Lifestyle: ਗਰਮੀਆਂ ਵਿਚ ਇਸ ਤਰ੍ਹਾਂ ਕਰੋ ਕਪੜਿਆਂ ਦੀ ਚੋਣ
Published : Sep 17, 2024, 8:06 am IST
Updated : Sep 17, 2024, 8:06 am IST
SHARE ARTICLE
This is how to choose clothes in summer
This is how to choose clothes in summer

Lifestyle: ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ।

 

Lifestyle: ਗਰਮੀਆਂ ਵਿਚ ਕਪੜਿਆਂ ਦੀ ਚੋਣ ਕਰਦੇ ਸਮੇਂ ਡਿਜ਼ਾਈਨ, ਕਪੜਿਆਂ ਦੇ ਰੰਗਾਂ ’ਤੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ਚਾਹੇ ਤੁਸੀਂ ਸਾੜ੍ਹੀ ਬੰਨ੍ਹ ਰਹੇ ਹੋ, ਸਲਵਾਰ-ਕੁੜਤਾ, ਘੱਗਰਾ ਅਰਾਮਦੇਹ ਹੋਣਾ ਹੀ ਉਸ ਦੀ ਪਹਿਲੀ ਸ਼ਰਤ ਹੈ। ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ। ਇਹ ਪਸੀਨੇ ਨੂੰ ਕਾਫ਼ੀ ਚੰਗੀ ਤਰ੍ਹਾਂ ਸੁਕਾਉਂਦਾ ਹੈ।

ਸੂਤੀ ਸਾੜ੍ਹੀਆਂ, ਸਲਵਾਰ ਕੁੜਤਾ, ਸ਼ਰਟ ਆਦਿ ਇਸ ਮੌਸਮ ਲਈ ਜ਼ਰੂਰੀ ਹੁੰਦੇ ਹਨ। ਗਰਮੀਆਂ ਦੌਰਾਨ ਜ਼ਿਆਦਾਤਰ ਔਰਤਾਂ ਹਲਕੇ ਕਪੜੇ ਪਾਉਣਾ ਹੀ ਪਸੰਦ ਕਰਦੀਆਂ ਹਨ ਅਤੇ ਹਲਕਾ ਮੇਕਅੱਪ ਕਰਦੀਆਂ ਹਨ। ਗਰਮੀਆਂ ਵਿਚ ਜ਼ਿਆਦਾ ਮੇਕਅਪ ਚਮੜੀ ਦੀ ਸਮੱਸਿਆ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਜ਼ਿਆਦਾ ਮੇਕਅਪ ਤੋਂ ਬਚਣਾ ਚਾਹੀਦਾ ਹੈ।

ਗਰਮੀਆਂ ਵਿਚ ਸਿਨਥੈਟਿਕ ਕਪੜੇ ਜ਼ਿਆਦਾ ਪਾਉਣ ਨਾਲ ਪਸੀਨਾ ਆਉਂਦਾ ਹੈ ਅਤੇ ਗਰਮੀ ਜ਼ਿਆਦਾ ਲਗਦੀ ਹੈ। ਜਿਥੋਂ ਤਕ ਹੋ ਸਕੇ ਸੂਤੀ ਕਪੜੇ ਹੀ ਪਾਉਣੇ ਚਾਹੀਦੇ ਹਨ। ਗਰਮੀਆਂ ਲਈ ਪੌਸ਼ਾਕ ਦੀ ਚੋਣ ਕਰਦੇ ਸਮੇਂ ਕੁੱਝ ਜ਼ਰੂਰੀ ਗੱਲਾਂ ਵਲ ਧਿਆਨ ਦੇਣਾ ਜ਼ਰੂਰੀ ਹੈ। ਕਪੜੇ ਢਿੱਲੇ, ਹਲਕੇ ਅਤੇ ਨਰਮ ਹੋਣੇ ਚਾਹੀਦੇ ਹਨ ਜੋ ਪਾਉਣ ਵਿਚ ਅਰਾਮਦਾਇਕ ਹੋਣ। ਜਿਥੋਂ ਤਕ ਹੋ ਸਕੇ, ਕਪੜੇ ਹਲਕੇ ਰੰਗ ਦੇ ਹੀ ਪਾਉ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement