ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਘਰੇਲੂ ਨੁਸਖ਼ੇ
Published : Feb 14, 2023, 12:01 pm IST
Updated : Feb 14, 2023, 3:23 pm IST
SHARE ARTICLE
photo
photo

ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਗੰਦਗੀ ਹੋ ਜਾਂਦੀ ਹੈ ਜਿਸ ਨਾਲ ਘਰ ਵਿਚ ਕੀੜੇ-ਮਕੌੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ

 

ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਗੰਦਗੀ ਹੋ ਜਾਂਦੀ ਹੈ ਜਿਸ ਨਾਲ ਘਰ ਵਿਚ ਕੀੜੇ-ਮਕੌੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਦੇ ਵਾਤਾਵਰਣ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਘਰ ਵਿਚ ਗਿੱਲਾਪਣ ਅਤੇ ਗੰਦਗੀ, ਘਰ ਅਤੇ ਆਲੇ ਦੁਆਲੇ ਪਾਣੀ ਭਰੇ ਖੱਡੇ, ਖੁੱਲ੍ਹਾ ਪਿਆ ਕੂੜਾ-ਕਰਕਟ ਅਤੇ ਘਰ ਦੇ ਖੂੰਜਿਆਂ ਵਿਚ ਜੰਮੀ ਮਿੱਟੀ। ਇਨ੍ਹਾਂ ’ਤੇ ਵੀ ਇਕ ਨਜ਼ਰ ਪਾਉਣੀ ਜ਼ਰੂਰੀ ਹੈ ਕਿਉਂਕਿ ਇਹੀ ਉਹ ਸਥਾਨ ਹਨ ਜਿਥੇ ਕੀੜੇ ਪਨਪਣ ਲਗਦੇ ਹਨ ਜਿਨ੍ਹਾਂ ਵਿਚ ਸੱਭ ਤੋਂ ਜ਼ਿਆਦਾ ਪ੍ਰੇਸ਼ਾਨ ਮੱਖੀਆਂ ਕਰਦੀਆਂ ਹਨ। ਇਹ ਪਹਿਲਾਂ ਘਰ ਦੇ ਬਾਹਰ ਪਏ ਕੂੜੇ ’ਤੇ ਬੈਠਦੀਆਂ ਹਨ, ਫਿਰ ਸਾਡੇ ਖਾਣ ਪੀਣ ਦੀਆਂ ਚੀਜ਼ਾਂ ’ਤੇ। ਫਿਰ ਸ਼ੁਰੂ ਹੁੰਦੀਆਂ ਹਨ ਬੀਮਾਰੀਆਂ ਜੋ ਕਦੇ ਕਦੇ ਜਾਨਲੇਵਾ ਵੀ ਸਾਬਤ ਹੋ ਜਾਂਦੀਆਂ ਹਨ। 

ਕਪੂਰ: ਕਪੂਰ ਮੱਖੀਆਂ ਨੂੰ ਘਰ ਵਿਚ ਆਉਣੋਂ ਰੋਕਦਾ ਹੈ। ਥੋੜ੍ਹਾ ਜਿਹਾ ਕਪੂਰ ਜਲਾਉ ਅਤੇ ਪੂਰੇ ਕਮਰੇ ਵਿਚ ਉਸ ਨੂੰ ਘੁਮਾਉ। ਕਪੂਰ ਦੀ ਮਹਿਕ ਨਾਲ ਮੱਖੀਆਂ ਭੱਜ ਜਾਣਗੀਆਂ।

ਤੁਲਸੀ: ਤੁਲਸੀ ਸਿਰਫ਼ ਅਪਣੇ ਔਸ਼ਧੀ ਗੁਣਾਂ ਲਈ ਹੀ ਨਹੀਂ ਜਾਣੀ ਜਾਂਦੀ ਸਗੋਂ ਇਹ ਮੱਖੀਆਂ ਨੂੰ ਵੀ ਭਜਾਉਣ ਵਿਚ ਬਹੁਤ ਕਾਰਗਰ ਹੈ। ਘਰ ਵਿਚ ਤੁਲਸੀ ਦਾ ਪੌਦਾ ਲਗਾਉ ਅਤੇ ਮੱਖੀਆਂ ਨੂੰ ਭਜਾਉ। ਇਸ ਤੋਂ ਇਲਾਵਾ ਤੁਸੀਂ ਟਕਸਾਲ, ਲੈਵੇਂਡਰ ਜਾਂ ਗੇਂਦੇ ਦੇ ਬੂਟੇ ਵੀ ਲਗਾ ਸਕਦੇ ਹੋ।

ਸੇਬ ਅਤੇ ਲੌਂਗ: ਇਕ ਸੇਬ ਵਿਚ ਕੁੱਝ ਲੌਂਗ ਨੂੰ ਦਬਾ ਦਿਉ ਅਤੇ ਅਜਿਹੀ ਥਾਂ ’ਤੇ ਰੱਖੋ ਜਿਥੇ ਮੱਖੀਆਂ ਹੋਣ। ਤੁਸੀ ਵੇਖੋਗੇ ਕਿ ਮੱਖੀਆਂ ਭੱਜ ਰਹੀਆਂ ਹਨ , ਮੱਖੀਆਂ ਲੌਂਗ ਦੀ ਮਹਿਕ ਬਰਦਾਸ਼ਤ ਨਹੀਂ ਕਰ ਰਹੀਆਂ।

Tags: flies

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement