ਮਾਸਕ ਲਗਾਉਣ ਦਾ ਸਹੀ ਤਰੀਕਾ
Published : Jul 18, 2020, 2:58 pm IST
Updated : Jul 18, 2020, 2:58 pm IST
SHARE ARTICLE
Mask
Mask

ਦੇਸ਼ ਵਿਚ ਲਗਭਗ 6 ਮਹੀਨਿਆਂ ਤੋਂ ਲਗਾਤਾਰ ਮਾਸਕ ਪਹਿਨਣ ਦੀ ਸਲਾਹ ਦਿਤੀ ਜਾ ਰਹੀ ਹੈ।

ਦੇਸ਼ ਵਿਚ ਲਗਭਗ 6 ਮਹੀਨਿਆਂ ਤੋਂ ਲਗਾਤਾਰ ਮਾਸਕ ਪਹਿਨਣ ਦੀ ਸਲਾਹ ਦਿਤੀ ਜਾ ਰਹੀ ਹੈ। ਲੋਕ ਇਸ ਨੂੰ ਲਗਾ ਤਾਂ ਰਹੇ ਹਨ ਪਰ ਅਪਣੇ ਅੰਦਾਜ਼ ਵਿਚ। ਨਤੀਜੇ ਵਜੋਂ ਕੋਰੋਨਾ ਦੇ ਕੇਸ ਵੱਧ ਰਹੇ ਹਨ। ਬਹੁਤ ਸਾਰੇ ਸ਼ਹਿਰਾਂ ਵਿਚ ਸਨਿਚਰਵਾਰ ਅਤੇ ਐਤਵਾਰ ਨੂੰ ਲਾਕਡਾਊਨ ਲਗਾਉਣ ਦੀ ਜ਼ਰੂਰਤ ਪੈ ਗਈ ਹੈ ਪਰ ਲੋਕ ਫਿਰ ਵੀ ਲਾਪਰਵਾਹੀ ਵਰਤ ਰਹੇ ਹਨ।

MaskMask

ਮਾਹਰ ਦਸ ਰਹੇ ਹਨ ਕਿ ਬਹੁਤ ਸਾਰੇ ਅਜਿਹੇ ਮਾਮਲੇ ਆ ਰਹੇ ਹਨ ਜਿਨ੍ਹਾਂ ਵਿਚ ਪਾਜ਼ੇਟਿਵ ਮਰੀਜ਼ ਕਹਿੰਦਾ ਹੈ ਮੈਂ ਮਾਸਕ ਤਾਂ ਲਗਾਇਆ ਸੀ ਫਿਰ ਵੀ ਕੋਰੋਨਾ ਦੀ ਲਾਗ ਹੋ ਗਈ। ਇਸ ਦਾ ਕਾਰਨ ਇਹ ਵੀ ਹੈ ਕਿ ਲੋਕ ਮਾਸਕ ਲਗਾਉਣ ਵਿਚ ਗੰਭੀਰਤਾ ਨਹੀਂ ਵਿਖਾ ਰਹੇ ਅਤੇ ਨਾ ਹੀ ਉਹ ਮੂੰਹ ਅਤੇ ਨੱਕ ਨੂੰ ਸਹੀ ਢੰਗ ਨਾਲ ਢਕਣਾ ਜ਼ਰੂਰੀ ਸਮਝਦੇ ਹਨ।

3 attacked with bamboo, sword over argument on wearing maskMask

ਗਮਛਾ, ਰੁਮਾਲ ਅਤੇ ਘਰ ਬਣੇ ਮਾਸਕ ਕਿੰਨੇ ਸੁਰੱਖਿਅਤ ਹਨ? : ਏਮਜ਼ ਭੋਪਾਲ ਦੇ ਪੈਥੋਲੋਜੀ ਵਿਭਾਗ ਦੇ ਮੁਖੀ ਡਾ. ਨੀਲ ਕਮਲ ਕਪੂਰ ਦੇ ਅਨੁਸਾਰ, ਨੱਕ ਅਤੇ ਮੂੰਹ ਢੱਕਣ ਲਈ ਵਰਤੇ ਜਾ ਰਹੇ ਫ਼ੈਬਰਿਕ ਦੀ ਇਕ ਪਰਤ ਨਹੀਂ ਹੋਣੀ ਚਾਹੀਦੀ। ਜੇ ਤੁਸੀ ਇਕ ਗਮਛੇ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਨੂੰ ਅੱਖ ਦੇ ਹੇਠਾਂ ਤੋਂ ਠੋਡੀ 'ਤੇ ਇਸ ਤਰ੍ਹਾਂ ਬੰਨ੍ਹੋ ਕਿ ਤਿੰਨ ਪਰਤਾਂ ਬਣ ਜਾਣ ਤਾਕਿ ਵਾਇਰਸ ਦੇ ਕਣਾਂ ਤੋਂ ਰਖਿਆ ਕੀਤੀ ਜਾ ਸਕਦੀ ਹੈ।

