
ਕੇਲੇ ਵਿਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਚਿਹਰੇ ’ਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।
ਮੁਹਾਲੀ: ਕੇਲੇ ਵਿਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ। ਕੇਲੇ ਨਾਲ ਸਰੀਰ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਪਰ ਲੋਕ ਇਸ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਇਹ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੇਲੇ ਦੇ ਛਿਲਕੇ ਦੇ ਬਣੇ ਪੇਸਟ ਨੂੰ ਚਿਹਰੇ ’ਤੇ ਲਗਾਉਣ ਨਾਲ ਮੁਹਾਸੇ, ਝੁਰੜੀਆਂ, ਕਾਲੇ ਘੇਰੇ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਆਉ ਜਾਣਦੇ ਹਾਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਨਾਲ ਤੁਸੀਂ ਚਮੜੀ ਦੀਆਂ ਸਮੱਸਿਆਵਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ:
ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ ( 17 ਫਰਵਰੀ 2023)
ਅੱਖਾਂ ਦੇ ਹੇਠਾਂ ਕਾਲੇ ਘੇਰੇ ਹਟਾਉਣ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਇਕ ਕੇਲੇ ਦਾ ਛਿਲਕਾ ਲਵੋ ਅਤੇ ਇਸ ਨੂੰ ਬਲਾਈਂਡਰ ਵਿਚ ਪੀਸ ਕੇ ਇਕ ਮੁਲਾਇਮ ਪੇਸਟ ਬਣਾ ਲਉ ਅਤੇ ਇਕ ਕੌਲੀ ਵਿਚ ਬਾਹਰ ਕੱਢ ਲਉ। ਹੁਣ ਇਸ ਵਿਚ ਦੋ ਚਮਚ ਐਲੋਵੇਰਾ ਮਿਲਾਉ। ਅੱਖਾਂ ਦੇ ਹੇਠਾਂ ਤਿਆਰ ਪੇਸਟ ਲਗਾਉ। 5 ਤੋਂ 10 ਮਿੰਟ ਲਈ ਜਾਂ ਜਦੋਂ ਤਕ ਇਹ ਸੁਕ ਨਾ ਜਾਵੇ ਉਦੋਂ ਤਕ ਲੱਗਾ ਰਹਿਣ ਦਿਉ ਅਤੇ ਸੁਕਣ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਉ।
ਇਹ ਵੀ ਪੜ੍ਹੋ : ਬੀਬੀਸੀ ਉਤੇ ਇਨਕਮ ਟੈਕਸ ਰੇਡ ਅਤੇ ਵਿਦੇਸ਼ੀ ਮੀਡੀਆ ਵਿਚ ਇਸ ਦਾ ਪ੍ਰਤੀਕਰਮ ਵੇਖ ਕੇ...
ਕੇਲੇ ਵਿਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਚਿਹਰੇ ’ਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਲਈ, 2 ਕੇਲੇ ਦੇ ਛਿਲਕਿਆਂ ਨੂੰ ਇਕ ਬਲਾਈਂਡਰ ਵਿਚ ਪੀਸੋ। ਹੁਣ ਇਸ ਨੂੰ ਇਕ ਕਟੋਰੇ ਵਿਚ ਬਾਹਰ ਕੱਢ ਲਉ ਅਤੇ ਇਸ ਵਿਚ 2 ਚਮਚ ਬਦਾਮ ਦਾ ਤੇਲ ਮਿਲਾਉ। ਤਿਆਰ ਮਿਸ਼ਰਣ ਨੂੰ ਚਿਹਰੇ ’ਤੇ 15-20 ਮਿੰਟ ਲਈ ਲਗਾਉ। ਇਕ ਨਿਸ਼ਚਤ ਸਮੇਂ ਬਾਅਦ ਸਾਫ਼ ਪਾਣੀ ਨਾਲ ਚਿਹਰੇ ਨੂੰ ਧੋ ਲਉ।
ਪੀਲੇ ਦੰਦਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਕੇਲੇ ਦੇ ਛਿਲਕੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਇਕ ਹਫ਼ਤੇ ਤਕ ਹਰ ਰੋਜ਼ ਸਵੇਰੇ ਇਸ ਨੂੰ ਥੋੜ੍ਹੀ ਦੇਰ ਲਈ ਦੰਦਾਂ ’ਤੇ ਰਗੜੋ। ਇਸ ਤੋਂ ਬਾਅਦ ਅਪਣੇ ਮੂੰਹ ਨੂੰ ਸਾਫ਼ ਪਾਣੀ ਨਾਲ ਧੋ ਲਉ। ਇਸ ਤਰ੍ਹਾਂ ਕਰਨ ਨਾਲ ਦੰਦਾਂ ਵਿਚਲੇ ਪੀਲੇਪਣ ਦੀ ਸਮੱਸਿਆਂ ਜਲਦੀ ਦੂਰ ਹੋ ਜਾਵੇਗੀ। ਕੇਲੇ ਦੇ ਛਿਲਕੇ ਚਿਹਰੇ ’ਤੇ ਛਾਈਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।