Shardai Drink Recipe : ਬਾਜ਼ਾਰ ਨਾਲੋਂ ਵਧੀਆ 'ਸ਼ਰਦਾਈ' ਘਰ ਵਿਚ ਹੀ ਕਰੋ ਤਿਆਰ, ਜਾਣੋ ਵਿਧੀ
Published : Jun 15, 2024, 1:22 pm IST
Updated : Jun 15, 2024, 1:22 pm IST
SHARE ARTICLE
File Photo
File Photo

ਇਹ ਸੁਆਦੀ ਅਤੇ ਹੈਲਥੀ ਡ੍ਰਿੰਕ ਤੁਹਾਨੂੰ ਦਿਨ ਭਰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖਣ ਵਿਚ ਮਦਦਗਾਰ ਹੁੰਦੀ ਹੈ

Shardai Drink Recipe : ਚੰਡੀਗੜ੍ਹ - ਸ਼ਰਦਾਈ ਭਾਰਤ ਦੀ ਇੱਕ ਰਵਾਇਤੀ ਪੀਣ ਵਾਲੀ ਖ਼ੁਰਾਕ ਹੈ। ਜੋ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਸੁਆਦੀ ਅਤੇ ਹੈਲਥੀ ਡ੍ਰਿੰਕ ਤੁਹਾਨੂੰ ਦਿਨ ਭਰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖਣ ਵਿਚ ਮਦਦਗਾਰ ਹੁੰਦੀ ਹੈ। ਗਰਮੀ ਵਿਚ ਠੰਡੀ ਸ਼ਰਦਾਈ ਬਣਾ ਕੇ ਪੀਣ ਨਾਲ ਗਰਮੀ ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।

ਇਸ ਡਰਿੰਕ ਵਿਚ ਸੁੱਕੇ ਮੇਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇਸ ਨੂੰ ਜ਼ਿਆਦਾ ਸੁਆਦੀ ਅਤੇ ਸਿਹਤਮੰਦ ਬਣਾਉਂਦਾ ਹੈ। ਇਸ ਡਰਿੰਕ ਵਿਚ ਖਸਖਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਖ਼ਸਖ਼ਸ ਦੇ ਬੀਜ ਦੀ ਵਰਤੋਂ ਨਾਲ ਕਾਲੀ ਮਿਰਚ ਦਾ ਪਾਊਡਰ ਮਿਲਾਉਣ ਦੇ ਨਾਲ ਇਸ ਵਿਚ ਵੱਖਰਾ ਹੀ ਸੁਆਦ ਆ ਜਾਂਦਾ ਹੈ ਜੋ ਇਸ ਦੇ ਸੁਆਦ ਨੂੰ ਹੋਰ ਵੀ ਵਧਾਉਂਦਾ ਹੈ। 

ਅੱਜ ਅਸੀਂ ਤੁਹਾਨੂੰ ਸ਼ਰਦਾਈ ਬਣਾਉਣ ਦਾ ਸੌਖਾ ਤਰੀਕਾ ਦੱਸ ਰਹੇ ਹਾਂ, ਜੋ ਕਿ ਗਰਮੀਆਂ ਦੇ ਮੌਸਮ ਵਿਚ ਸਿਹਤ ਲਈ ਲਾਭਕਾਰੀ ਹੁੰਦਾ ਹੈ।ਤੁਸੀਂ ਆਪਣੇ ਆਪ ਹੀ ਇਸ ਸੁਆਦੀ ਵਿਅੰਜਨ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ। 

ਬਣਾਉਣ ਲਈ ਮੁੱਖ ਸਮੱਗਰੀ
ਸੌਂਫ ਦੇ ਬੀਜ ਦਾ ਪਾਊਡਰ, ਬਦਾਮ, ਤਰਬੂਜ ਅਤੇ ਖਰਬੂਜੇ ਦੇ ਬੀਜ, ਹਰੀ ਇਲਾਇਚੀ, ਖਸਖਸ, ਸੁੱਕੇ ਗੁਲਾਬ ਦੀਆਂ ਪੱਤੀਆਂ, ਖੰਡ, ਕਾਲੀਆਂ ਮਿਰਚਾਂ ਦੇ ਦਾਣਿਆਂ ਦਾ ਪਾਊਡਰ, ਪਿਸਤੇ, ਕਾਜੂ, ਠੰਡਾ ਦੁੱਧ, ਲੋੜ ਅਨੁਸਾਰ ਕੇਸਰ, ਅੱਧਾ ਕੱਪ ਪਾਣੀ ਸਮੱਗਰੀ ਭਿਓਣ ਲਈ

ਬਣਾਉਣ ਦੀ ਵਿਧੀ
ਇੱਕ ਵੱਡਾ ਕਟੋਰਾ ਲਓ, ਇਸ ਤੋਂ ਬਾਅਦ ਬਦਾਮ, ਕਾਜੂ, ਪਿਸਤਾ, ਖਸਖਸ, ਗੁਲਾਬ ਦੀਆਂ ਪੱਤੀਆਂ, ਮਗਜ ਦੇ ਬੀਜ, ਕਾਲੀ ਮਿਰਚ, ਸੌਂਫ, ਇਲਾਇਚੀ, ਇਹ ਸਾਰੀ ਸੁੱਕੀ ਸਮੱਗਰੀ ਨੂੰ ਮਿਲਾਓ ਅਤੇ ਪਾਣੀ ਵਿਚ ਭਿਓ ਦਿਓ। ਹੁਣ ਇਸ ਵਿਚ ਥੋੜ੍ਹਾ ਜਿਹਾ ਕੇਸਰ ਮਿਲਾਓ ਅਤੇ ਇਸ ਸਾਰੀ ਸਮੱਗਰੀ ਨੂੰ 3 ਤੋਂ 4 ਘੰਟਿਆਂ ਲਈ ਭਿੱਜਿਆ ਰਹਿਣ ਦਿਓ। 

ਜਦੋਂ ਸਾਰੀ ਸਮੱਗਰੀ ਚੰਗੀ ਤਰ੍ਹਾਂ ਭਿੱਜ ਜਾਵੇ ਤਾਂ ਇਸ ਤੋਂ ਬਾਅਦ ਸਾਰੀ ਸਮੱਗਰੀ ਨੂੰ ਮਿਕਸਰ ਵਿਚ ਪਾ ਕੇ ਪੀਸ ਲਓ ਅਤੇ ਪੇਸਟ ਬਣਾ ਲਓ। ਹੁਣ ਇਕ ਹੋਰ ਵੱਡੇ ਕਟੋਰੇ ਵਿਚ ਇਕ ਮਲਮਲ ਦਾ ਕੱਪੜਾ ਜਾਂ ਸੂਤੀ ਕੱਪੜਾ ਰੱਖੋ ਅਤੇ ਇਸ ਵਿਚ ਇਹ ਸਮੱਗਰੀ ਪਾਓ। ਕੱਪੜੇ ਦੀ ਸਹਾਇਤਾ ਨਾਲ ਇਕ ਕਟੋਰੇ ਵਿਚ ਸਮੱਗਰੀ(ਪੇਸਟ) ਛਾਣ ਲਓ।

ਹੁਣ ਕਟੋਰੇ ਵਿਚ ਸੁਆਦ ਅਨੁਸਾਰ ਖੰਡ ਅਤੇ ਲੋੜ ਅਨੁਸਾਰ ਠੰਡਾ ਦੁੱਧ ਪਾਓ ਅਤੇ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾਓ। ਸਾਰੀ ਸਮੱਗਰੀਆਂ ਨੂੰ 2 ਤੋਂ 3 ਮਿੰਟ ਲਈ ਹਿਲਾਓ ਅਤੇ ਚੰਗੀ ਤਰ੍ਹਾਂ ਰਲਾਓ। ਇਸ ਤਰ੍ਹਾਂ, ਤੁਹਾਡੀ ਸ਼ਰਦਾਈ ਤਿਆਰ ਹੈ ਤੇ ਤੁਸੀਂ ਇਸ ਨੂੰ ਸਵੇਰੇ ਉੱਠ ਕੇ ਵੀ ਪੀ ਸਕਦੇ ਹੋ ਜਿਸ ਨਾਲ ਤੁਹਾਨੂੰ ਦਿਨ ਭਰ ਤਾਜ਼ਗੀ ਮਹਿਸੂਸ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement