Household Things : ਕਦੋਂ ਬਦਲਣੀ ਚਾਹੀਦੀ ਹੈ ਕੂਲਰ ਦੀ ਘਾਹ, ਆਉ ਜਾਣਦੇ ਹਾਂ

By : GAGANDEEP

Published : May 15, 2024, 6:39 am IST
Updated : May 15, 2024, 7:24 am IST
SHARE ARTICLE
When should the cooler grass be replaced Household Things News
When should the cooler grass be replaced Household Things News

Household Things : ਕੂਲਰ ਦੇ ਘਾਹ ਨੂੰ ਹਰ ਦੋ ਮੌਸਮਾਂ ਵਿਚ ਬਦਲਣਾ ਬਿਹਤਰ ਹੈ

When should the cooler grass be replaced Household Things News: ਅੱਜਕਲ ਸਵੇਰ ਤੋਂ ਹੀ ਧੁੱਪ ਨਿਕਲ ਆਉਂਦੀ ਹੈ ਅਤੇ ਹਵਾ ਵੀ ਕਾਫ਼ੀ ਗਰਮ ਹੋਣੀ ਸ਼ੁਰੂ ਹੋ ਗਈ ਹੈ। ਕੱੁਝ ਲੋਕਾਂ ਦੇ ਘਰਾਂ ਵਿਚ ਸਿਰਫ਼ ਪੱਖੇ ਤੋਂ ਹੀ ਕੰਮ ਚਲ ਜਾਂਦਾ ਹੈ, ਜਦਕਿ ਕੱੁਝ ਘਰ ਅਜਿਹੇ ਵੀ ਹਨ ਜਿਥੇ ਕੂਲਰ ਚਲਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਮਈ 2024)  

ਕੂਲਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਇਹ ਕਮਰੇ ਨੂੰ ਠੀਕ ਤਰ੍ਹਾਂ ਠੰਢਾ ਨਹੀਂ ਕਰ ਪਾਉਂਦੇ। ਸਰਦੀਆਂ ਦੇ ਮੌਸਮ ਵਿਚ, ਇਸ ਨੂੰ ਇਕ ਕੋਨੇ ਵਿਚ ਰਖਿਆ ਜਾਂਦਾ ਹੈ ਜਾਂ ਕੁੱਝ ਲੋਕ ਹਨ ਜੋ ਇਸ ਨੂੰ ਚੰਗੀ ਤਰ੍ਹਾਂ ਪੈਕ ਕਰਦੇ ਹਨ ਤਾਂ ਜੋ ਗਰਮੀਆਂ ਤਕ ਇਸ ਦੀ ਹਾਲਤ ਵਿਗੜ ਨਾ ਜਾਵੇ। ਹਰ ਕੋਈ ਕੂਲਰ ਤੋਂ ਠੰਢੀ ਹਵਾ ਲੈਣਾ ਚਾਹੁੰਦਾ ਹੈ ਅਤੇ ਇਸ ਲਈ ਗਰਮੀਆਂ ਵਿਚ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਠੰਢੀ ਹਵਾ ਲਈ ਸੱਭ ਤੋਂ ਮਹੱਤਵਪੂਰਨ ਚੀਜ਼ ਇਸ ਦੀ ਘਾਹ ਹੈ। ਜੇ ਘਾਹ ਚੰਗਾ ਨਾ ਹੋਵੇ ਤਾਂ ਠੰਢੀ ਹਵਾ ਨਹੀਂ ਮਿਲਦੀ। ਇਸ ਲਈ, ਜਦੋਂ ਤੁਸੀਂ ਸੀਜ਼ਨ ਵਿਚ ਪਹਿਲੀ ਵਾਰ ਕੂਲਰ ਲਗਾਉਣ ਬਾਰੇ ਸੋਚਦੇ ਹੋ, ਤਾਂ ਸੱਭ ਤੋਂ ਪਹਿਲਾਂ ਉਸ ਦੇ ਘਾਹ ਦੀ ਸਥਿਤੀ ਦੀ ਜਾਂਚ ਕਰੋ। ਜੇਕਰ ਘਾਹ ’ਤੇ ਧੂੜ ਪੂਰੀ ਤਰ੍ਹਾਂ ਇਕੱਠੀ ਹੋ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਹਵਾ ਇਸ ਰਾਹੀਂ ਸਹੀ ਢੰਗ ਨਾਲ ਨਹੀਂ ਸਰਕੂਲੇਟ ਹੋਵੇਗੀ ਅਤੇ ਜੇਕਰ ਹਵਾ ਘਾਹ ਵਿਚੋਂ ਸਹੀ ਢੰਗ ਨਾਲ ਨਹੀਂ ਲੰਘੇਗੀ ਤਾਂ ਕਮਰਾ ਠੰਢਾ ਨਹੀਂ ਹੋਵੇਗਾ। ਕੁੱਝ ਲੋਕ 3-4 ਸਾਲ ਤਕ ਕੂਲਰ ਦਾ ਘਾਹ ਚਲਾਉਂਦੇ ਰਹਿੰਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ: Haryana News: ਆਟੋ ਨੂੰ ਪਿੱਛੇ ਕਰਦੇ ਚਾਲਕ ਨੇ 8 ਸਾਲ ਬੱਚੀ ਨੂੰ ਮਾਰੀ ਟੱਕਰ, ਮੌਤ 

ਕੂਲਰ ਦੇ ਘਾਹ ਨੂੰ ਹਰ ਦੋ ਮੌਸਮਾਂ ਵਿਚ ਬਦਲਣਾ ਬਿਹਤਰ ਹੈ। ਜੇਕਰ ਤੁਸੀਂ ਦੇਖਦੇ ਹੋ ਕਿ ਕੂਲਰ ਵਿਚਲਾ ਘਾਹ ਕਾਲਾ ਹੋ ਗਿਆ ਹੈ ਅਤੇ ਪੂਰੀ ਤਰ੍ਹਾਂ ਧੂੜ ਨਾਲ ਭਰਿਆ ਹੋਇਆ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਘਾਹ ਨੂੰ ਬਦਲਿਆ ਜਾਣਾ ਚਾਹੀਦਾ ਹੈ। ਸ਼ਹਿਰਾਂ ਵਿਚ ਘਾਹ ਆਸਾਨੀ ਨਾਲ ਮਿਲ ਜਾਂਦੀ ਹੈ। ਉਥੇ ਲੋਕੀ ਬਾਹਰ ਹੀ ਘਾਹ ਲੈ ਕੇ ਬੈਠੇ ਹੁੰਦੇ ਹਨ ਅਤੇ ਕੂਲਰ ਦੀ ਘਾਹ ਬਦਲ ਦਿੰਦੇ ਹਨ।

(For more Punjabi news apart from When should the cooler grass be replaced Household Things News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਸ਼ੱਕੀ ਤਸਕਰਾਂ ਦੀ ਰਸੋਈ ਚ ਵੜ ਗਈ ਪੰਜਾਬ ਪੁਲਿਸ, 13 SHO ਸਣੇ 4 DSP ਨੇ ਮਾਰੀ ਥਾਂ ਥਾਂ ਰੇਡ |

13 Jun 2024 5:06 PM

Innova ਨੂੰ Ambulance ਬਣਾ ਕੇ ਘੁੰਮ ਰਹੇ Manali, ਪੁਲਿਸ ਦੇ ਚੜ੍ਹ ਗਏ ਅੜ੍ਹਿੱਕੇ, ਕੱਟਿਆ ਮੋਟਾ Challan

13 Jun 2024 4:10 PM

ਵੋਟਾਂ ਦੇ ਮਾਮਲੇ 'ਚ SAD ਕਿਉਂ ਰਹਿ ਗਿਆ ਸਾਰਿਆਂ ਤੋਂ ਪਿੱਛੇ? 13-0 ਦਾ ਦਾਅਵਾ ਕਰਦੀ AAP ਕਿਉਂ 3 ਸੀਟਾਂ 'ਤੇ ਸਿਮਟੀ?

13 Jun 2024 3:54 PM

ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਯੂਪੀ ਦੇ ਇਸ ਹਿੰਦੂ ਵੀਰ ਨੇ ਅਪਣਾਇਆ ਸਿੱਖ ਧਰਮ ਸੁਣੋ ਰਾਜ ਕੁਮਾਰ ਤੋਂ

13 Jun 2024 1:42 PM

Motorcycles 'ਤੇ ਕੇਸਰੀ ਝੰਡੇ ਲਗਾ 17ਵੀਂ ਵਾਰ Hemkund Sahib ਦੀ ਯਾਤਰਾ ਕਰਕੇ ਮੁੜੇ ਨੌਜਵਾਨ ਸੁਣੋ ਯਾਤਰਾ ਦੌਰਾਨ...

13 Jun 2024 1:27 PM
Advertisement