ਜ਼ਿਆਦਾ ਸਮੇਂ ਤਕ ਏ.ਸੀ. ਦੀ ਹਵਾ ਲੈਣ ਨਾਲ ਹੋ ਸਕਦੀਆਂ ਹਨ ਕਈ ਬੀਮਾਰੀਆਂ
Published : Sep 19, 2022, 1:24 pm IST
Updated : Sep 19, 2022, 1:24 pm IST
SHARE ARTICLE
Many diseases can be caused by taking AC air for a long time
Many diseases can be caused by taking AC air for a long time

ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਜ਼ਿਆਦਾ ਦੇਰ ਤਕ ਏਸੀ ’ਚ ਰਹਿਣ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।

 

ਦੇਸ਼ ਭਰ ਵਿਚ ਮਾਨਸੂਨ ਦਾ ਸੀਜ਼ਨ ਲਗਭਗ ਖ਼ਤਮ ਹੋ ਗਿਆ ਹੈ ਪਰ ਅਜੇ ਵੀ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਭੜਾਸ ਭਰੀ ਗਰਮੀ ਦਾ ਦੌਰ ਜਾਰੀ ਹੈ। ਆਲਮ ਇਹ ਹੈ ਕਿ ਲੋਕ ਏਸੀ ਤੋਂ ਬਾਹਰ ਨਹੀਂ ਆ ਰਹੇ। ਘਰ, ਦਫ਼ਤਰ ਅਤੇ ਗੱਡੀਆਂ ਵਿਚ ਲੋਕ ਗਰਮੀ ਤੋਂ ਬਚਣ ਲਈ ਘੱਟ ਤੋਂ ਘੱਟ ਟੈਂਪਰੇਚਰ ’ਤੇ ਏਸੀ ਚਲਾ ਰਹੇ ਹਨ। ਲੋਕਾਂ ਨੂੰ ਏਸੀ ਵਿਚ ਰਹਿਣ ਦੀ ਆਦਤ ਪੈ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸਮਾਂ ਏਸੀ ਵਿਚ ਬਿਤਾਉਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ? ਜ਼ਿਆਦਾ ਦੇਰ ਤਕ ਏਸੀ ਵਿਚ ਰਹਿਣ ਨਾਲ ਇੰਫ਼ੈਕਸ਼ਨ, ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਜ਼ਿਆਦਾ ਦੇਰ ਤਕ ਏਸੀ ’ਚ ਰਹਿਣ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।

  • ਡਰਾਈ ਅੱਖਾਂ ਤੋਂ ਇਲਾਵਾ ਏਸੀ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਡਰਾਈ ਸਕਿਨ (ਰੁਖੀ ਚਮੜੀ) ਦੀ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਇਹ ਇਕ ਕਾਮਨ ਪ੍ਰੇਸ਼ਾਨੀ ਹੈ। ਪਰ ਏਸੀ ਵਿਚ ਰਹਿਣ ਨਾਲ ਜਦੋਂ ਚਮੜੀ ਜ਼ਿਆਦਾ ਰੁਖ਼ੀ ਹੋ ਜਾਂਦੀ ਹੈ ਤਾਂ ਇਸ ਨਾਲ ਇਚਿੰਗ ਹੋ ਜਾਂਦੀ ਹੈ। ਇਸ ਨਾਲ ਚਮੜੀ ’ਤੇ ਸਫੇਦ ਦਾਗ਼ ਅਤੇ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।
  • ਏਸੀ ਵਿਚ ਜ਼ਿਆਦਾ ਦੇਰ ਤਕ ਰਹਿਣ ਨਾਲ ਜਿਥੇ ਤੁਹਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਧਰ ਇਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਨਾਰਮਲ ਕਮਰਿਆਂ ਦੇ ਮੁਕਾਬਲੇ ਏਸੀ ਵਾਲੇ ਕਮਰਿਆਂ ਵਿਚ ਡੀਹਾਈਡਰੇਸ਼ਨ ਜ਼ਿਆਦਾ ਹੁੰਦਾ ਹੈ। ਦਰਅਸਲ ਏਸੀ ਕਮਰੇ ਵਿਚੋਂ ਨਮੀ ਸੋਖ ਲੈਂਦਾ ਹੈ, ਇਸ ਨਾਲ ਤੁਹਾਨੂੰ ਡੀਹਾਈਡਰੇਸ਼ਨ ਹੋ ਸਕਦਾ ਹੈ।
  • ਇਸ ਤੋਂ ਇਲਾਵਾ ਏਸੀ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਾਹ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਏਸੀ ਵਿਚ ਰਹਿਣ ਨਾਲ ਤੁਹਾਨੂੰ ਬੰਦ ਨੱਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਥਿਤੀ ਇਹ ਬਣ ਜਾਂਦੀ ਹੈ ਕਿ ਨੱਕ ਦੇ ਮੂਕੂਸ ਮੇਂਮਬਰੇਨ ਦੀ ਸੋਜ ਦਾ ਕਾਰਨ ਬਣਦੀ ਹੈ।
  • ਏਸੀ ਦੀ ਵਜ੍ਹਾ ਨਾਲ ਡੀਹਾਈਡਰੇਸ਼ਨ ਦੇ ਨਾਲ-ਨਾਲ ਸਿਰਦਰਦ ਅਤੇ ਮਾਈਗ੍ਰੇਨ ਵਰਗੀਆਂ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਡਿਹਾਈਡਰੇਸ਼ਨ ਇਕ ਟਿ੍ਰਗਰ ਹੈ ਜਿਸ ਨੂੰ ਹਮੇਸ਼ਾ ਮਾਈਗ੍ਰੇਨ ਦੇ ਮਾਮਲੇ ਵਿਚ ਅਣਦੇਖਿਆ ਕਰ ਦਿਤਾ ਜਾਂਦਾ ਹੈ। ਜਦੋਂ ਤੁਸੀਂ ਬਾਹਰ ਦੀ ਗਰਮੀ ਤੋਂ ਏਸੀ ਦੇ ਕਮਰੇ ਵਿਚ ਕਦਮ ਰਖਦੇ ਹੋ ਤਾਂ ਏਸੀ ਦੇ ਕਮਰੇ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਇਹ ਪ੍ਰੇਸ਼ਾਨੀ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement