Beauty Tips: ਘੁੰਗਰਾਲੇ ਵਾਲਾਂ ਨੂੰ ਇਸ ਤਰੀਕੇ ਨਾਲ ਬਣਾਉ ਮੁਲਾਇਮ ਅਤੇ ਚਮਕਦਾਰ
Published : Jul 19, 2025, 7:31 am IST
Updated : Jul 19, 2025, 7:31 am IST
SHARE ARTICLE
Beauty Tips
Beauty Tips

ਘੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ।

Beauty Tips: ਕਈ ਕੁੜੀਆਂ ਦੇ ਵਾਲ ਬਹੁਤ ਘੁੰਗਰਾਲੇ ਹੁੰਦੇ ਹਨ। ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਨ੍ਹਾਂ ਦੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਘੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ। ਜੇਕਰ ਤੁਸੀ ਅਪਣੇ ਘੁੰਗਰਾਲੇ ਵਾਲਾਂ ਉਤੇ ਧਿਆਨ ਦੇਵੋਗੇ ਤਾਂ ਉਹ ਮੁਲਾਇਮ ਅਤੇ ਚਮਕਦਾਰ ਬਣ ਜਾਣਗੇ।

ਵਾਲਾਂ ਵਿਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਜ਼ਿਆਦਾ ਨਾ ਧੋਵੋ ਨਹੀਂ ਤਾਂ ਉਹ ਰੁੱਖੇ ਹੋ ਜਾਣਗੇ। ਵਾਲਾਂ ਨੂੰ ਰੁੱਖਾ ਨਾ ਹੋਣ ਦਿਉ। ਨਹਾਉਣ ਤੋਂ ਬਾਅਦ ਵਾਲਾਂ ਵਿਚੋਂ ਪਾਣੀ ਨੂੰ ਨਿਚੋੜ ਕੇ ਕੱਢ ਦਿਉ। ਫਿਰ ਵਾਲਾਂ ਵਿਚ ਅਪਣੀ ਇੱਛਾ ਨਾਲ ਸਟਾਇਲ ਬਣਾਉ ਅਤੇ ਫਿਰ ਵਾਲਾਂ ਦੇ ਸੁਕਣ ਦਾ ਇੰਤਜ਼ਾਰ ਕਰੋ। ਇਸ ਨਾਲ ਵਾਲਾਂ ਵਿਚ ਚੰਗੀ ਤਰ੍ਹਾਂ ਨਮੀ ਸਮਾ ਜਾਵੇਗੀ ਅਤੇ ਉਹ ਲੰਬੇ ਸਮੇਂ ਤਕ ਕੋਮਲ ਰਹਿਣਗੇ। 

ਅਜਿਹੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦੇ ਟੈਕਸਚਰ ਨੂੰ ਸੂਟ ਕਰੇ। ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸਮੱਸਿਆ ਨੂੰ ਵਧਾ ਸਕਦੇ ਹਨ। ਇਕ ਕੱਪ ਵਿਚ ਗਰਮ ਪਾਣੀ ਲਉ ਅਤੇ ਉਸ ਵਿਚ 1 ਚਮਚ ਐਪਲ ਸਾਇਡਰ ਵੀਨੇਗਰ ਮਿਲਾਉ। ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉਤੇ ਇਸ ਨੂੰ ਪਾ ਕੇ ਬਿਨਾਂ ਧੋਏ ਇਸ ਉਤੇ ਕੰਡੀਸ਼ਨਰ ਲਗਾਉ। 

ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੁਕਣ ਦਿਉ ਕਿਉਂਕਿ ਹੇਅਰ ਡਰਾਇਰ ਨਾਲ ਸੁਖਾਏ ਹੋਏ ਵਾਲਾਂ ਨਾਲ ਸਿਰ ਦੀ ਚਮੜੀ ਸਖ਼ਤ ਹੋ ਜਾਂਦੀ ਹੈ ਅਤੇ ਵਾਲ ਸੜ ਜਾਂਦੇ ਹਨ। ਘੁੰਗਰਾਲੇ ਵਾਲ ਛੇਤੀ ਹੀ ਰੁਖੇ ਦਿਖਦੇ ਹਨ। ਇਸ ਲਈ ਇਨ੍ਹਾਂ ਨੂੰ ਨਿਯਮਤ ਰੂਪ ਤੋਂ ਕਰਵਾਉਂਦੇ ਰਹੋ। ਜੇਕਰ ਤੁਸੀ ਅਜਿਹਾ ਨਹੀਂ ਕਰੋਗੇ ਤਾਂ ਵਾਲਾਂ  ਦੇ ਅਗਲੇ ਸਿਰੇ ਕਮਜ਼ੋਰ ਹੋ ਸਕਦੇ ਹਨ। ਇਸ ਨਾਲ ਵਾਲ ਕਮਜ਼ੋਰ ਹੋ ਕੇ ਟੁਟਣ ਲਗਦੇ ਹਨ।


 

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement