
ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਮੁਲ ’ਤੇ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ
ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਮੁਲ ’ਤੇ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ ਜੋ ਸਬਜ਼ੀ ਦੀ ਮੌਜੂਦਾ ਕੁਆਲਿਟੀ ਅਤੇ ਉਹ ਕਿੰਨੀ ਜਲਦੀ ਖ਼ਰਾਬ ਹੋ ਜਾਵੇਗੀ ਬਾਰੇ ਪਤਾ ਲੱਗ ਸਕੇ। ਤੁਸੀਂ ਸਬਜ਼ੀ ਨੂੰ ਜਦੋਂ ਵੀ ਖ਼ਰੀਦੋ ਉਸ ਨੂੰ ਧਿਆਨ ਨਾਲ ਵੇਖ ਕੇ ਚਾਰੇ ਪਾਸੇ ਤੋਂ ਪਲਟ ਕੇ ਧਿਆਨ ਨਾਲ ਜ਼ਰੂਰ ਵੇਖੋ। ਜੇਕਰ ਉਸ ਵਿਚ ਥੋੜ੍ਹਾ ਜਿਹਾ ਵੀ ਛੇਦ ਜਾਂ ਕੱਟ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਨਾ ਲਵੋ ।
ਅਜਿਹੀਆਂ ਸਬਜ਼ੀਆਂ ਵਿਚ ਕੀੜੇ ਹੋ ਸਕਦੇ ਹਨ। ਉਥੇ ਹੀ ਜੇਕਰ ਜੋ ਸਬਜ਼ੀਆਂ ਕਿਸੇ ਹਿੱਸੇ ਵਲੋਂ ਦਬੇ ਹੋਏ ਹੋਣ ਖ਼ਾਸ ਤੌਰ ’ਤੇ ਟਮਾਟਰ ਤਾਂ ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ । ਟਮਾਟਰ , ਪਿਆਜ਼, ਆਲੂ, ਗਾਜਰ ਹੋਵੇ ਜਾਂ ਕੋਈ ਹੋਰ ਸਬਜ਼ੀ ਉਸ ਨੂੰ ਜ਼ਰੂਰ ਦਬਾਅ ਕੇ ਵੇਖੋ । ਹਲਕੇ ਪਾਸੇ ਤੋਂ ਦਬਾਉਣ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਸਬਜ਼ੀ ਅੰਦਰੋਂ ਖ਼ਰਾਬ ਤਾਂ ਨਹੀਂ ਹੈ ਹਾਲਾਂਕਿ ਪੱਤੇਦਾਰ ਸਬਜ਼ੀਆਂ ’ਤੇ ਇਹ ਤਰੀਕਾ ਕੰਮ ਨਹੀਂ ਕਰਦਾ।
ਧਿਆਨ ਵਿਚ ਰੱਖੋ ਕਿ ਪੱਤੇਦਾਰ ਸਬਜ਼ੀ ਨਾ ਲਵੋ ਜੋ ਪਾਣੀ ਵਿਚ ਬਹੁਤ ਜ਼ਿਆਦਾ ਗਿਲੀ ਹੋਵੇ, ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਪਾਲਕ , ਲਾਲ ਭਾਜੀ ਵਰਗੀਆਂ ਸਬਜ਼ੀਆਂ ਨੂੰ ਲੈਂਦੇ ਸਮੇਂ ਇਕ-ਇਕ ਪੱਤੇ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਇਨ੍ਹਾਂ ਵਿਚ ਕੀੜੇ ਹੋ ਸਕਦੇ ਹਨ । ਪੱਤੇ ਪਿੱਲੇ ਜਾਂ ਵੱਡੇ ਹੋਣ ਤਾਂ ਉਨ੍ਹਾਂ ਨੂੰ ਨਾ ਲਵੋ ਕਿਉਂਕਿ ਉਨ੍ਹਾਂ ਵਿਚ ਸਵਾਦ ਘੱਟ ਹੁੰਦਾ ਹੈ । ਮਾਰਕੀਟ ਵਿਚ ਪੈਕਡ ਮਸ਼ਰੂਮ, ਸਪਰਾਉਟਸ ਵਰਗੀਆਂ ਚੀਜ਼ਾਂ ਮਿਲਦੀਆਂ ਹਨ । ਇਨ੍ਹਾਂ ਨੂੰ ਜਦੋਂ ਲਵੋ ਤਾਂ ਪੈਕੇਟ ਨੂੰ ਨੱਕ ਤੋਂ ਥੋੜ੍ਹੀ ਦੂਰ ਰਖਦੇ ਹੋਏ ਉਨ੍ਹਾਂ ਨੂੰ ਸੂੰਘੋ। ਜੇਕਰ ਉਹ ਪੁਰਾਣੇ ਹੋਣਗੇ ਤਾਂ ਉਨ੍ਹਾਂ ਦੀ ਖ਼ੁਸ਼ਬੂ ਬਦਲ ਚੁੱਕੀ ਹੋਵੇਗੀ। ਅਜਿਹੇ ਪੈਕੇਟਸ ਨੂੰ ਨਾ ਲਵੋ, ਨਹੀਂ ਤਾਂ ਬੀਮਾਰ ਹੋ ਜਾਵੋਗੇ ।