
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪ੍ਰੇਸ਼ਾਨ ਹੋ ਤਾਂ ਚੀਕੂ ਇਸ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ।
ਮੁਹਾਲੀ: ਚੀਕੂ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਰਸਦਾਰ ਚੀਕੂ ਨਾ ਸਿਰਫ਼ ਸਵਾਦ ਵਿਚ ਬਹੁਤ ਵਧੀਆ ਹੈ, ਇਸ ਨਾਲ ਹੀ ਇਸ ਦੇ ਕਈ ਸਿਹਤ ਲਾਭ ਵੀ ਹਨ। ਚੀਕੂ ਨੂੰ ਗਰਭ ਅਵਸਥਾ ਵਿਚ ਫ਼ਾਇਦੇਮੰਦ ਕਿਹਾ ਜਾਂਦਾ ਹੈ, ਨਾਲ ਹੀ ਇਹ ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ। ਆਉ ਜਾਣਦੇ ਹਾਂ ਠੰਢੇ ਮੌਸਮ ਵਿਚ ਚੀਕੂ ਨੂੰ ਕਿਉਂ ਖਾਣਾ ਚਾਹੀਦਾ ਹੈ?
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪ੍ਰੇਸ਼ਾਨ ਹੋ ਤਾਂ ਚੀਕੂ ਇਸ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ। ਇਸ ਨਾਲ ਪੁਰਾਣੀ ਖੰਘ ਵੀ ਠੀਕ ਹੋ ਸਕਦੀ ਹੈ। ਚੀਕੂ ਵਿਚ ਐਂਟੀਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਸਰੀਰ ਨੂੰ ਬੀਮਾਰ ਹੋਣ ਤੋਂ ਬਚਾਉਂਦੇ ਹਨ। ਚੀਕੂ ਦਾ ਸੇਵਨ ਤੁਹਾਡੇ ਦਿਮਾਗ਼ ਨੂੰ ਸ਼ਾਂਤ ਰੱਖਣ ਦਾ ਕੰਮ ਕਰਦਾ ਹੈ ਜਿਸ ਨਾਲ ਤਣਾਅ ਘੱਟ ਹੁੰਦਾ ਹੈ।
ਨਿਯਮਤ ਤੌਰ ’ਤੇ ਚੀਕੂ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਬਣ ਜਾਂਦੀਆਂ ਹਨ। ਛੋਲੇ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ, ਜੋ ਹੱਡੀਆਂ ਲਈ ਬਹੁਤ ਜ਼ਰੂਰੀ ਹਨ। ਜੇਕਰ ਤੁਹਾਨੂੰ ਅਕਸਰ ਕਬਜ਼ ਰਹਿੰਦੀ ਹੈ ਤਾਂ ਚੀਕੂ ਜ਼ਰੂਰ ਖਾਉ। ਇਸ ਵਿਚ ਮੌਜੂਦ ਫ਼ਾਈਬਰ ਨਾ ਸਿਰਫ਼ ਕਬਜ਼ ਨੂੰ ਦੂਰ ਕਰਦਾ ਹੈ, ਸਗੋਂ ਹੋਰ ਇਨਫ਼ੈਕਸ਼ਨਾਂ ਨਾਲ ਲੜਨ ਦੀ ਤਾਕਤ ਵੀ ਦਿੰਦਾ ਹੈ।
ਚੀਕੂ ਵਿਚ ਗਲੂਕੋਜ਼ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਤੁਰਤ ਊਰਜਾ ਦੇਣ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ, ਤਾਂ ਤੁਹਾਨੂੰ ਲੋੜੀਂਦੀ ਊਰਜਾ ਲਈ ਚੀਕੂ ਜ਼ਰੂਰ ਖਾਣਾ ਚਾਹੀਦਾ ਹੈ। ਚੀਕੂ ਕੈਂਸਰ ਵਿਰੋਧੀ ਵੀ ਹੈ, ਜੋ ਵਿਟਾਮਿਨ-ਏ ਅਤੇ ਬੀ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਐਂਟੀਆਕਸੀਡੈਂਟ, ਫ਼ਾਈਬਰ ਅਤੇ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਕੈਂਸਰ ਸੈੱਲਾਂ ਨੂੰ ਬਣਨ ਤੋਂ ਰੋਕਦੇ ਹਨ। ਚੀਕੂ ਵਿਚ ਵਿਟਾਮਿਨ-ਏ ਵੀ ਵਧੀਆ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।