Mask Mask

ਜੇ ਰੁਮਾਲ ਦੀ ਇਕ ਪਰਤ ਹੈ ਤਾਂ ਇਹ ਸਹੀ ਨਹੀਂ ਕਿਉਂਕਿ ਅਕਸਰ ਰੁਮਾਲ ਹੇਠਾਂ ਤੋਂ ਖੁੱਲ੍ਹਾ ਰਹਿ ਜਾਂਦਾ ਹੈ। ਇਸ ਨਾਲ ਲਾਗ ਦਾ ਖ਼ਤਰਾ ਹੁੰਦਾ ਹੈ। ਮਾਸਕ ਲਗਾਉਣ ਵਾਲੇ ਅਕਸਰ ਕੀ ਗ਼ਲਤੀਆਂ ਕਰਦੇ ਹਨ : ਡਾ. ਨੀਲ ਕਮਲ ਕਪੂਰ ਕਹਿੰਦਾ ਹੈ ਕਿ ਅਕਸਰ ਲੋਕ ਮਾਸਕ ਲਗਾਉਂਦੇ ਸਮੇਂ ਇਸ ਦੀ ਡੋਰ ਨੂੰ ਨਹੀਂ ਕਸਦੇ। ਕਈ ਵਾਰੀ ਉਪਰਲੀ ਡੋਰ ਬੰਨ੍ਹਦੇ ਹਨ ਅਤੇ ਹੋਠਾਂ ਵਾਲੀ ਖੁਲ੍ਹੀ ਛੱਡ ਦਿੰਦੇ ਹਨ।

MaskMask

ਕੁੱਝ ਲੋਕ ਵਾਰ ਵਾਰ ਮਾਸਕ ਨੱਕ ਤੋਂ ਉਤਾਰ ਦਿੰਦੇ ਹਨ। ਇਸ ਤਰ੍ਹਾਂ ਮਾਸਕ ਲਗਾਉਣ ਨਾਲ ਇਨਫ਼ੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਜੇ ਤੁਸੀ ਕਿਤੇ ਜਾ ਰਹੇ ਹੋ ਤਾਂ ਹਰ ਸਮੇਂ ਮਾਸਕ ਲਗਾ ਕੇ ਰੱਖੋ। ਮਾਸਕ ਹਟਾ ਕੇ ਬਿਨਾਂ ਹੱਥ ਧੋਏ ਮੂੰਹ ਅਤੇ ਨੱਕ ਨੂੰ ਨਾ ਛੂਹੋ। ਮਾਸਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ : ਮਾਸਕ ਉਹ ਹੋਣਾ ਚਾਹੀਦਾ ਹੈ ਜੋ ਅੱਖਾਂ ਦੇ ਹੇਠਾਂ ਤੋਂ ਠੋਡੀ ਤਕ ਢਕਿਆ ਹੋਵੇ।

MaskMask

ਇਹ ਢਿਲਾ ਨਹੀਂ ਹੋਣਾ ਚਾਹੀਦਾ। ਡਾਕਟਰੀ ਖੇਤਰ ਦੇ ਵਖੋ-ਵਖਰੇ ਲੋਕਾਂ ਲਈ ਮਾਸਕ ਵਖਰੇ ਹੁੰਦੇ ਹਨ ਪਰ ਆਮ ਲੋਕਾਂ ਲਈ ਤਿੰਨ-ਪਰਤ ਵਾਲੇ ਕਪੜੇ ਦੇ ਮਾਸਕ ਨੂੰ ਲਾਗੂ ਕਰਨਾ ਬਿਹਤਰ ਹੁੰਦਾ ਹੈ। ਹਰ ਵਿਅਕਤੀ ਨੂੰ ਅਪਣੇ ਨਾਲ 2-3 ਮਾਸਕ ਰਖਣੇ ਚਾਹੀਦੇ ਹਨ ਤਾਂ ਜੋ ਉਹ ਧੋਤੇ ਅਤੇ ਇਸਤੇਮਾਲ ਕੀਤੇ ਜਾ ਸਕਣ। ਇਸ ਨੂੰ ਰੋਜ਼ਾਨਾ ਸਾਬਣ-ਪਾਣੀ ਨਾਲ ਧੋਵੋ ਅਤੇ ਧੁੱਪ ਵਿਚ ਸੁਕਾਉ।

MaskMask

ਘਰੇਲੂ ਬਣੇ ਮਾਸਕ ਵਿਚ ਕਿਹੜਾ ਕਪੜਾ  ਲਗਾਉਣਾ ਚਾਹੀਦਾ ਹੈ : ਮਾਸਕ ਨੂੰ ਬਣਾਉਣ ਲਈ ਕਿਸੇ ਖਾਸ ਕਿਸਮ ਦੇ ਫ਼ੈਬਰਿਕ ਬਾਰੇ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ। ਸੂਤੀ ਕਪੜਾ ਹੀ ਵਧੀਆ ਹੈ। ਤੁਸੀ ਇਸ ਦੀਆਂ ਤਿੰਨ ਪਰਤਾਂ ਬਣਾ ਕੇ ਮਾਸਕ ਬਣਾ ਸਕਦੇ ਹੋ। ਇਹ ਲਾਗ ਨੂੰ ਰੋਕਦਾ ਹੈ, ਪਸੀਨਾ ਸੋਕਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਨਹੀਂ ਹੁੰਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement