ਛੋਟੀ ਇਲਾਇਚੀ ਦੇ ਵੱਡੇ ਫਾਇਦੇ
Published : Oct 18, 2020, 3:46 pm IST
Updated : Oct 18, 2020, 3:46 pm IST
SHARE ARTICLE
cardamom
cardamom

ਭਾਰਤੀ ਰਸੋਈ ਵਿਚ ਇਲਾਇਚੀ ਦੀ ਵਰਤੋਂ ਭੋਜਨ ਵਿਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ ਪਰ

ਚੰਡੀਗੜ੍ਹ: ਭਾਰਤੀ ਰਸੋਈ ਵਿਚ ਇਲਾਇਚੀ ਦੀ ਵਰਤੋਂ ਭੋਜਨ ਵਿਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੀ ਜਿਹੀ ਇਲਾਇਚੀ ਤੁਹਾਡੀ ਸਿਹਤ ਅਤੇ ਸੁੰਦਰਤਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੈ।

cardamomcardamom

ਜੀ ਹਾਂ, ਇਲਾਇਚੀ ਦਾ ਸੇਵਨ ਕਈ ਸਮੱਸਿਆਵਾਂ ਜਿਵੇਂ ਪੱਥਰੀ, ਗਲ਼ੇ ਦੀ ਸਮੱਸਿਆ, ਖੰਘ ,ਗੈਸ,  ਟੀ ਬੀ, ਮੁਹਾਸੇ ਅਤੇ ਝੜਦੇ ਵਾਲਾਂ ਨੂੰ ਦੂਰ ਕਰ ਸਕਦੀ ਹੈ। ਆਓ ਅਸੀਂ ਤੁਹਾਨੂੰ ਇਲਾਇਚੀ ਖਾਣ ਦੇ ਕੁਝ ਜ਼ਬਰਦਸਤ ਫਾਇਦੇ ਦੱਸਦੇ ਹਾਂ। 

cardamomcardamom

ਵਧਿਆ ਹੋਇਆ ਪੇਟ ਅੰਦਰ ਹੋ ਜਾਵੇਗਾ
ਜੇ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ, ਤਾਂ ਰਾਤ ਨੂੰ 2 ਇਲਾਇਚੀ ਖਾਓ ਅਤੇ ਗਰਮ ਪਾਣੀ ਪੀਓ। ਇਸ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6 ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਵਾਧੂ ਕੈਲੋਰੀ ਬਰਨ ਕਰਨ ਵਿਚ ਮਦਦ ਕਰਦੀ ਹੈ।

Cardamom waterCardamom water

ਪੱਥਰੀ ਨੂੰ ਖਤਮ ਕਰੋ
ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਲਾਇਚੀ ਦਾ ਸੇਵਨ ਕਰਨ ਨਾਲ ਪੱਥਰੀ ਜਲਦੀ ਖੁਰ ਕੇ ਮਲ-ਮੂਤਰ ਦੇ ਰਸਤੇ ਬਾਹਰ ਆ ਜਾਂਦੀ ਹੈ ਨਾਲ ਹੀ, ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦੀ ਹੈ।

Cardamom waterCardamom water

ਇਨਸੌਮਨੀਆ ਸਮੱਸਿਆ ਕੁਝ ਲੋਕ ਬਹੁਤ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਲੈਂਦੇ। ਲੋਕ ਸੌਣ ਲਈ ਦਵਾਈਆਂ ਲੈਂਦੇ ਹਨ ਜਿਸਦਾ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੁਦਰਤੀ ਨੀਂਦ ਲੈਣ ਲਈ ਸੌਣ ਤੋਂ ਪਹਿਲਾਂ ਹਰ ਰਾਤ ਗਰਮ ਪਾਣੀ ਨਾਲ ਇਲਾਇਚੀ ਦਾ ਸੇਵਨ ਕਰੋ। ਇਸ ਨਾਲ ਨੀਂਦ ਆਵੇਗੀ।

CardamomCardamom

ਤਣਾਅ ਤੋਂ ਰਾਹਤ
ਰੋਜ਼ਾਨਾ ਇਸ ਦਾ ਕਾੜਾ ਪੀਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਲਾਇਚੀ ਦੇ ਪਾਊਡਰ ਨੂੰ ਪਾਣੀ ਵਿਚ ਉਬਾਲ ਕੇ ਇਸ ਦਾ ਕਾੜਾ ਬਣਾਓ। ਹੁਣ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਕੋਈ ਫਰਕ ਨਜ਼ਰ ਆਵੇਗਾ।

Cardamom waterCardamom water

ਪੇਟ ਦੀਆਂ ਸਮੱਸਿਆਵਾਂ
ਕੁਝ ਲੋਕਾਂ ਨੂੰ ਹਮੇਸ਼ਾ ਪੇਟ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਪੇਟ ਖਰਾਬ ਹੋਣ ਕਾਰਨ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ। ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 'ਤੇ 1 ਇਲਾਇਚੀ ਕੋਸੇ ਗਰਮ ਪਾਣੀ ਨਾਲ ਖਾਓ। ਕੁਝ ਦਿਨ ਲਗਾਤਾਰ ਖਾਣ ਨਾਲ ਫ਼ਰਕ ਪਵੇਗਾ।

Cardamom Cardamom

ਗੈਸ ਅਤੇ ਐਸਿਡਿਟੀ
ਇਲਾਇਚੀ ਨਾਲ ਗੈਸ, ਐਸਿਡਿਟੀ, ਕਬਜ਼, ਪੇਟ ਦੇ ਕੜਵੱਲ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ 1 ਚੀਜ਼ ਨੂੰ ਚਬਾਉਣ ਨਾਲ ਭਾਰ ਘੱਟ ਹੋਵੇਗਾ

ਬਿਹਤਰ ਖੂਨ ਸੰਚਾਰ
ਹਰੀ ਇਲਾਇਚੀ ਫੇਫੜਿਆਂ ਵਿਚ ਖੂਨ ਦਾ ਗੇੜ ਠੀਕ ਰੱਖਦੀ ਹੈ। ਇਸ ਦੇ ਨਾਲ ਇਹ ਦਮਾ, ਜ਼ੁਕਾਮ, ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਉਂਦੀ ਹੈ। ਇਹ ਬਲਗਮ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ।

ਵਾਲਾਂ ਦੇ ਝੜਨ ਦੀ ਸਮੱਸਿਆਂ ਨੂੰ ਕਰੋ ਦੂਰ 
ਪ੍ਰਦੂਸ਼ਣ ਦੇ ਹਮਲੇ, ਤਣਾਅ ਅਤੇ ਮਾੜੀ ਖੁਰਾਕ ਵਾਲਾਂ ਨੂੰ ਕਮਜ਼ੋਰ ਕਰਦੀ ਹੈ, ਜਿਸ ਨਾਲ ਇਹ ਝੜਨ ਲੱਗ ਪੈਂਦੇ ਹਨ ਪਰ ਇਹ ਉਪਾਅ ਵਾਲਾਂ ਦੇ ਡਿੱਗਣ ਨੂੰ ਰੋਕਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement