Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਅਨਾਰ
Published : Jan 15, 2025, 9:08 am IST
Updated : Jan 15, 2025, 9:10 am IST
SHARE ARTICLE
Pomegranate is very beneficial for health
Pomegranate is very beneficial for health

Health News: ਅਨਾਰ ਵਿਚ ਫ਼ਾਈਬਰ ਅਤੇ ਪੋਸ਼ਕ ਤੱਤਾਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ

Pomegranate is very beneficial for health: ਅਨਾਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਖ਼ੂਨ ਵਧਾਉਣ ਵਿਚ ਵੀ ਕਾਫ਼ੀ ਮਦਦ ਕਰਦਾ ਹੈ। ਇਸ ਨੂੰ ਰੋਗ ਨਿਵਾਰਕ ਫਲ ਵੀ ਕਿਹਾ ਜਾਂਦਾ ਹੈ, ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਹੀ ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਅਨਾਰ ਵਿਚ ਐਂਟੀਆਕਸੀਡੈਂਟ, ਪੌਸ਼ਟਿਕ ਤੱਤ ਅਤੇ ਫਲੇਵੇਨੋਇਡਸ ਵਰਗੇ ਗੁਣ ਮਿਲ ਜਾਂਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਆਉ ਜਾਣਦੇ ਹਾਂ ਅਨਾਰ ਖਾਣ ਦੇ ਫ਼ਾਇਦਿਆਂ ਬਾਰੇ :

ਅਨਾਰ ਵਿਚ ਫ਼ਾਈਬਰ ਅਤੇ ਪੋਸ਼ਕ ਤੱਤਾਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਬਜ਼ ਜਾਂ ਜਲਨ ਦੀ ਸਮੱਸਿਆ ਹੈ ਤਾਂ ਅਨਾਰ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਜੇਕਰ ਤੁਸੀਂ ਦਿਲ ਨੂੰ ਸਿਹਤਮੰਦ ਰਖਣਾ ਚਾਹੁੰਦੇ ਹੋ ਤਾਂ ਅਨਾਰ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਦਾ ਜੂਸ ਪੀ ਸਕਦੇ ਹੋ, ਜਿਸ ਨਾਲ ਤੁਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਇਹ ਬਲੱਡ ਸਰਕੁਲੇਸ਼ਨ ਨੂੰ ਦਰੁਸਤ ਰਖਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਅਨਾਰ ਸ਼ੂਗਰ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਵਿਚ ਐਂਟੀਡਾਇਬੀਟਿਕ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ।

ਜੇਕਰ ਤੁਸੀਂ ਅਕਸਰ ਕਿਸੇ ਵੀ ਚੀਜ਼ ਬਾਰੇ ਬਹੁਤ ਜ਼ਿਆਦਾ ਤਣਾਅ ਲੈਂਦੇ ਹੋ, ਤਾਂ ਤੁਸੀਂ ਬੀਮਾਰ ਹੋ ਸਕਦੇ ਹੋ। ਇਸ ਲਈ ਕੋਸ਼ਿਸ਼ ਕਰੋ ਕਿ ਅਪਣੀ ਡਾਈਟ ਵਿਚ ਅਨਾਰ ਜ਼ਰੂਰ ਸ਼ਾਮਲ ਕਰੋ ਕਿਉਂਕਿ ਅਨਾਰ ਖਾਣ ਨਾਲ ਤੁਸੀਂ ਤੰਦਰੁਸਤ ਵੀ ਰਹੋਗੇ ਅਤੇ ਇਹ ਤੁਹਾਡੇ ਤਣਾਅ ਨੂੰ ਵਧਣ ਨਹੀਂ ਦੇਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement