ਚ ਜਾਗਣ ਵਾਲਿਆਂ ਨੂੰ ਖ਼ਰਾਬ ਸਿਹਤ ਕਾਰਨ ਮੌਤ ਦਾ ਖ਼ਤਰਾ 10 ਫ਼ੀ ਸਦੀ ਤੋਂ ਵੀ ਜ਼ਿਆਦਾ ਰਹਿੰਦਾ ਹੈ। ਯੂਨੀਵਰਸਿਟੀ ਆਫ਼ ਸੱਰੇ 'ਚ ਕਰੋਨੋਬਾਔਲਾਜੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਹ ਜਨਤਕ ਸਿਹਤ ਦਾ ਮਾਮਲਾ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। 

Waking up at nightWaking up at night

ਮਾਹਰਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਦਫ਼ਤਰਾਂ ਅਤੇ ਹੋਰ ਥਾਂਵਾਂ 'ਤੇ ਕੰਮ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਰਾਹਤ ਪਹੁੰਚਾਈ ਜਾ ਸਕਦੀ ਹੈ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਕਿਹੜੇ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਜਲਦੀ ਖ਼ਤਮ ਕੀਤਾ ਜਾ ਸਕਦਾ ਹੈ, ਤਾਕਿ ਲੋਕ ਸਮੇਂ ਤੋਂ ਅਪਣੇ ਘਰ ਜਾ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement