ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ
Published : Mar 17, 2021, 9:42 am IST
Updated : Mar 17, 2021, 9:42 am IST
SHARE ARTICLE
Water
Water

ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਪੌਸ਼ਟਿਕ ਖ਼ੁਰਾਕ ਕੋਈ ਨਹੀਂ ਖਾਧੀ।

ਚੰਡੀਗੜ੍ਹ: ਠੰਢਾ ਪਾਣੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਸਾਡੇ ਸਰੀਰ ਵਿਚ ਇਕ ਨਾੜੀ ਹੁੰਦੀ ਹੈ ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਇਸ ਨੂੰ ਸਰੀਰ ਦੀ ਸਭ ਤੋਂ ਲੰਮੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ, ਜੋ ਗਰਦਨ ਤੋਂ ਹੁੰਦੇ ਹੋਏ ਦਿਲ, ਫੇਫੜਿਆਂ ਤੇ ਪਾਚਨ ਪ੍ਰਣਾਲੀ ਨੂੰ ਨਿਯੰਤਰਤ ਕਰਦੀ ਹੈ। ਜਦੋਂ ਵੀ ਤੁਸੀਂ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦੀ ਹੈ, ਜਦ ਤਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ।

photophotoਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਠੰਢਾ ਪਾਣੀ ਪੀਣ ਨਾਲ ਭਾਵੇਂ ਤੁਹਾਡੇ ਮਨ ਨੂੰ ਆਰਾਮ ਮਿਲਦਾ ਹੋਵੇ, ਪਰ ਤੁਹਾਡੇ ਦਿਲ ਲਈ ਇਹ ਬਿਲਕੁਲ ਚੰਗਾ ਨਹੀਂ। ਜੇ ਤੁਸੀਂ ਠੰਢਾ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਕਾਰਨ ਹੈ। ਠੰਢਾ ਪਾਣੀ ਪਾਚਣ ਪ੍ਰਕਿਰਿਆ ਵਿਚ ਰੁਕਾਵਟ ਪਾਉਂਦਾ ਹੈ। ਠੰਢਾ ਪਾਣੀ ਪੀਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਪਾਚਨ ਹੌਲੀ ਹੋ ਜਾਂਦਾ ਹੈ।

photophotoਠੰਢਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ਵਿਚ ਖਰਾਸ਼ ਆ ਸਕਦੀ ਹੈ। ਜੋ ਲੋਕ ਠੰਢਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਠੰਢ ਕਾਰਨ ਚੀਜ਼ਾਂ ਜੰਮ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਸਰੀਰ ਵਿਚ ਵਧੇਰੇ ਠੰਢਾ ਪਾਣੀ ਚੀਜ਼ਾਂ ਨੂੰ ਸਖ਼ਤ ਬਣਾਉਂਦਾ ਹੈ। ਇਸ ਨਾਲ ਕਬਜ਼ ਤੇ ਹੇਮੋਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

photophoto ਠੰਢਾ ਪਾਣੀ ਤੁਹਾਡੇ ਭੋਜਨ ਵਿਚਲੇ ਪੋਸ਼ਕ ਤੱਤਾਂ ਨੂੰ ਮਾਰ ਦਿੰਦਾ ਹੈ। ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਪੌਸ਼ਟਿਕ ਖ਼ੁਰਾਕ ਕੋਈ ਨਹੀਂ ਖਾਧੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement