
ਕਿਸੇ ਵਿਅਕਤੀ ਦਾ ਇਮਿਊਨ ਸਿਸਟਮ ਜੇਕਰ ਚੰਗਾ ਹੋਵੇ ਤਾਂ ਉਹ ਤੰਦਰੁਸਤ ਹੁੰਦਾ ਹੈ। ਜਿਸ ਦਾ ਇਮਿਊਨ ਸਿਸਟਮ ਜਿੰਨਾ ਮਜ਼ਬੂਤ ਹੁੰਦਾ ਹੈ, ਵਿਅਕਤੀ ਓਨਾ ਹੀ ਘੱਟ ਬਿਮਾਰ ਪੈਂਦਾ ਹੈ
ਨਵੀਂ ਦਿੱਲੀ: ਕਿਸੇ ਵੀ ਵਿਅਕਤੀ ਦਾ ਇਮਿਊਨ ਸਿਸਟਮ ਜੇਕਰ ਚੰਗਾ ਹੋਵੇ ਤਾਂ ਉਹ ਤੰਦਰੁਸਤ ਹੁੰਦਾ ਹੈ। ਜਿਸ ਦਾ ਇਮਿਊਨ ਸਿਸਟਮ ਜਿੰਨਾ ਮਜ਼ਬੂਤ ਹੁੰਦਾ ਹੈ, ਵਿਅਕਤੀ ਓਨਾ ਹੀ ਘੱਟ ਬਿਮਾਰ ਪੈਂਦਾ ਹੈ। ਇਮਿਊਨਿਟੀ ਨੂੰ ਵਧਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੀ ਵਰਤੋਂ ਕਰਦੇ ਹਨ। ਅਜਿਹੇ ਦੌਰ ਵਿਚ ਜਦੋਂ ਕੋਰੋਨਾ ਮਹਾਂਮਾਰੀ ਦੁਨੀਆ ਭਰ ਵਿਚ ਕਹਿਰ ਬਰਸਾ ਰਹੀ ਹੈ, ਤਾਂ ਵਿਅਕਤੀ ਦਾ ਮਜ਼ਬੂਤ ਇਮਿਊਨ ਸਿਸਟਮ ਹੀ ਕੰਮ ਆ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਮਿਊਨ ਸਿਸਟਮ ਨੂੰ ਵਧਾਉਣ ਵਾਲੇ ਖਾਣੇ ਦੀ ਵਰਤੋਂ ਕਰੋ।
File Photo
ਅਦਰਕ, ਦਾਲਚੀਨੀ ਅਤੇ ਇਲਾਇਚੀ ਦੀ ਵਰਤੋਂ
ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਅਦਰਕ, ਦਾਲਚੀਨੀ ਅਤੇ ਇਲਾਇਚੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਾਲੀ ਮਿਰਚ, ਮੇਥੀ ਦਾਣਾ, ਹਲਦੀ, ਅਦਰਕ , ਦਾਲਚੀਨੀ , ਇਲਾਇਚੀ ਅਤੇ ਲੌਂਗ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।
File Photo
ਅਦਰਕ ਤੇ ਲਸਣ ਨਾਲ ਵੀ ਵਧਦੀ ਹੈ ਇਮਿਊਨਿਟੀ
ਲਸਣ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਲਸਣ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਲਦੀ ਅਤੇ ਅਦਕਰ ਦੀ ਵਰਤੋਂ ਖਾਣੇ ਵਿਚ ਕਰਨ ਨਾਲ ਵੀ ਸਰੀਰ ਦਾ ਇਮਿਊਨਿਟੀ ਸਿਸਟਮ ਵਧਦਾ ਹੈ।
File Photo
ਫਲਾਂ ਨਾਲ ਵੀ ਵਧਦੀ ਹੈ ਇਮਿਊਨਿਟੀ
ਖੱਟੇ ਫਲਾਂ ਵਿਚ ਵਿਟਾਮਿਨ ਸੀ ਹੁੰਦਾ ਹੈ ਤੇ ਇਹ ਇਮਿਊਨਿਟੀ ਵਧਾਉਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਸੀ ਕਾਰਨ ਬਲੱਡ ਸੈਲਜ਼ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਦੀ ਮਿਲਦੀ ਹੈ। ਫਲਾਂ ਦੇ ਜ਼ਰੀਏ ਇਮਿਊਨਿਟੀ ਵਧਾਉਣ ਲਈ ਡਾਈਟ ਵਿਚ ਸੰਤਰਾ, ਨਿੰਬੂ ਅਤੇ ਕੀਵੀ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
File Photo
ਡ੍ਰਾਈਫਰੂਟ ਦੀ ਕਰੋ ਵਰਤੋਂ
ਸਰੀਰ ਦੀ ਇਮਿਊਨਿਟੀ ਵਧਾਉਣ ਲਈ ਡ੍ਰਾਈ ਫਰੂਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਿਸ ਵਿਚ ਕਾਜੂ, ਕਿਸ਼ਮਿਸ਼, ਪਿਸਤਾ ਬਦਾਮ, ਅਖਰੋਟ, ਛੁਹਾਰਾ ਅਤੇ ਖਜੂਰ ਆਦਿ ਸ਼ਾਮਿਲ ਹਨ।