Face Packs: ਇਨ੍ਹਾਂ ਫ਼ੇਸਪੈਕ ਨਾਲ ਔਰਤਾਂ ਨਿਖਾਰਨ ਅਪਣਾ ਚਿਹਰਾ
Published : Sep 18, 2024, 9:16 am IST
Updated : Sep 18, 2024, 9:16 am IST
SHARE ARTICLE
Women enhance their face with these face packs
Women enhance their face with these face packs

Face Packs: ਇਸ ਨਾਲ ਤੁਹਾਡੇ ਚਿਹਰੇ ਨੂੰ ਫ਼ਾਇਦਾ ਹੋਵੇਗਾ

 


Face Packs: ਸਦੀਆਂ ਤੋਂ ਭਾਰਤੀ ਔਰਤਾਂ ਅਪਣੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਦੀਆਂ ਆ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਸੁੰਦਰਤਾ ਲੰਮੇ ਸਮੇਂ ਤਕ ਕਾਇਮ ਰਹਿੰਦੀ ਹੈ। ਇਸੇ ਲਈ ਅਸੀਂ ਕੁੱਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਅਪਣੀ ਚਮੜੀ ਨੂੰ ਜਵਾਨ ਬਣਾ ਸਕਦੇ ਹੋ। 

ਨਿੰਬੂ ਅਤੇ ਗੁਲਾਬ ਜਲ ਦਾ ਪੈਕ: ਇਸ ਸੱਭ ਤੋਂ ਸੌਖਾ ਪੈਕ ਹੈ। ਇਸ ਪੈਕ ਲਈ 1 ਚਮਚਾ ਨਿੰਬੂ ਦੇ ਰਸ ਵਿਚ 1 ਚਮਚਾ ਗੁਲਾਬ ਜਲ ਅਤੇ 1 ਚਮਚਾ ਵੇਸਣ ਮਿਲਾ ਲਉ। ਫਿਰ ਇਸ ਨੂੰ ਚਿਹਰੇ ’ਤੇ ਲਗਾਉ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। 

ਕੌਫੀ ਅਤੇ ਸ਼ਹਿਦ ਦਾ ਪੈਕ: ਕੌਫੀ ਵਿਚ ਭਰਪੂਰ ਮਾਤਰਾ ’ਚ ਐਂਟੀਆਕਸੀਡੇਂਟ ਹੁੰਦੇ ਹਨ। ਕੌਫੀ ਮਰੀ ਹੋਈ ਚਮੜੀ ਨੂੰ ਹਟਾਉਣ ਦਾ ਕੰਮ ਕਰਦੀ ਹੈ, ਜਦਕਿ ਸ਼ਹਿਦ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।

ਸੰਤਰੇ ਦੇ ਛਿਲਕੇ ਦਾ ਪੈਕ: ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਉ। ਫਿਰ ਇਸ ’ਚ 1 ਚਮਚਾ ਗੁਲਾਬ ਜਲ ਅਤੇ 1 ਚਮਚਾ ਕੱਚਾ ਦੁੱਧ ਮਿਲਾ ਲਉ ਅਤੇ ਇਸ ਦਾ ਪੈਕ ਤਿਆਰ ਕਰ ਲਉ। ਇਸ ਪੈਕ ਨਾਲ ਚਿਹਰੇ ਦੇ ਦਾਗ਼ ਧੱਬੇ ਦੂਰ ਹੋ ਕੇ ਚਮਕ ਆਉਂਦੀ ਹੈ।

ਵੇਸਣ ਅਤੇ ਦੁੱਧ ਦਾ ਫੇਸ ਪੈਕ : ਵੇਸਣ ਅਤੇ ਦੁੱਧ ਦਾ ਪੈਕ ਲਗਾਉਣਾ ਇਕ ਆਮ ਨੁਸਖ਼ਾ ਹੈ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜੋ ਇਸ ਪੈਕ ਨੂੰ ਹਰ ਰੋਜ਼ ਜਾਂ ਦੂਜੇ ਦਿਨ ਲਗਾਉਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਦੇ ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰਖਦਾ ਹੈ। 

ਗ੍ਰੀਨ-ਟੀ ਪੈਕ: ਇਸ ਪੈਕ ਲਈ ਪਹਿਲਾਂ ਇਕ ਕੱਪ ਗ੍ਰੀਨ-ਟੀ ਬਣਾਉ। ਫਿਰ ਇਸ ਗ੍ਰੀਨ-ਟੀ ਵਿਚ ਆਟਾ ਮਿਲਾ ਲਉ। ਇਸ ਫ਼ੇਸਪੈਕ ਨਾਲ ਅਪਣੇ ਚਿਹਰੇ ਦੀ ਮਾਲਿਸ਼ ਕਰੋ ਅਤੇ ਪੈਕ ਨੂੰ 20 ਮਿੰਟ ਤਕ ਸੁਕਣ ਲਈ ਛੱਡ ਦਿਉ। ਇਸ ਨਾਲ ਤੁਹਾਡੇ ਚਿਹਰੇ ਨੂੰ ਫ਼ਾਇਦਾ ਹੋਵੇਗਾ।

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement