
ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁੰਦਾ ਹੈ ਪਰ ਜੇਕਰ ਕਿਸੇ ਨੂੰ ਅਜਿਹਾ ਕਰਨ ਦੀ ਮੋਟੀ ਰਕਮ ਮਿਲੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੁਭਾਵਿਕ ਹੈ।
ਦੱਸ ਦਈਏ ਕਿ ਇੰਗਲੈਂਡ ਦੀ ਲਿਸਿਸਟਰ ਸਿਟੀ ‘ਚ ਰਹਿਣ ਵਾਲੇ ਬੱਲੀ ਸਿੰਘ ਨੂੰ ਇਸ ਕੰਮ ਲਈ ਮੋਟੀ ਰਕਮ ਮਿਲਦੀ ਹੈ। ਲਗਜ਼ਰੀ ਲਾਈਫ ਜਿਉਣ ਵਾਲੇ ਬੱਲੀ ਸਿੰਘ ਅਕਸਰ ਇੰਸਟਾਗ੍ਰਾਮ ਦੇ ਜ਼ਰੀਏ ਆਪਣੀਆਂ ਤਸਵੀਰਾਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ।
ਜਿਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਕਿੰਨ੍ਹੀ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ। ਬੱਲੀ ਸਿੰਘ ਨੂੰੰ ਬਚਪਨ ਤੋਂ ਹੀ ਕਾਮਯਾਬ ਇਨਸਾਨ ਬਣਨ ਦਾ ਸ਼ੌਂਕ ਸੀ ਅਤੇ ਜਦੋਂ ਉਹ 16 ਸਾਲ ਦਾ ਸੀ ਤਾਂ ਉਸਨੇ ਖੁਦ ਦਾ ਕਲੱਬ ਨਾਈਟ ਬਣਾਇਆ ਅਤੇ ਸੈਲੀਬ੍ਰਿਟੀ ਲਈ ਇਵੈਂਟ ਆਰਗਨਾਈਜ਼ ਕਰਨ ਲੱਗੇ ਸਨ।
ਅੱਜ ਉਹੀ ਬੱੱਲੀ ਸਿੰਘ ਮਲਟੀ ਮਿਲੀਅਨ ਪਾਊਂਡ ਦੀ ਵੀਆਈਪੀ ਇਵੈਂਟ ਕੰਪਨੀ ਦ ਰਿਚ ਲਿਸਟ ਗਰੁੱਪ ਚਲਾ ਰਹੇ ਹਨ, ਜਿਸਦੇ ਤਹਿਤ ਉਹ ਰੋਜ਼ਾਨਾ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੇ ਨਾਲ ਘੁੰਮਦੇ ਰਹਿੰਦੇ ਹਨ ਅਤੇ ਇਸਦੇ ਬਦਲੇ ਉਹਨਾਂ ਨੂੰ ਮੋਟੀ ਫੀਸ ਵੀ ਅਦਾ ਕੀਤੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਉਹ ਕੋਈ ਪਾਰਟੀ ਆਰਗਨਾਈਜ਼ ਕਰਨ ਲਈ ਕਰੋੜਾਂ ਰੁਪਏ ਲੈਂਦੇ ਹਨ। ਬੱਲੀ ਸਿੰਘ ਦੇ ਮੁਤਾਬਕ ਉਹਨਾਂ ਨੇ ਇੱਕ ਹੀ ਹਫਤੇ ਅੰਦਰ ਦੋ ਫਰਾਰੀ ਗੱਡੀਆਂ ਵੀ ਖਰੀਦ ਲਈਆਂ ਸਨ ਤੇ ਜਦੋਂ ਉਹ ਕਾਰ ਖਰੀਦ ਰਹੇ ਸਨ ਤਾਂ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦੇ ਅਕਾਊਂਟ ‘ਚ ਕਿੰਨ੍ਹੇ ਪੈਸੇ ਹਨ।
ਬੱਲੀ ਸਿੰਘ ਨੂੰ ਘੜੀਆਂ ਦਾ ਬੇਹੱਦ ਸ਼ੌਂਕ ਹੈ ਅਤੇ ਅਲੱਗ ਅਲੱਗ ਡਿਜ਼ਾਈਨ ਦੀ ਘੜੀਆਂ ਪਾਉਣਾ ਉਹਨਾਂ ਨੂੰ ਬਹੁਤ ਪਸੰਦ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਆਪਣੀਆਂ ਘੜੀਆਂ ਨੂੰ ਸਾਫ ਕਰਨ ਲਈ ਸ਼ੈਂਪੇਨ ਦਾ ਇਸਤੇਮਾਲ ਕਰਦਾ ਹੈ। ਘੜੀਆਂ ਨੂੰ ਧੋਣ ਲਈ ਉਹ 17 ਲੱਖ ਰੁਪਏ ਤੱਕ ਦੀ ਸ਼ੈਂਪੇਨ ਮੰਗਵਾਉਂਦੇ ਹਨ।
ਬੱਲੀ ਸਿੰਘ ਦੇ ਨਾਲ ਉਹਨਾਂ ਦੀ ਗਰਲਫ੍ਰੈਂਡ ਅਤੇ ਮਾਡਲ ਏਨਾ ਸੈਂਟਾਸ ਮਾਟਸ ਰਹਿੰਦੀ ਹੈ ਜੋ ਇਵੈਂਟ ਆਰਗਨਾਈਜ਼ ਕਰਨ ‘ਚ ਉਹਨਾਂ ਦੀ ਮਦਦ ਕਰਦੀ ਹੈ।
ਬੱਲੀ ਸਿੰਘ ਘੜੀਆਂ ਦੇ ਬੇਹੱਦ ਸ਼ੌਕੀਨ ਹਨ ਅਤੇ ਵੱਖ - ਵੱਖ ਡਿਜਾਇਨ ਦੀਆਂ ਘੜੀਆਂ ਪਹਿਨਣਾ ਪਸੰਦ ਕਰਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਆਪਣੀ ਘੜੀਆਂ ਨੂੰ ਸਾਫ਼ ਕਰਨ ਲਈ ਸ਼ੈਂਪੇਨ ਦਾ ਇਸਤੇਮਾਲ ਕਰਦੇ ਹਨ।
ਘੜੀਆਂ ਨੂੰ ਧੋਣ ਲਈ ਇਹ 17 ਲੱਖ ਰੁਪਏ ਦੀ ਸ਼ੈਂਪੇਨ ਮੰਗਵਾਉਂਦੇ ਹਨ।