
ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬਚ ਜਾਉਗੇ।
ਠੰਢ ਦਾ ਮੌਸਮ ਬੇਹੱਦ ਸੁਹਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਢ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਅਪਣੇ ਬੱਚਿਆਂ , ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਘਰ ਨੂੰ ਵੀ ਠੰਢ ਵਿਚ ਗਰਮ ਰੱਖੋ। ਇਸ ਮੌਸਮ ਵਿਚ ਏਸੀ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਉ। ਪੱਖੇ ਥੱਲੇ ਬੈਠਣ ਤੋਂ ਬਚੋ। ਜਦੋਂ ਧੁੱਪ ਨਿਕਲੇ, ਘਰ ਦੀਆਂ ਖਿੜਕੀਆਂ ਤਰਵਾਜ਼ੇ ਖੋਲ੍ਹ ਦਿਉ। ਕਮਰਿਆਂ ਨੂੰ ਧੁੱਪ ਲਗਾਉ।
ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬਚ ਜਾਉਗੇ। ਆਉ ਜੀ ਅਸੀਂ ਦਸਦੇ ਹਾਂ ਕਿਵੇਂ ਤੁਸੀਂ ਘਰ ਨੂੰ ਠੰਢ ਵਿਚ ਰਹਿਣ ਲਾਇਕ ਬਣਾ ਸਕਦੇ ਹੋ। ਘਰ ਦੇ ਕਮਰੇ ਵਿਚ ਸੀਲਿੰਗ ਦੇ ਖੂੰਜਿਆਂ ਵਿਚ ਸ਼ੀਸ਼ੇ ਦਾ ਇਸਤੇਮਾਲ ਕਰੋ ਜਾਂ ਫਇਰ ਦੀਵਾਰ ਉੱਤੇ ਵੱਡੇ ਸਾਈਜ਼ ਦੇ ਪੁਰਾਤਨ ਫ਼ਰੇਮ ਵਿਚ ਸ਼ੀਸ਼ਾ ਲਗਵਾ ਦਿਓ।
ਕਮਰਿਆਂ ਵਿਚ ਸਫ਼ੈਦ ਰੰਗ ਦੀਆਂ ਦੀਵਾਰਾਂ ਜਾਂ ਆਫ਼ ਵਾਈਟ ਰੰਗ ਦੇ ਪਰਦੇ ਨਾ ਕੇਵਲ ਕਮਰੇ ਨੂੰ ਰੋਸ਼ਨਦਾਰ ਬਣਾਉਂਦੇ ਹਨ, ਸਗੋਂ ਇਸ ਨੂੰ ਵੱਡੀ ਲੁਕ ਦੇਣ ਵਿਚ ਵੀ ਮਦਦਗਾਰ ਹਨ।
ਸਰਦੀਆਂ ਦੇ ਦਿਨਾਂ ਵਿਚ ਘਰ ਵਿਚ ਸਮਰੱਥ ਰੌਸ਼ਨੀ ਪਹੁੰਚ ਨਹੀਂ ਪਾਉਂਦੀ ਤਾਂ ਅਜਿਹੇ ਵਿਚ ਕਦੇ-ਕਦੇ ਵਿਊਬਲਾਈਟ ਜਗਾਉਣ ਨਾਲ ਵੀ ਕਮਰੇ ਵਿਚ ਕਈ ਵਾਰ ਰੌਸ਼ਨੀ ਬਹੁਤ ਹੀ ਘਟ ਲਗਦੀ ਹੈ ਤਾਂ ਅਜਿਹੇ ਵਿਚ ਕਮਰੇ ਵਿਚ ਘੱਟ ਰੌਸ਼ਨੀ ਨਾ ਕੇਵਲ ਘਰ ਦੀ ਸਜਾਵਟ ਨੂੰ ਬੇਰਸ ਹੀ ਕਰਦੀ ਹੈ ਸਗੋਂ ਰਹਿਣ ਵਾਲੇ ਲੋਕਾਂ ਦੀ ਸਿਹਤ ਰਉਤੇ ਵੀ ਪ੍ਰਭਆਵ ਪਾਉਂਦੀ ਹੈ। ਘੱਟ ਰੌਸ਼ਨੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਐਨਰਜੀ ਲੇਬਲ ਤੋਂ ਲੈ ਕੇ ਮੂਡ ਤਕ ਨੂੰ ਪ੍ਰਭਾਵਤ ਕਰਦੀ ਹੈ।