ਜੇ ਬੱਚਿਆਂ ਦੇ ਚਿਹਰੇ 'ਤੇ ਹਨ ਚਿੱਟੇ ਦਾਗ ਤਾਂ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ ਹੋਵੇਗੀ ਪਰੇਸ਼ਾਨੀ  
Published : Aug 19, 2020, 4:02 pm IST
Updated : Aug 19, 2020, 4:02 pm IST
SHARE ARTICLE
white spots
white spots

ਬੱਚਿਆਂ ਦੀ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ।

ਬੱਚਿਆਂ ਦੀ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰ ਅਜਿਹਾ ਵੇਖਿਆ ਜਾਂਦਾ ਹੈ ਕਿ ਕੁੱਝ ਬੱਚਿਆਂ ਦੀ ਚਮੜੀ ’ਤੇ ਚਿੱਟੇ ਦਾਗ਼ ਦਿਖਣ ਲੱਗ ਜਾਂਦੇ ਹਨ। ਜੇਕਰ ਇਨ੍ਹਾਂ ਦਾ ਸਮਾਂ ਰਹਿੰਦੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਹੌਲੀ-ਹੌਲੀ ਪੂਰੇ ਸਰੀਰ ’ਤੇ ਫੈਲ ਜਾਂਦੇ ਹਨ। ਇਸ ਨੂੰ ਹਾਈਪੋਪਿਗਮੇਂਟਿਡ ਸ‍ਪਾਟ (ਵਿਟੀਲਿਗੋ) ਕਿਹਾ ਜਾਂਦਾ ਹੈ। ਬੱਚਿਆਂ ਦੇ ਸਰੀਰ ’ਤੇ ਚਿੱਟੇ ਦਾਗ਼ ਪੈਣ ਦੇ ਕਈ ਕਾਰਨ ਹੋ ਸਕਦੇ ਹਨ। 

white spotswhite spots

ਬਚਿਆਂ ਵਿਚ ਵਿਟੀਲਿਗੋ ਹੋਣ ਦੇ ਕਾਰਨ
ਇਹ ਬੀਮਾਰੀ ਸਿਰਫ਼ ਬੱਚਿਆਂ ਨੂੰ ਹੀ ਨਹੀਂ ਸਗੋਂ ਹਰ ਉਮਰ ਦੇ ਅਤੇ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ ਪਰ ਬੱਚਿਆਂ ਵਿਚ ਅਤੇ ਬਾਲਗਾਂ ਵਿਚ ਇਹ ਬੀਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ।  

white spotswhite spots

ਜਾਣੋ ਕਿਵੇਂ ਲੱਗਦਾ ਹੈ ਵਿਟੀਲਿਗੋ ਦਾ ਪਤਾ
ਡਾਕ‍ਟਰ ਵੁਡ ਲੈਂਪ ਨਾਲ ਚਮੜੀ ਦੀ ਜਾਂਚ ਕਰਕੇ ਵਿਟੀਲਿਗੋ ਦਾ ਪਤਾ ਲਗਾਉਂਦੇ ਹਨ। ਇਸ ਤੋਂ ਇਲਾਵਾ ਤੁਸੀਂ ਥਾਇਰਾਈਡ ਅਤੇ ਡਾਇਬਟੀਜ਼ ਨਾਲ ਪੀੜਤ ਹੋਣ ’ਤੇ ਵੀ ਵਿਟੀਲਿਗੋ ਦਾ ਟੈਸ‍ਟ ਕਰਵਾ ਸਕਦੇ ਹੋ ਕਿਉਂਕਿ ਇਸ ਸਮੱਸਿਆਵਾਂ ਨਾਲ ਜੂਝ ਰਹੇ ਕੁੱਝ ਲੋਕਾਂ ਵਿਚ ਚਿੱਟੇ ਦਾਗ਼ ਹੋਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।  

white spotswhite spots

ਜਾਣੋ ਕੀ ਹੈ ਚਿੱਟੇ ਦਾਗ਼ ਦਾ ਇਲਾਜ
ਇਸ ਬੀਮਾਰੀ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਹੈ। ਕਈ ਵਾਰ ਬਿਨ੍ਹਾਂ ਕਿਸੇ ਇਲਾਜ ਦੇ ਹੀ ਚਿੱਟੇ ਦਾਗ਼ ਗਾਇਬ ਹੋ ਜਾਂਦੇ ਹਨ ਪਰ ਜੇਕਰ ਇਹ ਚਿੱਟੇ ਦਾਗ਼ ਨਹੀਂ ਜਾ ਰਹੇ ਹਨ ਤਾਂ ਮੈਡੀਕਲ ਸਹੂਲਤ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਘਰ ਵਿਚ ਵੀ ਇਨ੍ਹਾਂ ਚਿੱਟੇ ਦਾਗ਼ਾਂ ਦਾ ਇਲਾਜ ਕਰ ਸਕਦੇ ਹੋ।  
ਪੀ.ਯੂ.ਵੀ.ਏ. ਦੇ ਨਾਮ ਤੋਂ ਜਾਣੀ ਜਾਂਦੀ ਫੋਟੋਕੀਮੋਥੇਰੇਪੀ ਅਤੇ ਅਲ‍ਟਰਾਵਾਈਲੇਟ ਏ ਵਿਚ ਸੋਰਾਲੇਨ ਨਾਮਕ ਦਵਾਈ ਪਾਈ ਜਾਂਦੀ ਹੈ। ਜਿਸ ਨੂੰ ਤੁਸੀਂ ਚਾਹੋ ਤਾਂ ਚਿੱਟੇ ਦਾਗ਼ ’ਤੇ ਲਗਾ ਵੀ ਸਕਦੇ ਹਨ ਜਾਂ ਫਿਰ ਉਸ ਨੂੰ ਖਾ ਵੀ ਸਕਦੇ ਹੋ।  

white spotswhite spots

ਕੋਰਟਿਕੋਸ‍ਟੇਰਾਈਡ ਕਰੀਮ ਦਾ ਫਾਇਦਾ
ਇਸ ਕਰੀਮ ਨੂੰ ਚਿੱਟੇ ਦਾਗ਼ ਦੇ ਨਿਕਲਣ ਦੀ ਸ਼ੁਰੂਆਤ ਵਿਚ ਹੀ ਉਸ ’ਤੇ ਲਗਾਓ। ਕੋਰਟਿਕੋਸ‍ਟੇਰਾਈਡ ਕਰੀਮ ਚਮੜੀ ਦੀ ਅਸਲੀ ਰੰਗਤ ਨੂੰ ਵਾਪਸ ਲਿਆਉਣ ਵਿਚ ਕਾਫ਼ੀ ਮਦਦਗਾਰ ਹੈ।  
ਸਨਸ‍ਕਰੀਨ ਦਾ ਕਰੋ ਇਸਤੇਮਾਲ
ਬੱਚਿਆਂ ਨੂੰ ਚਿੱਟੇ ਦਾਗ ਜਾਂ ਚਮੜੀ ਸਬੰਧੀ ਬੀਮਾਰੀਆਂ ਤੋਂ ਬਚਾਉਣ ਲਈ ਸਨਸ‍ਕਰੀਨ ਜ਼ਰੂਰ ਲਗਾਓ। ਚਿੱਟੇ ਦਾਗ਼ ਵਿਚ ਮੇਲਾਨਿਨ ਨਾ ਹੋਣ ਕਾਰਨ ਇਹ ਧੁੱਪ ਤੋਂ ਟੈਨ ਨਹੀਂ ਹੁੰਦੇ ਹਨ ਪਰ ਧੁੱਪ ਕਾਰਨ ਚਿੱਟੇ ਦਾਗ਼ ਸੜ ਜਾਂਦੇ ਹਨ, ਜਿਸ ਕਾਰਨ ਚਮੜੀ ’ਤੇ ਦਾਗ਼ ਪੈ ਸਕਦੇ ਹਨ।
ਟਿਪਸ
ਬੱਚੇ ਦੀ ਚਮੜੀ ’ਤੇ ਚਿੱਟੇ ਦਾਗ਼ ਹੋਣ ’ਤੇ ਡਾਕ‍ਟਰ ਦੀ ਸਲਾਹ ਜ਼ਰੂਰ ਲਓ। ਚਿੱਟੇ ਦਾਗ਼ ਨੂੰ ਨਜ਼ਰਅੰਦਾਜ ਕਰਨ ਨਾਲ ਇਹ ਪੂਰੇ ਸਰੀਰ’ਤੇ ਫੈਲ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement